ਚੰਡੀਗੜ੍ਹ: "ਸਾਂਝੀ ਸਿਆਸਤ, ਸਾਂਝੀ ਵਿਰਾਸਤ" ਮੁਹਿੰਸ ਸਬੰਧੀ ਜਾਣਕਾਰੀ ਚੰਡੀਗੜ੍ਹ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕਾਂਗਰਸ ਦੇ ਪੁਰਾਣੇ ਵਰਕਰ ਅਤੇ ਲੀਡਰ ਰਹੇ ਹਨ ਉਨ੍ਹਾਂ ਨੂੰ ਸਾਡੇ ਵੱਲੋਂ ਸਨਮਾਨਿਤ ਕੀਤਾ ਜਾਏਗਾ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਨਿਸਵਾਰਥ ਕਾਂਗਰਸ ਦੀ ਸੇਵਾ ਕੀਤੀ ਹੈ।
ਇਸ ਮੌਕੇ ਵਿਰਾਸਤ ਦੀ ਗੱਲ ਕਰਦਿਆਂ ਉਹ ਇਹ ਨਹੀਂ ਦੱਸ ਸਕੇ ਕਿ ਜੱਲ੍ਹਿਆਂਵਾਲੇ ਬਾਗ਼ ਵਿਰਾਸਤ ਨੂੰ ਜਿਸ ਤਰੀਕੇ ਦੇ ਨਾਲ ਖਤਮ ਕੀਤਾ ਗਿਆ ਹੈ ਉਸ ਉਪਰ ਕਾਂਗਰਸ ਦੀ ਅਲੱਗ ਅਲੱਗ ਰਾਏ ਕਿਉਂ ਹੈ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਨੇ ਇਸ ਨੂੰ ਬਚਾਉਣ ਵਾਸਤੇ ਕੀ ਕੁਝ ਕੀਤਾ ਮੀਡੀਆ ਦੇ ਸਵਾਲਾਂ ਦਾ ਗੋਲਮੋਲ ਜਵਾਬ ਦਿੰਦੇ ਨਜ਼ਰ ਆਏ।
ਪੰਜਾਬ ਦੇ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਗੁੰਮਰਾਹ ਨਾ ਹੋਣ ਜਿਸ ਤਹਿਤ ਸਾਂਝੀ ਸਿਆਸਤ ਸਾਂਝੀ ਵਿਰਾਸਤ ਪ੍ਰੋਗਰਾਮ ਜਾਰੀ ਹੋ ਰਿਹਾ ਹੈ। ਜਿਸ ਵਿਚ ਨੌਜਵਾਨਾਂ ਨੂੰ ਉਹ ਅੱਗੇ ਰੱਖਣਗੇ। ਜੋ ਪੋਸਟਰ ਜਾਰੀ ਹੋ ਰਿਹਾ ਹੈ ਉਸ ਵਿਚ ਹਰ ਕਿਸੇ ਦਾ ਰੋਲ ਵਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵਰਕਰ ਪਿਛਲੇ 60-70 ਸਾਲਾਂ ਤੋਂ ਪਾਰਟੀ ਨਾਲ ਜੁੜੇ ਹਨ, ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਦਾ ਪੱਤਰ ਦਿੱਤਾ ਜਾਵੇਗਾ।