ETV Bharat / city

ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਬਜ਼ੁਰਗ ਦਿਵਸ ਮਨਾਇਆ ਗਿਆ - ਬਜ਼ੁਰਗ ਲੋਕਾਂ ਲਈ ਮੈਡੀਕਲ ਕੈਂਪ

ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਮੰਡੀ ਵਿਖੇ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਬਜ਼ੁਰਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਬਜ਼ੁਰਗ ਲੋਕਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।

ਫੋਟੋ
author img

By

Published : Sep 30, 2019, 10:38 AM IST

ਫ਼ਤਿਹਗੜ੍ਹ ਸਾਹਿਬ : ਸ਼ਹਿਰ ਦੇ ਸਰਹਿੰਦ ਮੰਡੀ ਵਿੱਖੇ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਬਜ਼ੁਰਗ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਬਜ਼ੁਰਗ ਦਿਵਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿੱਚ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਤ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬਜ਼ੁਰਗ ਲੋਕਾਂ ਅਤੇ ਲੋੜਵੰਦ ਲੋਕਾਂ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਵੰਡਿਆਂ ਗਈਆਂ।

ਵੀਡੀਓ

ਇਸ ਮੌਕੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਨੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਜੀਵਨ ਦਾ ਅਧਾਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਡੀਕਲ ਕੈਂਪ ਵਿੱਚ ਡਾਕਟਰੀ ਟੀਮ ਵੱਲੋਂ ਮੁਹਇਆ ਕਰਵਾਈ ਜਾ ਰਹੀ ਮੈਡੀਕਲ ਸਹੂਲਤਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਸਾਮਗਮ ਵਿੱਚ ਵਿਸ਼ਵ ਜਾਗ੍ਰਿਤੀ ਮਿਸ਼ਨ ਦੇ ਮੈਂਬਰ ਅਸ਼ਵਨੀ ਗਰਗ ਨੇ ਦੱਸਿਆ ਕਿ ਸਾਡਾ ਮੁੱਖ ਟੀਚਾ ਸਮਾਜ ਸੇਵਾ ਕਰਨਾ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ ਹੈ।

Intro:Anchor :- ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਮੰਡੀ ਵਿੱਖੇ ਵਿਸ਼ਵ ਜਾਗਰਤੀ ਮਿਸ਼ਨ ਵਲੋਂ ਬੁਜਰਗ ਦਿਵਸ ਮਨਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਡਾ ਪ੍ਰਸ਼ਾਂਤ ਗੋਇਲ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ,ਇਸ ਦੌਰਾਨ ਚ ਅਪੰਗ ਸਹਾਇਤਾ ਕੈਂਪ, ਅੱਖਾਂ ਦਾ, ਬਵਾਸੀਰ ਦੇ ਅਪਰੇਸ਼ਨ ਕੈਂਪ ਲਗਾਇਆ ਗਿਆ,Body:V/O 01:-  ਵਿਸ਼ਵ ਜਾਗਰਤੀ ਮਿਸ਼ਨ ਵੱਲੋ ਫਤਹਿਗੜ੍ਹ ਸਹਿਬ ਚ ਸਰਹਿੰਦ ਮੰਡੀ ਚ ਬੁਜਰਗ ਦਿਵਸ ਵਜੋਂ ਮਨਾਇਆ ਗਿਆ ਜਿਸ ਦੌਰਾਨ ਚ  ਅਪੰਗ ਸਹਾਇਤਾ ਕੈਂਪ, ਅੱਖਾਂ ਦਾ, ਬਵਾਸੀਰ ਦੇ ਅਪਰੇਸ਼ਨ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਸ੍ਰੀ ਪ੍ਰਸ਼ਾਂਤ ਕੁਮਾਰ, ਆਈ.ਏ.ਐਸ. ਡਿਪਟੀ ਕਮਿਸ਼ਨਰ, ਫਤਿਹਗੜ ਸਾਹਿਬ ਨੇ ਜੋਤੀ ਜਗਾ ਕੇ ਕੀਤਾ ਗਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਮਿਸ਼ਨ ਦੇ ਪ੍ਰਯਾਸ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਇਹੋ ਜਿਹੇ ਕੈੰਪ ਹੋਰ ਲੱਗਣੇ ਚਾਹੀਦੇ ਹਨ ਜਿਸ ਨਾਲ ਗਰੀਬ ਲੋਕਾਂ ਦੇ ਫਾਇਦਾ ਹੋ ਸਕੇ,

Byte :- ਪ੍ਰਸ਼ਾਂਤ ਕੁਮਾਰ(ਡਿਪਟੀ ਕਮਿਸ਼ਨਰ, ਫਤਿਹਗੜ)

V/O 02 :- ਵਿਸ਼ਵ ਜਾਗ੍ਰਿਤੀ ਦੇ ਬਾਰੇ ਅਸ਼ਵਨੀ ਗਰਗ  ਨੇ ਦੱਸਿਆ ਕਿ ਮਿਸ਼ਨ ਦੀ ਸਥਾਪਨਾ ਪਰਮ ਪੂਜਨੀਕ ਗੁਰੂਦੇਵ ਸੁਧਾਂਸੂ ਜੀ ਮਹਾਰਾਜ ਦੁਆਰਾ ਕੀਤੀ ਗਈ ਸੀ। ਇਹ ਮਿਸ਼ਨ ਸਮਾਜ ਸੇਵਾ ਦੇ ਅਲੱਗ ਅਲੱਗ ਕਾਰਜਾਂ ਵਿਚ ਲੱਗਿਆ ਹੋਇਆ ਹੈ। ਸਰਹਿੰਦ ਮੰਡਲ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਸਮਾਜ ਵਿਚ ਬਜ਼ੁਰਗਾਂ ਦੀ ਇੱਜ਼ਤ ਲਈ ਸਾਲ ਵਿਚ ਇੱਕ ਦਿਨ ਮਾਤਾ ਪਿਤਾ ਦਿਵਸ ਮਨਾਉਣ ਨੂੰ ਗੁਰੂਦੇਵ ਸੁਧਾਂਸ਼ੂ ਜੀ ਮਹਾਰਾਜ ਨੇ ਨਿਸ਼ਚਿਤ ਕੀਤਾ ਅਤੇ ਇਸ ਨਾਲ ਬੱਚਿਆਂ ਨੂੰ ਮਾਤਾ ਪਿਤਾ ਅਤੇ ਬਜੁਰਗਾਂ ਦੀ ਸੇਵਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ: ਹਿਤੇਂਦਰ ਸੂਰੀ  ਨੇ ਦੱਸਿਆ ਕਿ ਸਾਡੇ ਵੱਲੋਂ ਪਹਿਲਾ ਵੀ ਇਹੋ ਜਿਹੇ ਫਰੀ ਕੈੰਪ ਲਗਾਏ ਜਾਂਦੇ ਹਨ ਜਿਸ ਨਾਲ ਗਰੀਬ ਲੋਕਾਂ ਦਾ ਫਾਇਦਾ ਹੋ ਸਕੇ।

Byte :- ਅਸ਼ਵਨੀ ਗਰਗ

Byte :- ਡਾ   ਹਿਤੇਂਦਰ ਸੂਰੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.