ਗੁਰਦਾਸਪੁਰ: ਪਿੰਡ ਘੱਲੂ ਸੋਲ 'ਚ ਐਨ ਆਰ ਆਈ ਪਰਿਵਾਰ ਵਲੋਂ ਗਰੀਬ ਬਜ਼ੁਰਗ ਮਾਤਾ ਦੀ ਮਦਦ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਆਰਥਿਕ ਮਦਦ ਦੇ ਨਾਲ-ਨਾਲ ਰਾਸ਼ਨ ਵੀ ਮੁਹੱਈਆ ਕਰਵਾਇਆ ਹੈ। ਇਸ ਤੋਂ ਪਹਿਲਾ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਵੀਡੀਓ ਵਾਇਰਲ ਹੋਈ ਸੀ। ਜਿਸ 'ਚ ਇੱਕ ਬੱਚਾ 15 ਰੁਪਏ ਦਿਹਾੜੀ ਕਰਨ ਦੀ ਗੱਲ ਕਰ ਰਿਹਾ ਹੈ। ਜਿਸ ਨੂੰ ਲੈਕੇ ਕਈ ਸਮਾਜਸੇਵੀ ਉਨ੍ਹਾਂ ਦੀ ਮਦਦ ਲਈ ਅੱਗੇ ਵੀ ਆਏ।
ਜਦ ਕਿ ਇਸ ਸਭ 'ਤੇ ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ 15 ਰੁਪਏ ਦਿਹਾੜੀ ਦੀ ਗੱਲ ਬਿਲਕੁਲ ਝੂਠ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਿਵਾਰ ਜ਼ਰੂਰਤਮੰਦ ਹੈ ਅਤੇ ਪੰਚਾਇਤ ਵਲੋਂ ਵੀ ਪਰਿਵਾਰ ਦੀ ਮਦਦ ਕੀਤੀ ਗਈ ਹੈ।
ਇਸ ਮੌਕੇ ਮਦਦ ਲਈ ਪਹੁੰਚੇ ਐਨ.ਆਰ.ਆਈ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੇ ਬੇਟੇ ਵਲੋਂ ਵਿਦੇਸ਼ ਤੋਂ ਪਰਿਵਾਰ ਲਈ ਮਦਦ ਭੇਜੀ ਸੀ, ਪਰ ਜਦੋਂ ਉਨ੍ਹਾਂ ਦੇਖਿਆ ਕਿ ਪਰਿਵਾਰ ਦੀ ਮਦਦ ਹੋ ਰਹੀ ਹੈ ਤਾਂ ਉਨ੍ਹਾਂ ਵਲੋਂ ਪਿੰਡ 'ਚ ਹੀ ਇੱਕ ਹੋਰ ਮਜ਼ੁਰਗ ਮਾਤਾ ਦੀ ਮਦਦ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਪੈਸੇ ਅਤੇ ਦੋ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੇਕਰ ਹੋਰ ਵੀ ਮਦਦ ਦੀ ਲੋੜ ਰਹਿੰਦੀ ਹੈ ਤਾਂ ਉਹ ਸੇਵਾ ਲਈ ਤਿਆਰ ਰਹਿਣਗੇ।
ਇਸ ਸਬੰਧੀ ਪਿੰਡ ਦੇ ਸਰਪੰਚ ਦਾ ਕਹਿਣਾ ਕਿ ਐਨ.ਆਰ.ਆਈ ਭਰਾਵਾਂ ਵਲੋਂ ਬਜ਼ੁਰਗ ਮਾਤਾ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਪੰਚਾਇਤ ਨਾਲ ਸਲਾਹ ਕਰਕੇ ਉਹ ਮਾਤਾ ਦਾ ਇਲਾਜ ਕਰਵਾਉਣਗੇ ਅਤੇ ਨਾਲ ਹੀ ਘਰ ਵੀ ਬਣਾ ਕੇ ਦੇਣਗੇ।
ਇਹ ਵੀ ਪੜ੍ਹੋ:15 ਰੁਪਏ ਦਿਹਾੜੀ ਦਾ ਮਾਮਲਾ: ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ !