ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਦਿਨ-ਬ-ਦਿਨ ਵਧ ਦੀਆਂ ਜਾ ਰਹੀਆਂ ਸਨ, ਜਿਸ ਕਾਰਨ ਆਮ ਲੋਕਾਂ ਦੀ ਜੇਬ ’ਤੇ ਹਰ ਰੋਜ਼ ਭਾਰ ਪੈ ਰਿਹਾ ਸੀ, ਉਥੇ ਹੀ ਕੇਂਦਰ ਸਰਕਾਰ ਨੇ ਇਸ ਵਿੱਚ ਰਾਹਤ ਦਿੰਦੇ ਹੋਏ ਪੈਟਰੋਲ 5 ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਕਰ ਦਿੱਤਾ ਸੀ ਜਿਸ ਕਾਰਨ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ। ਉਥੇ ਹੀ ਕੇਂਦਰ ਦੇ ਫੈਸਲੇ ਤੋਂ ਬਾਅਦ ਕਈ ਸੂਬਿਆ ਨੇ ਵੀ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ (Petrol and diesel) ’ਤੇ ਵੈਟ ਘਟਾ ਦਿੱਤਾ ਹੈ ਜਿਸ ਕਾਰਨ ਉਥੇ ਪੈਟਰੋਲ ਅਤੇ ਡੀਜ਼ਲ (Petrol and diesel) ਹੋਰ ਸਸਤਾ ਹੋ ਗਿਆ ਹੈ।
ਇਹ ਵੀ ਪੜੋ: ਚੰਡੀਗੜ੍ਹ 'ਚ ਹੋਰ ਸਸਤਾ ਹੋਇਆ ਪੈਟਰੋਲ-ਡੀਜ਼ਲ, ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਜੇਕਰ ਪੰਜਾਬ ਦੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਅਜੇ ਤਕ ਪੈਟਰੋਲ ਅਤੇ ਡੀਜ਼ਲ (Petrol and diesel) ਵਿੱਚ ਕੋਈ ਵੀ ਰਾਹਤ ਨਹੀਂ ਦਿੱਤੀ ਹੈ, ਜੇਕਰ ਪੰਜਾਬ ਸਰਕਾਰ ਗੁਆਂਢੀ ਸੂਬਿਆਂ ਦੀ ਤਰਜ਼ ’ਤੇ ਰਾਹਤ ਦਿੰਦੀ ਹੈ ਤਾਂ ਆਓ ਜਾਣਦੇ ਹਾਂ ਕਿ ਫੇਰ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ (Petrol and diesel) ਦਾ ਕਿੰਨਾ ਭਾਅ ਹੋ ਜਾਵੇਗਾ।
ਹਰਿਆਣਾ
ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ 'ਚ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ (Petrol and diesel) 'ਤੇ ਵੈਟ ਘਟਾ ਦਿੱਤਾ ਹੈ, ਜਿਸ ਤੋਂ ਮਗਰੋਂ ਹਰਿਆਣਾ ’ਚ ਪੈਟਰੋਲ ਅਤੇ ਡੀਜ਼ਲ (Petrol and diesel) ਹੋਰ ਸਸਤਾ ਹੋ ਗਿਆ ਹੈ। ਹਰਿਆਣਾ ਦੇ ਕੇਂਦਰ ਦੀ ਫੈਸਲੇ ਤੋਂ ਬਾਅਦ ਪੈਟਰੋਲ ਵਿੱਚ 7 ਤੇ ਡੀਜ਼ਲ ਵਿੱਚ 2 ਰੁਪਏ ਦੀ ਰਾਹਤ ਦਿੱਤੀ ਹੈ। ਇਸ ਕਾਰਨ ਅੱਜ ਹਰਿਆਣਾ ਵਿੱਚ ਪੈਟਰੋਲ 96.06 ਰੁਪਏ ਅਤੇ ਡੀਜ਼ਲ 87.27 ਰੁਪਏ ਹੈ। ਇਸ ਤੋਂ ਪਹਿਲਾਂ 3 ਨਵੰਬਰ ਨੂੰ ਪੈਟਰੋਲ ਦੀ ਕੀਮਤ 105.92 ਰੁਪਏ ਸੀ। ਡੀਜ਼ਲ ਦੀ ਕੀਮਤ 98.13 ਰੁਪਏ ਸੀ। ਇਸ ਦੇ ਨਾਲ ਹੀ 3 ਨੂੰ ਕੇਂਦਰ ਦੀ ਕਟੌਤੀ ਤੋਂ ਪਹਿਲਾਂ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ 105.92 ਰੁਪਏ ਸੀ, ਜੋ ਕਿ ਕੇਂਦਰ ਦੀ ਕਟੌਤੀ ਤੋਂ ਬਾਅਦ 4 ਨਵੰਬਰ ਨੂੰ 100.01 ਰੁਪਏ ਹੋ ਗਈ। ਡੀਜ਼ਲ ਦੀ ਕੀਮਤ 98.13 ਰੁਪਏ ਸੀ, ਜੋ ਕਿ 4 ਨਵੰਬਰ ਨੂੰ 86.45 ਹੋ ਗਿਆ ਸੀ।
ਹੁਣ ਜੇਕਰ ਪੰਜਾਬ ਹਰਿਆਣਾ ਦੀ ਤਰਜ਼ 'ਤੇ ਕਟੌਤੀ ਕਰਦਾ ਹੈ ਤਾਂ ਪੈਟਰੋਲ ਦੀ ਕੀਮਤ 93 ਤੋਂ 94 ਰੁਪਏ ਦੇ ਕਰੀਬ ਹੋ ਜਾਵੇਗੀ, ਜਦੋਂ ਕਿ ਜੇਕਰ ਡੀਜ਼ਲ ਦੀ ਕੀਮਤ 'ਚ ਇਸੇ ਤਰ੍ਹਾਂ ਕਟੌਤੀ ਕੀਤੀ ਜਾਂਦੀ ਹੈ ਤਾਂ ਇਹ ਕੀਮਤ 84 ਤੋਂ 85 ਰੁਪਏ ਦੇ ਕਰੀਬ ਹੋ ਸਕਦੀ ਹੈ।
ਹਿਮਾਚਲ ਪ੍ਰਦੇਸ਼
ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਹਿਮਾਚਲ ਸਰਕਾਰ ਨੇ ਵੀ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ 'ਚ ਕਟੌਤੀ ਕਰਕੇ ਜਨਤਾ ਨੂੰ ਦੀਵਾਲੀ 'ਤੇ ਵਿਸ਼ੇਸ਼ ਤੋਹਫਾ ਦਿੱਤਾ ਹੈ। ਹਿਮਾਚਲ ਸਰਕਾਰ ਨੇ ਪੈਟਰੋਲ ਵਿੱਚ 12 ਰੁਪਏ ਤੇ ਡੀਜ਼ਲ ਵਿੱਚ 7 ਰੁਪਏ ਦੀ ਰਾਹਤ ਦਿੱਤੀ ਹੈ। ਹੁਣ ਸੂਬੇ 'ਚ ਪੈਟਰੋਲ 12 ਰੁਪਏ ਅਤੇ ਡੀਜ਼ਲ 17 ਰੁਪਏ ਪ੍ਰਤੀ ਲੀਟਰ ਸਸਤਾ ਹੋਵੇਗਾ।
ਜੇਕਰ ਪੰਜਾਬ ਸਰਕਾਰ ਹਿਮਾਚਲ ਦੀ ਤਰਜ਼ 'ਤੇ ਕਦਮ ਚੁੱਕਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ (Petrol and diesel) ਦੇ ਰੇਟ ਹੋਰ ਵੀ ਘੱਟ ਜਾਣਗੇ। ਇਸ 'ਚ ਪੈਟਰੋਲ ਦੀ ਕੀਮਤ 88 ਤੋਂ 89 ਰੁਪਏ ਅਤੇ ਡੀਜ਼ਲ ਦੀ ਕੀਮਤ 81 ਤੋਂ 82 ਰੁਪਏ ਤੱਕ ਹੋ ਸਕਦੀ ਹੈ।
ਚੰਡੀਗੜ੍ਹ
ਚੰਡੀਗੜ੍ਹ 'ਚ ਪੈਟਰੋਲ ਅਤੇ ਡੀਜ਼ਲ (Petrol and diesel) 'ਤੇ ਵੈਟ ਦੀਆਂ ਦਰਾਂ 'ਚ ਕਟੌਤੀ ਤੋਂ ਬਾਅਦ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇਖਣ ਨੂੰ ਮਿਲੀ। ਅੱਜ ਚੰਡੀਗੜ੍ਹ ਵਿੱਚ ਪੈਟਰੋਲ 94.23 ਰੁਪਏ ਹੈ। ਇਸੇ ਡੀਜ਼ਲ ਦੀ ਕੀਮਤ 80.90 ਰੁਪਏ ਹੈ। ਇਸ ਤੋਂ ਪਹਿਲਾਂ 3 ਨਵੰਬਰ ਨੂੰ ਪੈਟਰੋਲ ਦੀ ਕੀਮਤ 105.94 ਰੁਪਏ ਸੀ। ਡੀਜ਼ਲ ਦੀ ਕੀਮਤ 98.16 ਰੁਪਏ ਸੀ। ਇਸ ਦੇ ਨਾਲ ਹੀ 3 ਤਰੀਕ ਨੂੰ ਕੇਂਦਰ ਦੀ ਕਟੌਤੀ ਤੋਂ ਪਹਿਲਾਂ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 105.94 ਰੁਪਏ ਸੀ, ਜੋ ਕਿ 4 ਨਵੰਬਰ ਨੂੰ 100.12 ਰੁਪਏ ਹੋ ਗਈ ਸੀ। ਡੀਜ਼ਲ ਦੀ ਕੀਮਤ 98.16 ਰੁਪਏ ਸੀ। ਜੋ ਕਿ 4 ਨਵੰਬਰ ਨੂੰ 86.46 ਹੋ ਗਿਆ ਸੀ।
ਜੇਕਰ ਪੰਜਾਬ ਸਰਕਾਰ ਚੰਡੀਗੜ੍ਹ ਦੀ ਤਰਜ਼ ’ਤੇ ਰੇਟ ਘੱਟ ਕਰਦੀ ਹੈ ਤਾਂ ਪੰਜਾਬ ਵਿੱਚ ਪੈਟਰੋਲ ਦੀ ਕੀਮਤ 93 ਰੁਪਏ ਦੇ ਕਰੀਬ ਤੇ ਡੀਜ਼ਲ ਦੀ ਕੀਮਤ 79 ਦੇ ਕਰੀਬ ਹੋ ਜਾਵੇਗੀ।
ਇਹ ਵੀ ਪੜੋ: ਦੀਵਾਲੀ ਤੋਂ ਬਾਅਦ ਐਮਰਜੈਂਸੀ ਪੱਧਰ 'ਤੇ ਪਹੁੰਚਿਆ ਦਿੱਲੀ 'ਚ ਪ੍ਰਦੂਸ਼ਣ, 'ਪ੍ਰਦੂਸ਼ਣ ਖਿਲਾਫ ਜੰਗ' ਅਸਫ਼ਲ!
ਸੋ ਪੰਜਾਬ 'ਚ ਅੱਜ ਕੇਂਦਰ ਦੀ ਕਟੌਤੀ ਤੋਂ ਬਾਅਦ ਪੈਟਰੋਲ 100 ਰੁਪਏ ਦੇ ਨੇੜੇ ਤੇ ਡੀਜ਼ਲ 86 ਰੁਪਏ ਤੋਂ ਉੱਪਰ ਹੈ। ਕੇਂਦਰ ਵੱਲੋਂ ਕੀਮਤ ਘਟਾਉਣ ਤੋਂ ਪਹਿਲਾਂ 3 ਨੂੰ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ 108 ਰੁਪਏ ਤੋਂ ਵੱਧ ਸਨ। ਜਦੋਂ ਕਿ ਡੀਜ਼ਲ ਦੀ ਕੀਮਤ 98 ਰੁਪਏ ਤੋਂ ਵੱਧ ਸੀ। ਹੁਣ ਜੇਕਰ ਪੰਜਾਬ ਸਰਕਾਰ ਵੀ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਾਂਗ ਕੀਮਤਾਂ ਵਿੱਚ ਕਟੌਤੀ ਕਰਦੀ ਹੈ ਤਾਂ ਯਕੀਨਨ ਪੰਜਾਬ ਵਿੱਚ ਵੀ ਇਹ ਕੀਮਤਾਂ ਘੱਟ ਹੋਣਗੀਆਂ ਤੇ ਲੋਕਾਂ ਨੂੰ ਰਾਹਤ ਮਿਲੇਗੀ।