ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ (Former Indian cricketer Yuvraj Singh) 'ਤੇ ਦਲਿਤਾਂ 'ਤੇ ਇਤਰਾਜ਼ਯੋਗ ਟਿੱਪਣੀ ਦੇ ਦੋਸ਼ ਵਿਚ ਦਰਜ ਐੱਫ.ਆਈ.ਆਰ. ਦੇ ਮਾਮਲੇ ਦੀ ਜਾਂਚ ਵਿਚ ਯੁਵਰਾਜ ਸਿੰਘ (Yuvraj Singh) ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ (High Court) ਨੇ ਸਿੰਘ ਨੂੰ ਕਿਹਾ ਕਿ ਉਹ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ।
ਪੁਲਿਸ ਨੂੰ ਆਪਣਾ ਫੋਨ ਵੀ ਸੌਂਪ ਚੁੱਕੇ ਹਨ ਯੁਵਰਾਜ ਸਿੰਘ
ਜੇਕਰ ਪੁਲਿਸ (Police) ਉਨ੍ਹਾਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਜਾਂਚ ਅਧਿਕਾਰੀ ਆਪਣੀ ਸੰਤੁਸ਼ਟੀ 'ਤੇ ਜ਼ਮਾਨਤ ਦੇਣ। ਯੁਵਰਾਜ ਸਿੰਘ ਵੀਡੀਓ ਕਾਨਫਰੰਸ (Video conference) ਰਾਹੀਂ ਜਾਂਚ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਆਪਣਾ ਮੋਬਾਇਲ ਫੋਨ (Mobile Phone) ਜਿਸ ਦੇ ਜ਼ਰੀਏ ਹੋਈ ਗੱਲਬਾਤ ਨੂੰ ਲੈ ਕੇ ਐੱਫ.ਆਈ.ਆਰ. (FIR) ਦਰਜ ਹੋਈ ਹੈ। ਉਹ ਫੋਨ ਵੀ ਪੁਲਿਸ (Police) ਨੂੰ ਸੌਂਪ ਚੁੱਕੇ ਹਨ।
ਦੱਸ ਦਈਏ ਕਿ 1 ਅਪ੍ਰੈਲ 2020 ਨੂੰ ਯੁਵਰਾਜ ਸਿੰਘ (Yuvraj Singh) ਇੰਟਰਨੈੱਟ ਮੀਡੀਆ (Internet Media) 'ਤੇ ਆਪਣੇ ਸਾਥੀ ਰੋਹਿਤ ਸ਼ਰਮਾ (Rohit Sharma) ਦੇ ਨਾਲ ਜਦੋਂ ਲਾਈਵ ਚੈਟ (Live Chat) ਕਰ ਰਹੇ ਸਨ ਤਾਂ ਇਸ ਦੌਰਾਨ ਲਾਕ ਡਾਊਨ (LockDown) ਨੂੰ ਲੈ ਕੇ ਚਰਚਾ ਦੌਰਾਨ ਉਨ੍ਹਾਂ ਨੇ ਮਜ਼ਾਕ ਵਿਚ ਆਪਣੇ ਨਾਲ ਯੁਜਵੇਂਦਰ ਸਿੰਘ (Yujvender Singh) ਅਤੇ ਕੁਲਦੀਪ ਯਾਦਵ (Kuldeep Yadav) ਨੂੰ ਕੁਝ ਸ਼ਬਦ ਕਹਿ ਦਿੱਤੇ ਸਨ।
ਯੁਵਰਾਜ ਸਿੰਘ ਵਿਰੁੱਧ ਹਾਂਸੀ ਵਿਚ ਹੋਇਆ ਸੀ ਮਾਮਲਾ ਦਰਜ
ਇਸ ਨੂੰ ਲੈ ਕੇ ਹਾਂਸੀ ਵਿਚ ਯੁਵਰਾਜ ਸਿੰਘ (Yuvraj Singh) ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੇ ਖਿਲਾਫ ਯੁਵਰਾਜ ਸਿੰਘ (Yuvraj Singh) ਨੇ ਇਸ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਹਾਈ ਕੋਰਟ (High Court) ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਈ ਯੁਵਰਾਜ ਸਿੰਘ (Yuvraj Singh) ਨੂੰ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਅਤੇ ਉਨ੍ਹਾਂ ਵਿਰੁੱਧ ਅਗਲੇ ਹੁਕਮਾਂ ਤੱਕ ਕੋਈ ਵੀ ਕਾਰਵਾਈ ਕਰਨ 'ਤੇ ਰੋਕ ਲਗਾ ਦਿੱਤੀ ਸੀ।
ਕਾਬਿਲੇਗੌਰ ਹੈ ਕਿ ਯੁਵਰਾਜ ਸਿੰਘ ਨੇ ਅਨੁਸੂਚਿਤ ਜਾਤੀ ਸਮਾਜ ਦੇ ਖਿਲਾਫ ਅਪਮਾਨਜਨਕ ਅਤੇ ਇਤਰਾਜ਼ਯੋਗ ਸ਼ਬਦ ਦਾ ਇਸਤੇਮਾਲ ਕੀਤਾ ਸੀ। ਦਲਿਤ ਅਧਿਕਾਰਾਂ ਦੇ ਕਾਰਕੁਨ ਰਜਤ ਕਲਸਨ ਨੇ ਉਨ੍ਹਾਂ ਖਿਲਾਫ ਹਾਂਸੀ ਥਾਣੇ ਸ਼ਹਿਰ ਵਿੱਚ ਐਸਸੀ ਐਸਟੀ ਐਕਟ ਦੇ ਤਹਿਤ ਆਈਪੀਸੀ ਦੀਆਂ ਵੱਖ -ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ-ਪੰਜਾਬ ਦੇ ਵਜ਼ੀਰਾਂ ਨੂੰ ਇੰਚਾਰਜ ਵਜੋਂ ਜ਼ਿਲ੍ਹੇ ਅਲਾਟ, ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ