ETV Bharat / city

ਬਰਸਾਤੀ ਡਰੇਨ ਨੂੰ ਲੈਕੇ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਨੋਟਿਸ ਜਾਰੀ, ਸਫਾਈ ਕਰਨ ਦੇ ਦਿੱਤੇ ਹੁਕਮ

ਗੁਰਦਾਸਪੁਰ ਦੇ ਪਿੰਡ ਗੋਰਸੀਆਂ ਵਿੱਚ ਕਿਸਾਨਾਂ ਨੂੰ ਨਹਿਰੀ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਰਾਹੀ ਕਿਸਾਨਾਂ ਨੂੰ ਬਰਸਾਤੀ ਡਰੋ ਨੂੰ ਸਾਫ ਕਰਨ ਦੇ ਲਈ ਆਖਿਆ ਗਿਆ ਹੈ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤੀ ਨਾਲ਼ੇ ਦੀ ਸਫਾਈ ਕਰਦਾ ਹੈ ਤਾਂ ਉਹਨਾਂ ਦੀ ਫ਼ਸਲ ਦਾ ਨੁਕਸਾਨ ਹੋਵੇਗਾ।

ਬਰਸਾਤੀ ਡਰੇਨ ਨੂੰ ਲੈਕੇ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਨੋਟਿਸ ਜਾਰੀ

author img

By

Published : Jul 28, 2022, 2:01 PM IST

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਗੋਰਸੀਆਂ ਵਿੱਚ ਇੱਕ ਬਰਸਾਤੀ ਡਰੇਨ ਨੂੰ ਲੈਕੇ ਪਿੰਡ ਦੇ ਕਿਸਾਨ ਅੱਤੇ ਨਹਿਰੀ ਵਿਭਾਗ ਆਹਮੋ ਸਾਹਮਣੇ ਹੋ ਗਏ ਹਨ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਦੇ ਨੇੜੇ ਇਕ ਨਹਿਰੀ ਵਿਭਾਗ ਦਾ ਬਰਸਾਤੀ ਡਰੇਨ ਹੈ ਅਤੇ ਇਸ ਬਰਸਾਤੀ ਡਰੇਨ ਨੂੰ ਸਾਫ ਕਰਨ ਲਈ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਕਿਸਾਨਾ ਮੁਤਾਬਿਕ ਜੇਕਰ ਵਿਭਾਗ ਇਸ ਬਰਸਾਤੀ ਨਾਲ਼ੇ ਦੀ ਸਫਾਈ ਕਰਦਾ ਹੈ ਤਾਂ ਉਹਨਾਂ ਦੀ ਫ਼ਸਲ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਰਸਾਤੀ ਡਰੇਨ ਸਹੀ ਚਲ ਰਹੀ ਹੈ ਅਤੇ ਕਿਸਾਨਾਂ ਨੇ ਆਪਣੀਆਂ ਪੁਲੀਆ ਪਾ ਕੇ ਪਾਣੀ ਦੀ ਨਿਕਾਸੀ ਕੀਤੀ ਹੋਈ ਹੈ ਪਰ ਕਿਸਾਨਾਂ ਨੂੰ ਨਾਲ਼ੇ ਸਫਾਈ ਕਰਨ ਦੇ ਨਾਂ ’ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਵਿਭਾਗ ਨੇ ਉਹਨਾਂ ਨੂੰ ਹੋਰ ਤੰਗ ਪਰੇਸ਼ਾਨ ਕੀਤਾ ਤਾਂ ਉਹ ਵਿਭਾਗ ਖਿਲਾਫ ਮੋਰਚਾ ਖੋਲ੍ਹਣ ਲਈ ਮਜ਼ਬੂਰ ਹੋਣਗੇ।

ਬਰਸਾਤੀ ਡਰੇਨ ਨੂੰ ਲੈਕੇ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਨੋਟਿਸ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨਾਂ ਦੇ ਨਾਲ ਇੱਕ ਬਰਸਾਤੀ ਡਰੇਨ ਚਲ ਰਹੀ ਹੈ ਜੋ ਕਿ ਵਿਭਾਗ ਦੇ ਕਾਗਜ਼ਾਂ ਵਿੱਚ ਦੂਸਰੇ ਪਾਸੇ ਹੈ ਪਰ ਇਹ ਬਰਸਾਤੀ ਡਰੇਨ ਉਨ੍ਹਾਂ ਦੀ ਜ਼ਮੀਨ ਨੇੜੇ ਕੱਢੀ ਗਈ ਹੈ ਅਤੇ ਬਰਸਾਤੀ ਡਰੇਨ ’ਤੇ ਉਨ੍ਹਾਂ ਨੇ ਪੁਲੀਆਂ ਪਾ ਕੇ ਆਪਣੇ ਖੇਤਾਂ ਨੂੰ ਜਾਣ ਲਈ ਰਸਤਾ ਰੱਖਿਆ ਹੈ ਪਰ ਹੁਣ ਨਹਿਰੀ ਵਿਭਾਗ ਇਸ ਡਰੇਨ ਦੀ ਸਫਾਈ ਕਰਨ ਦੇ ਨਾਂ ’ਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਇਸ ਪਾਸੇ ਬਰਸਾਤੀ ਡਰੇਨ ਪੁੱਟੀ ਤਾਂ ਉਨ੍ਹਾਂ ਦੀ ਜ਼ਮੀਨ ਦਾ ਕਾਫੀ ਨੁਕਸਾਨ ਹੋਵੇਗਾ ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਤਰਫ਼ ਡਰੇਂਨ ਨਾ ਪੁਟੀ ਜਾਵੇ ਸਗੋਂ ਜਿਸ ਪਾਸੇ ਕਾਗਜ਼ੀ ਬਰਸਾਤੀ ਡਰੇਨ ਹੈ ਉਸ ਪਾਸੇ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਉਨ੍ਹਾਂ ਨੂੰ ਨੋਟਿਸ ਕੱਢ ਤੰਗ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੇ ਖ਼ਿਲਾਫ਼ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਦੇ ਐਸਡੀਓ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਬਹੁਤ ਪੁਰਾਣੀ ਡਰੇਨ ਹੈ ਅਤੇ ਇਸ ਡਰੇਨ ’ਤੇ ਕੁਝ ਕਿਸਾਨਾਂ ਨੇ ਨਾਜਾਇਜ਼ ਢੰਗ ਨਾਲ ਆਪਣੀਆਂ ਪੁਲੀਆਂ ਪਾਕੇ ਪਾਣੀ ਨੂੰ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਇਸ ਡਰੇਨ ਦੀ ਸਫਾਈ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਰਸਾਤੀ ਪਾਣੀ ਦਾ ਨਿਕਾਸ ਹੋ ਸਕੇ ਪਰ ਕਿਸਾਨ ਆਪਣੀਆਂ ਪੁਲੀਆਂ ਨਹੀਂ ਪੁੱਟ ਰਹੇ ਜਿਸ ਕਰਕੇ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਪਣੀਆਂ ਭੁੱਲੀਆਂ ਨਹੀਂ ਹਟਾਉਂਦੇ ਤਾਂ ਉਨ੍ਹਾਂ ਨੂੰ ਵਿਭਾਗੀ ਕਾਰਵਾਈ ਕਰਨੀ ਪਵੇਗੀ।

ਇਹ ਵੀ ਪੜੋ: ਸੀਐੱਮ ਮਾਨ ਦੀ ਇੰਜ਼ਰਾਈਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ, ਕੀਤਾ ਇਹ ਵੱਡਾ ਦਾਅਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.