ਗੁਰਦਾਸਪੁਰ: ਹਲਕਾ ਬਟਾਲਾ ਦੇ ਡੇਰਾ ਰੋਡ ਦਾਣਾ ਮੰਡੀ ਦੇ ਨੇੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਮਲਾਵਾਰਾਂ ਵੱਲੋਂ ਕੱਬਡੀ ਖਿਡਾਰੀ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਇਸ ਦੌਰਾਨ ਖਿਡਾਰੀ ਵਾਲ ਵਾਲ ਬਚ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਬਟਾਲਾ ਦੇ ਦਾਣਾ ਮੰਡੀ ਦੇ ਗੇਟ ਨੇੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਉੱਤੇ ਫਾਇਰਿੰਗ ਹੋਈ। ਕੱਬਡੀ ਕਿਡਾਰੀ ਉੱਤੇ ਦੋ ਫਾਇਰਿੰਗ ਕੀਤੀ ਗਈ ਹੈ। ਦੂਜੇ ਫਾਇਰ ਤੋਂ ਕਬੱਡੀ ਖਿਡਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ। ਫਾਈਰਿੰਗ ਕਰਨ ਵਾਲਾ ਮੌਕੇ ’ਤੇ ਫਰਾਰ ਹੋ ਗਿਆ।
ਮਾਮਲੇ ਸਬੰਧੀ ਅੰਤਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਬੱਲ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਉਸਦੇ ਘਰ ਸਮਾਗਮ ਸੀ ਜਿਸ ਕਾਰਨ ਉਹ ਆਪਣੀ ਗੱਡੀ ’ਤੇ ਸਵਾਰ ਹੋਕੇ ਸਬਜ਼ੀ ਲੈਣ ਲਈ ਬਟਾਲਾ ਦਾਣਾ ਮੰਡੀ ਅੰਦਰ ਸਬਜ਼ੀ ਮੰਡੀ ਵਿਖੇ ਪਹੁੰਚਿਆ ਹੋਇਆ ਸੀ। ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈਕੇ ਜਦ ਉਹ ਵਾਪਸ ਜਾਣ ਲੱਗਾ ਤਾਂ ਦਾਣਾ ਮੰਡੀ ਦੇ ਗੇਟ ਕੋਲ ਉਸਦੀ ਗੱਡੀ ਨੂੰ ਮੰਡੀ ਦੇ ਠੇਕੇਦਾਰ ਅਤੇ ਉਸਦੇ ਕਰਿੰਦਿਆਂ ਨੇ ਰੋਕ ਲਿਆ ਅਤੇ ਕਿਹਾ ਕਿ ਮੰਡੀ ਅੰਦਰੋਂ ਵਾਪਿਸ ਜਾਣ ਦੀ ਪਰਚੀ ਕੱਟਵਾਉਣੀ ਪੈਣੀ ਜਿਸ ’ਤੇ ਉਨ੍ਹਾਂ ਨੇ ਕਿਹਾ ਕਿ ਉਸਨੇ ਸਬਜ਼ੀ ਆਪਣੇ ਸਮਾਗਮ ਲਈ ਖਰੀਦੀ ਹੈ ਨਾ ਕਿ ਵੇਚਣ ਲਈ ਘਰ ਲਈ ਸਬਜ਼ੀ ਲੈਕੇ ਜਾਣ ਦੀ ਕੋਈ ਪਰਚੀ ਨਹੀਂ ਹੁੰਦੀ ਇਸੇ ਚੀਜ਼ ਨੂੰ ਲੈਕੇ ਠੇਕੇਦਾਰ ਅਤੇ ਉਸਦੇ ਕਰਿੰਦੇ ਉਸਦੇ ਨਾਲ ਝਗੜਦੇ ਹੋਏ ਮੰਦਾ ਬੋਲਣ ਲੱਗ ਪਏ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਜਦੋਂ ਗੱਡੀ ਵਿੱਚੋਂ ਬਾਹਰ ਨਿਕਲ ਕੇ ਗੱਲ ਕਰਨ ਲਈ ਆਇਆ ਤਾਂ ਮੰਡੀ ਠੇਕੇਦਾਰ ਨੇ ਉਸ ਉੱਤੇ ਰਿਵਾਲਵਰ ਤਾਣ ਲਈ ਅਤੇ ਦੋ ਫਾਇਰ ਕਰ ਦਿੱਤੇ ਇਕ ਫਾਇਰ ਤਾਂ ਖਾਲੀ ਚਲੇ ਗਿਆ ਅਤੇ ਦੂਜੇ ਫਾਇਰ ਤੋਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਕਬੱਡੀ ਖਿਡਾਰੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਖਤੀ ਕਰਦੇ ਹੋਏ ਅਜਿਹੇ ਲੋਕਾਂ ਦੇ ਹਥਿਆਰ ਜ਼ਬਤ ਕਰ ਕਰਕੇ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ ਅਤੇ ਹਰ ਕਿਸੇ ਨੂੰ ਵੀ ਅਸਲਾ ਨਹੀਂ ਦੇਣਾ ਚਾਹੀਦਾ ਹੈ।
ਉੱਥੇ ਹੀ ਮੌਕੇ ’ਤੇ ਪਹੁੰਚੇ ਡੀਐਸਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਫਾਇਰਿੰਗ ਕਰਨ ਵਾਲਾ ਮੰਡੀ ਠੇਕੇਦਾਰ ਮਨਜੀਤ ਅਤੇ ਉਸਦੇ ਕਰਿੰਦੇ ਮੌਕੇ ਤੋਂ ਫਰਾਰ ਹੋ ਚੁੱਕੇ ਹਨ। ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹੀ ਫਰਾਰ ਆਰੋਪੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜੋ: SGPC ਵੱਲੋਂ ਰੋਸ ਪ੍ਰਦਰਸ਼ਨ , RSS ਤੇ ਹਰਿਆਣਾ ਕਮੇਟੀ ਵਿਰੁੱਧ ਸੌਂਪਣਗੇ ਮੰਗ ਪੱਤਰ