ETV Bharat / city

ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਗਰਮਜੋਸ਼ੀ ਨਾਲ ਚੁੱਕਣਗੇ ਮੁੱਦੇ ? - ਆਮ ਆਦਮੀ ਪਾਰਟੀ

ਨਵਜੋਤ ਸਿੱਧੂ ਵਲੋਂ ਪ੍ਰਧਾਨ ਬਣਨ ਤੋਂ ਪਹਿਲਾਂ ਬੇਬਾਕੀ ਨਾਲ ਆਪਣੀ ਸਰਕਾਰ 'ਤੇ ਟਵੀਟ ਕਰਦਿਆਂ ਕਈ ਸਵਾਲ ਖੜੇ ਕੀਤੇ ਸੀ। ਪਰ ਵੱਡਾ ਸਵਾਲ ਇਹਾ ਹੈ ਕਿ ਹੁਣ ਪ੍ਰਧਾਨਗੀ ਮਿਲਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਵਲੋਂ ਜੋ ਸਵਾਲ ਪਹਿਲਾਂ ਚੁੱਕੇ ਜਾਂਦੇ ਸੀ, ਉਨ੍ਹਾਂ ਲਈ ਅਵਾਜ਼ ਬੁਲੰਦ ਕੀਤੀ ਜਾਂਦੀ ਹੈ ਜਾਂ ਨਹੀਂ। ਜਿਸ ਨੂੰ ਲੈਕੇ ਵਿਰੋਧੀਆਂ ਵਲੋਂ ਨਵਜੋਤ ਸਿੱਧੂ 'ਤੇ ਨਿਸ਼ਾਨੇ ਵੀ ਸਾਧੇ ਹਨ।

ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਗਰਮਜੋਸ਼ੀ ਨਾਲ ਚੁੱਕਣਗੇ ਮੁੱਦੇ ?

author img

By

Published : Jul 19, 2021, 10:11 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਜਿਸ 'ਚ ਨਵਜੋਤ ਸਿੱਧੂ ਵਲੋਂ ਆਪਣੀ ਹੀ ਸਰਕਾਰ ਖਿਲਾਫ਼ ਸਵਾਲ ਚੁੱਕੇ ਜਾਂਦੇ ਸੀ। ਨਵਜੋਤ ਸਿੱਧੂ ਵਲੋਂ ਬੇਅਦਬੀ, ਨਸ਼ਾ, ਬਿਜਲੀ ਆਦਿ ਮੁੱਦਿਆਂ 'ਤੇ ਕਾਂਗਰਸ ਸਰਕਾਰ 'ਤੇ ਹ ਸਿਵਾਲ ਖੜੇ ਕੀਤੇ ਜਾਂਦੇ ਸੀ। ਲੰਬੇ ਚੱਲੇ ਕਾਂਗਰਸ ਵਿਵਾਦ ਤੋਂ ਬਾਅਦ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਾਂਗਰਸੀ ਲੀਡਰਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ।

ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਗਰਮਜੋਸ਼ੀ ਨਾਲ ਚੁੱਕਣਗੇ ਮੁੱਦੇ ?

ਨਵਜੋਤ ਸਿੱਧੂ ਵਲੋਂ ਪ੍ਰਧਾਨ ਬਣਨ ਤੋਂ ਪਹਿਲਾਂ ਬੇਬਾਕੀ ਨਾਲ ਆਪਣੀ ਸਰਕਾਰ 'ਤੇ ਟਵੀਟ ਕਰਦਿਆਂ ਕਈ ਸਵਾਲ ਖੜੇ ਕੀਤੇ ਸੀ। ਪਰ ਵੱਡਾ ਸਵਾਲ ਇਹਾ ਹੈ ਕਿ ਹੁਣ ਪ੍ਰਧਾਨਗੀ ਮਿਲਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਵਲੋਂ ਜੋ ਸਵਾਲ ਪਹਿਲਾਂ ਚੁੱਕੇ ਜਾਂਦੇ ਸੀ, ਉਨ੍ਹਾਂ ਲਈ ਅਵਾਜ਼ ਬੁਲੰਦ ਕੀਤੀ ਜਾਂਦੀ ਹੈ ਜਾਂ ਨਹੀਂ। ਜਿਸ ਨੂੰ ਲੈਕੇ ਵਿਰੋਧੀਆਂ ਵਲੋਂ ਨਵਜੋਤ ਸਿੱਧੂ 'ਤੇ ਨਿਸ਼ਾਨੇ ਵੀ ਸਾਧੇ ਹਨ।

ਅਫਸਰਾਂ ਤੋਂ ਹੋਈ ਹੈ ਕੁਤਾਹੀ: ਬਰਿੰਦਰਮੀਤ ਪਾਹੜਾ

ਇਸ ਸਬੰਧੀ ਜਦੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ 'ਤੇ ਪਹਿਲਾਂ ਸੀ.ਬ.ਆਈ ਕੋਲ ਜਾਂਚ ਸੀ, ਜਿਸ ਕਾਰਨ ਕੁਝ ਦੇਰੀ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਜਾਂਚ ਦੌਰਾਨ ਕੁਝ ਅਫ਼ਸਰਾਂ ਕੋਲੋਂ ਕੁਤਾਹੀ ਵਰਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਗੇ।

ਮੁੱਖ ਮੰਤਰੀ ਅਹੁਦੇ ਦੀ ਸੀ ਲੜਾਈ: ਰਾਘਵ ਚੱਡਾ

ਇਸ ਸਬੰਧੀ ਬੋਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਦਾ ਕਹਿਣਾ ਕਿ ਕਾਂਗਰਸ 'ਚ ਚੱਲ ਰਿਹਾ ਕਲੇਸ਼ ਕਿਸੇ ਨਸ਼ੇ ਦੇ ਮੁੱਦੇ, ਬੇਅਦਬੀ ਦੇ ਮੁੱਦੇ, ਬੇਰੁਜ਼ਗਾਰੀ ਜਾਂ ਕਿਸੇ ਹੋਰ ਮੁੱਦੇ ਲਈ ਨਹੀਂ ਸੀ, ਸਗੋਂ ਇਹ ਲੜਾਈ ਮੁੱਖ ਮੰਤਰੀ ਦੇ ਅਹੁਦੇ ਦੀ ਲੜਾਈ ਸੀ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ ਹੈ, ਜਦ ਕਿ 'ਆਪ' ਪੰਜਾਬ ਦੀ ਖੁਸ਼ਹਾਲੀ ਦੀ ਲੜਾਈ ਲੜ ਰਹੀ ਹੈ।

ਸਿੱਧੂ ਨੇ ਕੁਰਸੀ ਦੀ ਅੜ ਪੂਰੀ ਕੀਤੀ: ਕਰਮਵੀਰ ਗੁਰਾਇਆ

ਇਸ ਸਬੰਧੀ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਮਵੀਰ ਗੁਰਾਇਆ ਦਾ ਕਹਿਣਾ ਕਿ ਨਵਜੋਤ ਸਿੱਧੂ ਜਿਸ ਵੀ ਪਾਰਟੀ 'ਚ ਗਏ ਹਨ, ਇੰਨ੍ਹਾਂ ਸਿਰਫ਼ ਗੱਲਾਂ ਤੋਂ ਇਲਾਵਾ ਕੁਝ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਨਾਲ ਅੜ ਪੂਰੀ ਕਰਨ ਲਈ ਪ੍ਰਧਾਨਗੀ ਦੀ ਕੁਰਸੀ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਸਿੱਧੂ ਬੇਸ਼ਕ ਪ੍ਰਧਾਨ ਬਣ ਚੁੱਕੇ ਹਨ ਪਰ ਉਨ੍ਹਾਂ ਕਰਨਾ ਕੁੱਝ ਨਹੀਂ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਕੈਪਟਨ ਅਤੇ ਨਵਜੋਤ ਸਿੱਧੂ ਜਲਦ ਇਕੱਠੇ ਨਜ਼ਰ ਆਉਣਗੇ:ਰਾਜਾ ਵੜਿੰਗ

ਸਰਕਾਰ ਖਿਲਾਫ਼ ਚੁੱਕੀ ਸੀ ਅਵਾਜ਼, ਪਰ ਕੁਰਸੀ ਨੇ ਕੀਤਾ ਚੁੱਪ: ਤਰੁਣ ਚੁੱਘ

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਆਗੂ ਤਰੁਣ ਚੁੱਘ ਵਲੋਂ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ। ਉਨ੍ਹਾਂ ਦਾ ਕਹਿਣਾ ਕਿ ਸਿੱਧੂ ਵਲੋਂ ਆਪਚੀ ਪਾਰਟੀ ਖਿਲਾਫ਼ ਅਵਾਜ਼ ਚੁੱਕੀ ਗਈ ਸੀ, ਕਿ ਮੁੱਖ ਮੰਤਰੀ ਵਲੋਂ ਕਿਸੇ ਵੀ ਮੁੱਦੇ ਨੂੰ ਹੱਲ ਨਹੀਂ ਕੀਤਾ ਗਿਆ, ਪਰ ਕੁਰਸੀ ਮਿਲਦੇ ਹੀ ਚੁੱਪ ਕਰ ਗਏ। ਉਨ੍ਹਾਂ ਦਾ ਕਹਿਣਾ ਕਿ ਹਾਈਕਮਾਨ ਨੂੰ ਬਲਦਣਾ ਤਾਂ ਮੁੱਖ ਮੰਤਰੀ ਚਾਹੀਦਾ ਸੀ, ਪਰ ਦਿੱਲੀ ਦਰਬਾਰ ਨੇ ਪਾਰਟੀ ਪ੍ਰਧਾਨ ਬਦਲ ਦਿੱਤਾ। ਉਨ੍ਹਾਂ ਦਾ ਕਹਿਣਾ ਕਿ ਹੁਣ ਵੀ ਕੋਈ ਆਸ ਨਹੀਂ ਕਿ ਸਿੱਧੂ ਲੋਕ ਮਸਲਿਆਂ ਖਿਲਾਫ਼ ਅਵਾਜ਼ ਚੁੱਕਣਗੇ।

ਇਹ ਵੀ ਪੜ੍ਹੋ:ਮੈਨੂੰ ਘੱਟ ਹੀ ਆਉਂਦੇ ਨੇ ਮੁੱਖ ਮੰਤਰੀ ਦੇ ਸੱਦੇ: ਪਰਗਟ ਸਿੰਘ

ETV Bharat Logo

Copyright © 2025 Ushodaya Enterprises Pvt. Ltd., All Rights Reserved.