ਗੁਰਦਾਸਪੁਰ: ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ, ਬੱਚੇ ਕਦੇ ਵੀ ਝੂਠ ਨਹੀਂ ਬੋਲਦੇ। ਅਜਿਹੀ ਇੱਕ ਮਿਸਾਲ ਲੌਕਡਾਊਨ ਦੇ ਚਲਦੇ ਦੇਖਣ ਨੂੰ ਮਿਲੀ ਬਟਾਲਾ ਵਿਖੇ ਜਿਥੇ ਡੀਐਸਪੀ ਗੁਰਦੀਪ ਸਿੰਘ ਜਦੋਂ ਰਾਉਂਡ ਉੱਤੇ ਨਿਕਲੇ ਤਾਂ ਇੱਕ ਵਿਅਕਤੀ ਦੋ ਬੱਚੀਆਂ ਨੂੰ ਟਿਊਸ਼ਨ ਤੋਂ ਵਾਪਸ ਲੈ ਕੇ ਘਰ ਜਾ ਰਿਹਾ ਸੀ। ਜਦੋਂ ਡੀਐਸਪੀ ਨੇ ਉਨ੍ਹਾਂ ਨੂੰ ਰੋਕਿਆ ਤੇ ਪੁੱਛ-ਗਿੱਛ ਕੀਤੀ।
ਇਸ ਦੌਰਾਨ ਬੱਚੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਝੂਠ ਬੋਲਣਾ ਚਾਹੀਆ ਤਾਂ ਉਦੋਂ ਬੱਚੇ ਤੁਰੰਤ ਬੋਲਿਆ, "ਪੁਲਿਸ ਅੰਕਲ ਮੈਂ ਟਿਊਸ਼ਨ ਪੜ੍ਹ ਕੇ ਆਇਆ ਹਾਂ ਅਤੇ ਮੇਰੀ ਮੈਡਮ ਮੈਨੂੰ ਰੋਜ਼ ਟਿਊਸ਼ਨ ਪੜ੍ਹਾਉਂਦੀ ਹੈ, ਆਓ ਤੁਹਾਨੂੰ ਮੈਂ ਨਾਲ ਲੈ ਕੇ ਚੱਲਦਾ ਹਾਂ ਅਤੇ ਦੱਸਦਾ ਹਾਂ ਕਿ ਮੈਂ ਕਿੱਥੇ ਟਿਊਸ਼ਨ ਪੜ੍ਹਦਾ ਹਾਂ।" ਬੱਚਾ ਆਪਣੀ ਟਿਊਸ਼ਨ ਉੱਤੇ ਡੀਐਸਪੀ ਨੂੰ ਲੈ ਕੇ ਪਹੁੰਚਿਆ।
ਪੁਲਿਸ ਨੇ ਜਾਕੇ ਗੱਲਬਾਤ ਕੀਤੀ ਤਾਂ ਟੀਚਰ ਵੀ ਝੂਠ ਬੋਲਣ ਲੱਗੀ, "ਮੈਂ ਟਿਊਸ਼ਨ ਨਹੀਂ ਪੜ੍ਹਾਉਂਦੀ ਤੱਦ ਛੋਟੇ ਬੱਚੇ ਨੇ ਬੋਲਦੇ ਹੋਏ ਕਿਹਾ ਕਿ ਪੁਲਿਸ ਅੰਕਲ ਮੈਡਮ ਸਾਨੂੰ ਤਿੰਨ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ। ਡੀਐਸਪੀ ਗੁਰਦੀਪ ਸਿੰਘ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਅੱਜ ਇੱਕ ਬੱਚੇ ਨੇ ਸੱਚ ਬੋਲ ਕੇ ਮਿਸਾਲ ਕਾਇਮ ਕੀਤੀ ਹੈ ਅਤੇ ਡੀਐਸਪੀ ਨੇ ਦਸਿਆ ਕਿ ਉਨ੍ਹਾਂ ਮੈਡਮ ਨੂੰ ਸਮਝਾ ਦਿੱਤਾ ਹੈ ਕਿ ਇਸ ਸਮੇਂ ਟਿਊਸ਼ਨ ਪੜਾਉਣ ਦੀ ਇਜਾਜ਼ਤ ਨਹੀਂ ਹੈ|