ਚੰਡੀਗੜ੍ਹ: ਵਿਸ਼ਵ ਭਰ ਵਿੱਚ 7 ਐਪ੍ਰਲ ਨੂੰ ਵਰਲਡ ਹੈਲਥ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਇਹੀ ਮਕਸਦ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਦੀ ਸਾਂਭ ਸਭਾਲ ਲਈ ਜਾਗਰੂਕ ਕੀਤਾ ਜਾਵੇ। ਅੱਜ ਦੇ ਸਮੇਂ ਮਨੁੱਖ ਨੂੰ ਆਪਣੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਣਾ ਜਰੂਰੀ ਹੈ। ਸਿਹਤਮੰਦ ਸਰੀਰ ਲਈ ਸਰੀਰ ਦੇ ਨਾਲ ਨਾਲ ਮਾਨਸਿਕ ਪੱਖੋ ਵੀ ਤੰਦਰੂਸਤ ਰਹਿਣ ਦੀ ਲੋੜ ਹੈ। ਇਸ ਸਬੰਧ ’ਚ ਡੈਂਟਲ ਡਾਕਟਰ ਵਰੁਣ ਬਜਾਜ ਦਾ ਕਹਿਣਾ ਹੈ ਕਿ ਬੱਚੇ ਜਿਆਦਾਤਰ ਜੰਕ ਫੂਡ ਖਾਣਾ ਖਾਣ ਨੂੰ ਪਸੰਦ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਕਿਉਂਕਿ ਜੰਕ ਫੂਡ ਚ ਇਸਤੇਮਾਲ ਹੋਣ ਵਾਲਾ ਸਾਮਾਨ ਠੀਕ ਨਹੀਂ ਹੁੰਦਾ ਜੋ ਕਿ ਸਿਹਤ ਤੇ ਕਾਫੀ ਮਾੜਾ ਅਸਰ ਪਾਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਚ ਲੋਕਾਂ ਨੂੰ ਰਾਤ ਦੇ ਖਾਣਾ ਖਾਣ ਤੋਂ ਬਾਅਦ ਬਰੱਸ਼ ਕਰਨ ਦੀ ਆਦਤ ਹੀਂ ਹੈ ਜਿਸ ਕਾਰਨ ਦੰਦਾਂ ਚ ਲੱਗੀ ਗੰਦਗੀ ਸਰੀਰ ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੀ ਹੈ ਅਤੇ ਨਾਲ ਹੀ ਦੰਦਾਂ ’ਤੇ ਵੀ ਮਾੜਾ ਅਸਰ ਪਾਉਂਦੀ ਹੈ।
ਦੰਦਾਂ ਰਾਹੀ ਨਹੀਂ ਫੈਲਦਾ ਕੋਰੋਨਾ- ਡਾਕਟਰ
ਦੂਜੇ ਪਾਸੇ ਡੈਂਟਲ ਡਾਕਟਰ ਵਿਜਿਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਦੰਦਾਂ ਰਾਹੀ ਕੋਰੋਨਾ ਵਾਇਰਸ ਫੈਲਣ ਦੀਆਂ ਅਫਵਾਹਾਂ ਫੈਲ ਰਹੀਆਂ ਹਨ ਇਨ੍ਹਾਂ ਅਫਵਾਹਾਂ ’ਚ ਬਿਲਕੁੱਲ ਵੀ ਸੱਚਾਈ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ੀ ਮੁਲਕਾਂ ਵਿੱਚ ਓਰਲ ਟ੍ਰੀਟਮੈਂਟ ਕਰਵਾਉਣ ਦਾ ਪ੍ਰਚਲਨ ਜ਼ਿਆਦਾ ਹੈ ਪਰ ਭਾਰਤ ’ਚ ਕੋਈ ਵੀ ਓਰਲ ਟ੍ਰੀਟਮੈਂਟ ਨਹੀਂ ਕਰਵਾਉਂਦਾ ਜਿਸ ਦਾ ਮੁੱਖ ਕਾਰਨ ਮਹਿੰਗਾ ਟ੍ਰੀਟਮੇਂਟ ਹੈ। ਜਿਸ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਓਰਲ ਟ੍ਰੀਟਮੇਂਟ ਨੂੰ ਇੰਸ਼ੋਰੈਂਸ ਦੇ ਅਧੀਨ ਲਿਆਉਣ ਤਾਂ ਜੋ ਮਨੁੱਖ ਇਸਨੂੰ ਆਸਾਨੀ ਨਾਲ ਕਰਵਾ ਸਕਣ। ਡਾਕਟਰ ਮਹਿਤਾ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਬਿਮਾਰੀਆਂ ਮੂੰਹ ਦੇ ਰਾਹੀਂ ਸਰੀਰ ਵਿੱਚ ਦਾਖਿਲ ਹੁੰਦੀਆਂ ਹਨ ਅਤੇ ਖੋਜ ਵਿੱਚ ਇਹ ਸਿੱਧ ਹੋ ਚੁੱਕਿਆ ਹੈ।
ਇਹ ਵੀ ਪੜੋ: ਹਾਈਕੋਰਟ ਨੇ ਹਰਿਆਣਾ ਤੇ ਪੰਜਾਬ ਦੇ 361 ਅਧਿਕਾਰੀਆਂ ਦੇ ਕੀਤਾ ਤਬਾਦਲਾ
ਉੱਥੇ ਹੀ ਇੰਡੀਅਨ ਡੈਂਟਲ ਐਸੋਸੀਏਸ਼ਨ ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਡਾ ਆਰ ਪੀ ਗੁਪਤਾ ਨੇ ਕਿਹਾ ਕਿ ਵੱਡੇ ਸ਼ਹਿਰਾਂ ਵਿੱਚ ਹੀ ਸਿਰਫ ਨਿੱਜੀ ਹਸਪਤਾਲ ਹਨ ਜਦਕਿ ਆਮ ਲੋਕਾਂ ਲਈ ਜ਼ਿਆਦਾਤਰ ਸਿਹਤ ਸਹੂਲਤਾਂ ਨਹੀਂ ਹਨ ਜਦ ਕਿ ਸਰਕਾਰ ਨੂੰ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਹੋਰ ਬਿਮਾਰੀਆਂ ਨਾ ਫੈਲਣ