ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਿਤ ਲੀਡਰ ਨੂੰ ਡਿਪਟੀ ਮੁੱਖਮੰਤਰੀ(Deputy CM) ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਰ ਕੋਈ ਸਿਆਸੀ ਪਾਰਟੀ ਦਲਿਤ ਲੀਡਰਾਂ ਨੂੰ ਵੱਡੇ ਅਹੁਦੇ ਦੇਣ ਦਾ ਐਲਾਨ ਕਰ ਰਿਹੈ ਇਸੀ ਦੇ ਚੱਲਦਿਆਂ ਖਬਰਾਂ ਆ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਨਾਲ ਰਸਮੀ ਗਠਬੰਧਨ ਦਾ ਐਲਾਨ ਕੱਲ ਕੀਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ(Sukhbir Badal) ਬਹੁਜਨ ਸਮਾਜ ਪਾਰਟੀ(Bahujan Samaj Party) ਨੂੰ 18 ਸੀਟਾਂ ਉੱਪਰ ਦਲਿਤ ਉਮੀਦਵਾਰ ਉਤਾਰਨ ਲਈ ਸਹਿਮਤੀ ਦੇ ਚੁੱਕੇ ਹਨ ਜਿਸ ਬਾਬਤ ਕੱਲ੍ਹ ਅਕਾਲੀ ਦਲ ਦੇ ਦਫਤਰ ਵਿਖੇ ਕੌਰ ਕਮੇਟੀ ਦੀ ਬੈਠਕ ਵੀ ਬੁਲਾਈ ਗਈ ਹੈ ਅਤੇ ਇਸ ਤੋਂ ਪਹਿਲਾਂ ਬੈਠਕ ਰੱਦ ਕਰ ਦਿੱਤੀ ਗਈ ਸੀ ਲੇਕਿਨ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਕੱਲ੍ਹ ਸਵੇਰੇ 10 ਵਜੇ ਕੋਰ ਕਮੇਟੀ ਦੀ ਬੈਠਕ ਸ਼ੁਰੂ ਹੋਵੇਗੀ।
ਜਾਣਕਾਰੀ ਅਨੁਸਾਰ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੇ ਜਾ ਰਹੇ ਗਠਬੰਧਨ ਦਾ ਮੁੱਖ ਸੂਤਰਧਾਰ ਸਾਂਸਦ ਗੁਜਰਾਲ ਮੰਨੇ ਜਾ ਰਹੇ ਹਨ ਅਤੇ ਜਾਣਕਾਰੀ ਮੁਤਾਬਿਕ BSP ਦੇ ਜਨਰਲ ਸਕੱਤਰ ਮਿਸ਼ਰਾ ਵੀ ਚੰਡੀਗੜ੍ਹ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ:2022 ਦੀਆਂ ਚੋਣਾਂ : ਅਕਾਲੀ ਦਲ ਤੇ ਬੀਐੱਸਪੀ ਦਾ ਗਠਜੋੜ !