ਗੁਰਦਾਸਪੁਰ: ਕਿਸਾਨਾਂ ਦੀਆਂ ਪੰਜਾਬ ਸਰਕਾਰ ਪ੍ਰਤੀ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟਾਂਡਾ ਵਿਖੇ ਚੱਲ ਰਹੇ ਰੇਲ ਰੋਕੋ ਅੰਦੋਲਨ (Rail Roko movement) 'ਚ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਰਤਨ ਸਿੰਘ ਦਾ ਦੇਹਾਂਤ ਹੋ ਗਿਆ।
ਉਥੇ ਹੀ ਕਿਸਾਨ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਲਾਧੂ ਭਾਣਾ 'ਚ ਹੋਇਆ। ਜਿਥੇ ਮ੍ਰਿਤਕ ਦੇ ਪਰਿਵਾਰ ਵਾਲੇ ਸ਼ਾਮਿਲ ਸਨ, ਉਥੇ ਹੀ ਵੱਡੀ ਗਿਣਤੀ 'ਚ ਕਿਸਾਨ ਵੀ ਸ਼ਾਮਿਲ ਹੋਏ। ਵਿਸ਼ੇਸ ਤੌਰ 'ਤੇ ਪਹੁੰਚੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਵਿਖੇ 700 ਤੋਂ ਉਪਰ ਕਿਸਾਨ ਕੇਂਦਰ ਖਿਲਾਫ਼ ਸੰਘਰਸ਼ ਲੜਦੇ ਸ਼ਹੀਦ ਹੋਏ ਅਤੇ ਇਹ ਕਿਸਾਨ ਸੂਬਾ ਸਰਕਾਰ ਖਿਲਾਫ਼ ਕਿਸਾਨਾਂ ਦੀ ਲੜਾਈ ਅਤੇ ਸੰਘਰਸ਼ ਕਰਦਾ ਸ਼ਹੀਦ ਹੋਇਆ ਹੈ। ਉਹ ਸ਼ਰਧਾ ਦੇ ਫੁੱਲ ਅਰਪਿਤ ਕਰਨ ਪਹੁੰਚੇ ਹਨ।
ਉਹਨਾਂ ਕਿਹਾ ਕਿ ਅੱਜ ਜੋ ਰੇਲ ਰੋਕੋ ਅੰਦੋਲਨ (Rail Roko movement) 'ਚ ਕਿਸਾਨ ਰਤਨ ਸਿੰਘ ਨੇ ਜਾਨ ਗਵਾਈ ਹੈ, ਉਹ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਲੜਾਈ ਜੋ ਪੰਜਾਬ ਦੇ ਕਿਸਾਨਾਂ ਦੇ ਕਰਜ਼ ਮਾਫੀ ਦੀ ਮੰਗ ਗੰਨੇ ਦੇ ਬਕਾਇਆ ਦੀ ਲੜਾਈ ਅਤੇ ਹੋਰਨਾਂ ਮੰਗਾਂ ਖਿਲਾਫ਼ ਜੋ ਸੰਘਰਸ਼ ਲੜਿਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਜਦ ਤੱਕ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਹਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ।
ਇਹ ਵੀ ਪੜ੍ਹੋ: ਰਾਸ਼ਟਰੀ ਕਿਸਾਨ ਦਿਵਸ 2021: ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਸਨ ਕਿਸਾਨਾਂ ਦੇ ਮਸੀਹਾ