ਖੰਨਾ : ਬੀਤੇ ਦਿਨ ਪੰਜਾਬੀ ਗਾਇਕ ਸਰਦੂਲ ਸਿਕੰਦਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਜਿਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ । ਸਰਦੂਲ ਸਿਕੰਦਰ ਦੀ ਮੌਤ ਦੇ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸਰਦੂਲ ਸਿਕੰਦਰ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਕਮੇਡੀ ਕਲਾਕਾਰ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਵੀ ਪਹੁੰਚੇ ਤੇ ਉਨ੍ਹਾਂ ਵਲੋਂ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ।
ਇਸ ਮੌਕੇ ਜਸਵਿੰਦਰ ਭੱਲਾ ਨੇ ਕਿਹਾ ਕਿ ਸਰਦੂਲ ਸਿਕੰਦਰ ਦੇ ਨਾਲ ਉਹਨਾਂ ਦੀ ਇਲਾਜ ਦੌਰਾਨ ਫੌਨ ’ਤੇ ਅਕਸਰ ਗੱਲ ਹੁੰਦੀ ਰਹਿੰਦੀ ਸੀ, ਉਹ ਹਮੇਸ਼ਾ ਹੀ ਹੱਸ ਕੇ ਗਲ ਕਰਦੇ ਅਤੇ ਕਹਿੰਦੇ ਕਿ ਜਲਦ ਹੀ ਘਰ ਵਾਪਸ ਆਉਣਗੇ। ਪਰ ਉਹਨਾਂ ਦੀ ਹਾਲਤ ਠੀਕ ਨਾ ਹੋਈ ਤੇ ਉਹ ਸਾਡੇ ਤੋਂ ਕੋਹਾਂ ਦੂਰ ਹੋ ਗਏ। ਭੱਲਾ ਨੇ ਕਿਹਾ ਕਿ ਉਹ ਇੱਕ ਵਧੀਆ ਗਾਇਕ ਹੀ ਨਹੀਂ ਸਗੋਂ ਇੱਕ ਵਧੀਆ ਇਨਸਾਨ ਵੀ ਸਨ। ਕਦੇ ਵੀ ਗੁੱਸੇ ਨਾਲ ਗੱਲ ਨਹੀਂ ਕਰਦੇ ਸੀ। ਉਥੇ ਬਾਲ ਮੁਕੰਦ ਸਰਮਾ ਨੇ ਕਿਹਾ ਕਿ ਅਸੀਂ ਕਈ ਵਾਰ ਉਹਨਾਂ ਨਾਲ ਕਮੇਡੀ ਕਰਦੇ ਸੀ ਤਾਂ ਉਹ ਹੱਸ ਕੇ ਉਸ ਦਾ ਜਵਾਬ ਦਿੰਦੇ ਸੀ। ਸਰਦੂਲ ਸਿਕੰਦਰ ਦੇ ਇਸ ਸੰਸਾਰ ਤੋਂ ਜਾਣ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ:ਹਾਈਕੋਰਟ ਵੱਲੋਂ ਸੈਣੀ ਅਤੇ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਫੈਸਲਾ ਸੁਰੱਖਿਅਤ