ETV Bharat / city

ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ ਦਾ ਮਾਮਲਾ ਗਰਮਾਇਆ - ਨਸ਼ੀਲਾ ਪਦਾਰਥ

ਪੀੜ੍ਹਤ ਬਲਵੰਤ ਸਿੰਘ ਵਾਸੀ ਪਿੰਡ ਬੱਲ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਵਾਹਨ ਤੇ ਪਿੰਡ ਬਲ ਤੋਂ ਕੋਟ ਸੰਤੋਖ ਰਾਏ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਨੇ ਉਸ ਕੋਲੋਂ ਲਿਫਟ ਮੰਗੀ। ਪੀੜ੍ਹਤ ਨੇ ਦੱਸਿਆ ਕਿ ਜਦੋਂ ਉਹ ਕੁਝ ਦੂਰੀ 'ਤੇ ਹੀ ਗਿਆ ਤਾਂ ਉਕਤ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਧਮਕਾ ਕੇ ਉਸ ਨੂੰ ਜਬਰਨ ਇਕ ਸੁਨਸਾਨ ਜਗ੍ਹਾ 'ਤੇ ਲੈ ਗਿਆ, ਜਿੱਥੇ ਉਸ ਦੇ ਪਹਿਲਾਂ ਹੀ ਸਾਥੀ ਖੜ੍ਹੇ ਸਨ।

ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ ਦਾ ਮਾਮਲਾ ਗਰਮਾਇਆ

author img

By

Published : Jul 16, 2021, 8:40 AM IST

ਗੁਰਦਾਸਪੁਰ: ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਕਰਨ, ਮੂੰਹ 'ਚ ਨਸ਼ੀਲਾ ਪਦਾਰਥ ਪਾਉਣ ਦੀ ਵਾਪਰੀ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਪੀੜ੍ਹਤ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਬਲਵੰਤ ਸਿੰਘ ਵਾਸੀ ਪਿੰਡ ਬੱਲ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਵਾਹਨ ਤੇ ਪਿੰਡ ਬਲ ਤੋਂ ਕੋਟ ਸੰਤੋਖ ਰਾਏ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਨੇ ਉਸ ਕੋਲੋਂ ਲਿਫਟ ਮੰਗੀ। ਪੀੜ੍ਹਤ ਨੇ ਦੱਸਿਆ ਕਿ ਜਦੋਂ ਉਹ ਕੁਝ ਦੂਰੀ 'ਤੇ ਹੀ ਗਿਆ ਤਾਂ ਉਕਤ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਧਮਕਾ ਕੇ ਉਸ ਨੂੰ ਜਬਰਨ ਇਕ ਸੁਨਸਾਨ ਜਗ੍ਹਾ 'ਤੇ ਲੈ ਗਿਆ, ਜਿੱਥੇ ਉਸ ਦੇ ਪਹਿਲਾਂ ਹੀ ਸਾਥੀ ਖੜ੍ਹੇ ਸਨ।

ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ ਦਾ ਮਾਮਲਾ ਗਰਮਾਇਆ

ਇਹ ਵੀ ਪੜ੍ਹੋ:ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਮਿਲੀ ਇੱਕ ਸੁਰੰਗ !

ਪੀੜ੍ਹਤ ਨੇ ਦੱਸਿਆ ਕਿ ਉਸ ਥਾਂ 'ਤੇ ਉਕਤ ਚਾਰੋਂ ਵਿਅਕਤੀਆਂ ਨੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਮੂੰਹ ਵਿੱਚ ਨਸ਼ੀਲਾ ਪਦਾਰਥ ਵੀ ਪਾਇਆ ਪਰ ਉਸ ਵੱਲੋਂ ਵਿਰੋਧ ਕਰਨ ਤੇ ਉਕਤ ਵਿਅਕਤੀ ਉਸ ਨੂੰ ਕਿਰਚਾਂ ਨਾਲ ਜ਼ਖ਼ਮੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹ ਆਪਣੇ ਰਿਸ਼ਤੇਦਾਰਾਂ ਕੋਲ ਗਏ, ਜਿਸ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੀੜ੍ਹਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ 'ਚ ਪੀੜ੍ਹਤ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਤਫਤੀਸ਼ ਜਾਰੀ ਹੈ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਲਵਪ੍ਰੀਤ ਮੌਤ ਮਾਮਲਾ: ਦੂਤਾਵਾਸ ਅਧਿਕਾਰੀ ਬਣ ਬੇਅੰਤ ਕੌਰ ਦੇ ਪਰਿਵਾਰ ਨੂੰ ਠੱਗਣ ਵਾਲਾ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.