ਗੁਰਦਾਸਪੁਰ: ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਹਲਕੇ ’ਚ ਕੋਰੋਨਾ ਮਰੀਜ਼ਾਂ ਦੀ ਸਹੂਲਤ ਲਈ ਸਤਬਚਨ ਫਾਊਂਡੇਸ਼ਨ ਦੇ ਸਹਿਯੋਗ ਨਾਲ 5 ਅੰਬੁਲਲੈਂਸਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਵਿਚ 5-5 ਵਲੰਟੀਅਰ ਤਿਆਰ ਕੀਤੇ ਗਏ ਹਨ। ਜੋ ਪਿੰਡ ਵਿਚ ਅਗਰ ਕੋਈ ਕੋਰੋਨਾ ਦੇ ਮਰੀਜ਼ ਨੂੰ ਮਿਲਦਾ ਹੈ ਤਾਂ ਜੋ ਉਸ ਮਰੀਜ਼ ਨੂੰ ਇਸ ਫ੍ਰੀ ਅੰਬੂਲੈਂਸ ਰਾਹੀਂ ਹਸਪਤਾਲ ਲੈਕੇ ਜਾਇਆ ਜਾ ਸਕੇ ਅਤੇ ਜੋ ਲੋਕ ਆਪਣੇ ਘਰਾਂ ਵਿੱਚ ਇਕਾਂਤਵਾਸ ਹੋਣਗੇ ਉਹਨਾਂ ਨੂੰ ਫ੍ਰੀ ਕਿੱਟ ਦਿੱਤੀਆਂ ਜਾਣਗੀਆਂ। ਇਨ੍ਹਾਂ ਕਿੱਟਾਂ ਵਿੱਚ ਦਵਾਈਆਂ, ਸੈਨੀਟਾਈਜ਼ਰ, ਸਟੀਮਰ, ਥਰਮਾਮੀਟਰ ਆਦੀ ਹੋਣਗੇ। ਜਿਸ ਦੀ ਜ਼ਰੂਰਤ ਹਰ ਕੋਰੋਨਾ ਮਰੀਜ਼ ਨੂੰ ਹੁੰਦੀ ਹੈ।
ਇਹ ਵੀ ਪੜੋ: Wrestler Sushil Kumar ’ਤੇ ਲੱਗੇ ਹੋਰ ਵੀ ਗੰਭੀਰ ਇਲਜ਼ਾਮ
ਉਥੇ ਹੀ ਕਾਂਗਰਸ ਵਿਚਲੇ ਕਲੇਸ਼ ਬਾਰੇ ਬਾਜਵਾ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਰੌਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਰਗਾੜੀ ਮਾਮਲੇ (Bargari Beadavi Case) ਦੀ ਜਾਂਚ ਹਾਈ ਕੋਰਟ ਨੇ ਰੱਦ ਕੀਤੀ ਸੀ, ਪਰ ਜਿਸ ਲਈ ਮੁੜ ਤੋਂ ਐਸਆਈਟੀ (SIT) ਬਣਾਈ ਗਈ ਹੈ ਜੋ ਜਲਦ ਹੀ ਜਾਂਚ ਪੂਰੀ ਕਰ ਦਵੇਗੀ। ਉਹਨਾਂ ਨੇ ਕਿਹਾ ਕਿ ਚੋਣਾਂ ਨੂੰ ਅਜੇ 9 ਮਹੀਨੇ ਬਾਕੀ ਨੇ ਜਦਕਿ ਬਰਗਾੜੀ ਮਾਮਲੇ (Bargari Beadavi Case) ਦੀ ਰਿਪੋਰਟ 6 ਮਹੀਨੇ ਵਿੱਚ ਆ ਜਾਵੇਗੀ।
ਇਹ ਵੀ ਪੜੋ: ਜਿਹੜੇ ਲੱਭ ਰਹੇ ਆਪਦਾ 'ਚ ਅਫਸਰ, ਅੱਜ ਹੋਣਗੇ ਬੇਨਕਾਬ: ਜਾਖੜ