ਸ੍ਰੀ ਫ਼ਤਿਗੜ੍ਹ ਸਾਹਿਬ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਸੂਬੇ 'ਚ 1400 ਤੋਂ ਵੱਧ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਲੋਕਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕਰਫਿਊ 'ਚ ਸਵੇਰੇ 9 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਇਸ ਦੌਰਾਨ ਲੋਕ ਲੋੜੀਂਦਾ ਹਦਾਇਤਾਂ ਨੂੰ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਜਦ ਈਟੀਵੀ ਭਾਰਤ ਨੇ ਡਿਊਟੀ 'ਤੇ ਮੌਜੂਦ ਏਐਸਆਈ ਵੇਦ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਫਿਊ 'ਚ ਖੁੱਲ੍ਹ ਦੇ ਦੌਰਾਨ ਦੁਕਾਨਾਂ ਤਾਂ ਖੁਲ੍ਹੀਆਂ ਪਰ ਦੁਕਾਨਦਾਰਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਇਸ ਦੇ ਚਲਦੇ ਦੁਕਾਨਾਂ 'ਤੇ ਭਾਰੀ ਇੱਕਠ ਵਿਖਾਈ ਦਿੱਤਾ। ਇਸ ਦੌਰਾਨ ਨਾਂ ਹੀ ਲੋਕਾਂ ਨੇ ਮਾਸਕ ਪਾਏ ਤੇ ਨਾਂ ਹੀ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ। ਜਿਸ ਨਾਲ ਇਸ ਮਹਾਂਮਾਰੀ ਦੇ ਵੱਧਣ ਦਾ ਖ਼ਤਰਾ ਹੈ।
ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪੁਜ ਕੇ ਸਥਿਤੀ ਨੂੰ ਕੰਟਰੋਲ ਕੀਤਾ। ਪੁਲਿਸ ਵੱਲੋਂ ਬਜ਼ਾਰਾਂ ਦੇ ਅੰਦਰ ਵਾਹਨਾਂ ਦੀ ਐਂਟਰੀ ਰੋਕ ਦਿੱਤੀ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ 1 ਮੀਟਰ ਦੀ ਦੂਰੀ ਮੁਤਾਬਕ ਨਿਸ਼ਾਨ ਬਣਾਉਣ ਦੀ ਗੱਲ ਆਖੀ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪੁਲਿਸ ਟੀਮ ਵੱਲੋਂ-ਵੱਲੋਂ ਵਾਰ -ਵਾਰ ਮਾਸਕ ਪਾਉਣ ਤੇ ਸਮਾਜਿਕ ਦੂਰੀ ਕਾਇਮ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਸਰਕਾਰ ਦੀ ਹਦਾਇਤਾਂ ਨੂੰ ਮਜ਼ਾਕ 'ਚ ਨਾਂ ਲੈਂਦਿਆਂ ਇਸ ਦੀ ਪਾਲਣਾ ਕਰਨ ਨੂੰ ਲਾਜ਼ਮੀ ਦੱਸਿਆ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੋ ਕੋਈ ਵਿਅਕਤੀ ਕਰਫਿਊ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।