ਗੁਰਦਾਸਪੁਰ: ਪਿਆਰ ਕਰਨਾ ਤਾਂ ਆਸਾਨ ਹੈ, ਪਰ ਹਰ ਕਿਸੇ ਦਾ ਪਿਆਰ ਸਿਰੇ ਚੜ੍ਹੇ, ਇਹ ਜਰੂਰੀ ਨਹੀਂ, ਖ਼ਾਸ ਕਰਕੇ ਅਗਰ ਪਿਆਰ ਨਾਲ ਦੇ ਗਵਾਂਢੀ ਦੇਸ਼ ਪਾਕਿਸਤਾਨ ਵਿੱਚ ਹੋਇਆ ਹੋਵੇ, ਪਰ ਕਹਿੰਦੇ ਹਨ ਕਿ ਜਿਸ ਚੀਜ਼ ਨੂੰ ਸ਼ਿੱਦਤ ਨਾਲ ਪਾਉਣ ਲਈ ਲਗ ਜਾਵੋ ਤਾਂ ਉਸਨੂੰ ਪਾਉਣ ਵਿੱਚ ਕੁਦਰਤ ਵੀ ਤੁਹਾਡਾ ਸਾਥ ਦੇਣ ਵਿਚ ਜੁੱਟ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ ਹੋਇਆ, ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਸ਼ਰਮਾ ਦੇ ਨਾਲ।
ਇਹ ਵੀ ਪੜੋ: ਪੁਲਾੜ ਯਾਤਰਾ ‘ਤੇ ਜਾਵੇਗੀ ਭਾਰਤੀ ਦੀ ਇੱਕ ਹੋਰ ਧੀ
ਸੋਸ਼ਲ ਮੀਡੀਆ ਦੇ ਜ਼ਰੀਏ ਅਮਿਤ ਸ਼ਰਮਾ ਦਾ ਪਾਕਿਸਤਾਨ ’ਚ ਪਿਆਰ ਪ੍ਰਵਾਨ ਚੜ ਰਿਹਾ ਸੀ ਤੇ ਹੁਣ ਅਮਿਤ ਸ਼ਰਮਾ ਦਾ ਵਿਆਹ ਪਾਕਿਸਤਾਨ ਵਿੱਚ ਉਹਨਾਂ ਦੇ ਪਿਆਰ ਨਾਲ ਅਗਸਤ ਵਿੱਚ ਹੋਣਾ ਮੁਮਕਿਨ ਹੋਇਆ ਹੈ। ਭਾਰਤ ਦੀ ਸਰਕਾਰ ਵੱਲੋਂ ਪਾਕਿਸਤਾਨ ਅੰਬੈਸੀ ਨੂੰ ਈਮੇਲ ਦੇ ਜਰਿਏ ਸੂਚਿਤ ਕੀਤਾ ਗਿਆ ਹੈ, ਕਿ ਪਾਕਿਸਤਾਨ ਵਿੱਚ ਰਹਿਣ ਵਾਲੀ ਸੁਮਨ ਸ਼ਰਮਾ ਅਤੇ ਉਸਦੇ ਪਰਿਵਾਰ ਨੂੰ ਭਾਰਤੀ ਵੀਜ਼ੇ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ।
ਅਮਿਤ ਸ਼ਰਮਾ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਫੇਸਬੁੱਕ ’ਤੇ ਕੁਝ ਪੇਜ ਦੇਖ ਰਿਹਾ ਸੀ ਤੇ ਇਸ ਦੌਰਾਨ ਉਸਦਾ ਧਿਆਨ ਪਾਕਿਸਤਾਨੀ ਹਿੰਦੂ ਕਮਿਊਨਿਟੀ ਪੇਜ ’ਤੇ ਪਿਆ, ਉਸ ਪੇਜ ਦੇ ਉਤੇ ਜਨਮਾਸ਼ਟਮੀ ਦੀਆਂ ਫੋਟੋਜ਼ ਪਇਆ ਹੋਇਆ ਸਨ, ਇਸ ਦੌਰਾਨ ਉਸਨੇ ਕੁਝ ਫੋਟੋਜ਼ ਉਤੇ ਕਮੈਂਟ ਕੀਤੇ। ਇਸ ਦੌਰਾਨ ਪਾਕਿਸਤਾਨ ਦੇ ਕਰਾਚੀ ਦੇ ਸ਼ਹਿਰ ਰਣਛੋਰ ਦੀ ਰਹਿਣ ਵਾਲੀ ਸੁਮਨ ਸ਼ਰਮਾ ਨੇ ਵੀ ਕਮੈਂਟ ਕੀਤਾ। ਫਿਰ ਇਸ ਦੌਰਾਨ ਕੁਝ ਮਹੀਨੇ ਗੱਲਬਾਤ ਚਲਦੀ ਰਹੀ ਬਾਅਦ ਵਿੱਚ ਵਿਆਹ ਦੀ ਗੱਲ ਹੋਈ ਅਤੇ ਸੁਮਨ ਨੇ ਹਾਂ ਕਰ ਦਿੱਤੀ।
ਅਮਿਤ ਸ਼ਰਮਾ ਨੇ ਦੱਸਿਆ ਕਿ ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ, ਪਰ ਉਸ ਸਮੇਂ ਪਰਿਵਾਰ ਇਹ ਸੁਣ ਕੇ ਝਟਕਾ ਵੀ ਲਗਾ, ਪਰ ਬਾਅਦ ਵਿੱਚ ਮੈਂ ਉਨ੍ਹਾਂ ਦੀ ਗੱਲ ਸੁਮਨ ਨਾਲ ਅਤੇ ਉਸਦੇ ਪਰਿਵਾਰ ਨਾਲ ਕਰਵਾਈ, ਫਿਰ ਪਰਿਵਾਰ ਵੀ ਮਨ ਗਿਆ। ਜਦੋਂ ਵੀਜ਼ੇ ਦਾ ਪ੍ਰੋਸੈਸ ਚਲਾਇਆ ਗਿਆ ਤਾਂ ਕੁਝ ਜੀਓ ਅਫਸਰਾਂ ਨੇ ਮਨਾ ਵੀ ਕੀਤਾ ਅਤੇ ਬਾਅਦ ਵਿੱਚ ਕੁਝ ਇੱਕ ਡਾਕਟਰ ਨੇ ਕਾਗਜਾਂ ਦੇ ਉਤੇ ਸਾਈਨ ਕਰ ਦਿੱਤੇ, ਜਿਸ ਨਾਲ ਵੀਜ਼ੇ ਦਾ ਪ੍ਰੋਸੈਸ ਚਲ ਪਿਆ।
ਅੱਜ ਸੁਮਨ ਅਤੇ ਉਸਦੇ ਪਰਿਵਾਰ ਨੂੰ ਭਾਰਤ ਦੀ ਅੰਬੈਸੀ ਵਿੱਚ ਬੁਲਾਇਆ ਗਿਆ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਮਿਲ ਜਾਵੇਗਾ। ਅਮਿਤ ਸ਼ਰਮਾ ਨੇ ਦੱਸਿਆ ਕਿ ਜਦੋ ਕੁਝ ਰਿਸ਼ਤੇਦਾਰਾਂ ਅਤੇ ਮੁਹੱਲੇ ਦੇ ਲੋਕਾਂ ਪਤਾ ਲਗਾ ਤਾਂ ਉਨ੍ਹਾਂ ਨੇ ਕਾਫੀ ਕੁਝ ਗੱਲਾਂ ਕੀਤੀਆਂ, ਪਰ ਮਾਤਾ-ਪਿਤਾ ਅਤੇ ਕੁਝ ਰਰਿਸ਼ਤੇਦਾਰਾਂ ਨਾਲ ਹਨ ਅਤੇ ਹੁਣ ਕੋਈ ਗੱਲ ਨਹੀਂ ਹੈ। ਉਮੀਦ ਹੈ ਕਿ ਸੁਮਨ ਅਤੇ ਸੁਮਨ ਦੇ ਪਰਿਵਾਰ ਜਲਦੀ ਭਾਰਤ ਆ ਜਾਵੇਗਾ ਅਤੇ ਅਗਸਤ ਵਿਚ ਵਿਆਹ ਹੋ ਜਾਵੇਗਾ।
ਇਹ ਵੀ ਪੜੋ: ਰਾਫੇਲ ਸੌਦਾ : ਭ੍ਰਿਸ਼ਟਾਚਾਰ ਦੀ ਜਾਂਚ ਲਈ ਫ੍ਰਾਂਸ ਤਿਆਰ, ਫ੍ਰਂਸੀਸੀ ਜੱਜ ਨਿਯੁਕਤ