ETV Bharat / city

ਸੜਕਾਂ 'ਤੇ ਲਗਾਤਾਰ ਹਾਦਸਿਆਂ ਦੇ ਕਿਉਂ ਵੱਧ ਰਹੇ ਅੰਕੜੇ, ਦੇਖੋ ਖਾਸ ਰਿਪੋਰਟ

ਹਾਦਸਿਆਂ ਦਾ ਮੁੱਖ ਕਾਰਨ ਆਸਾਨੀ ਨਾਲ ਡਰਾਈਵਿੰਗ ਲਾਈਸੰਸ ਬਣ ਜਾਣਾ ਵੀ ਇਸ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਆਮ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਸਰਵਿਸ ਨਾ ਮਿਲਣ ਕਾਰਨ ਨਿੱਜੀ ਕਾਰਾਂ ਖ਼ਰੀਦਣੀਆਂ ਪੈ ਰਹੀਆਂ ਹਨ, ਜਿਸ ਕਾਰਨ ਸੜਕਾਂ 'ਤੇ ਭੀੜ ਤੇ ਹਾਦਸੇ ਵਧੇ ਹਨ। ਸਰਕਾਰਾਂ ਨੂੰ ਰੋਡ ਸੇਫਟੀ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।

ਸੜਕਾਂ 'ਤੇ ਲਗਾਤਾਰ ਹਾਦਸਿਆਂ ਦੇ ਕਿਉਂ ਵੱਧ ਰਹੇ ਆਂਕੜੇ, ਦੇਖੋ ਖਾਸ ਰਿਪੋਰਟ

author img

By

Published : Feb 28, 2021, 6:18 PM IST

ਚੰਡੀਗੜ੍ਹ: ਅਜੋਕੇ ਯੁਗ 'ਚ ਹਰ ਕੋਈ ਭੱਜ-ਦੌੜ ਵਾਲੀ ਜਿੰਦਗੀ 'ਚ ਇੱਕ ਦੂਜੇ ਤੋਂ ਅਗਾਂਹ ਵਧਣਾ ਚਾਹੁੰਦਾ ਹੈ। ਸਫ਼ਲਤਾ ਲਈ ਦੌੜ ਲੱਗੇ ਤਾਂ ਉਹ ਅੱਡ ਗੱਲ ਹੈ ਪਰ ਜੇਕਰ ਇਹੀ ਦੌੜ ਸੜਕਾਂ 'ਤੇ ਲੱਗੇ ਤਾਂ ਹਾਦਸਿਆਂ ਦਾ ਕਾਰਨ ਬਣਦੀ ਹੈ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ

⦁ ਸਾਲ 2020 ਦੌਰਾਨ ਸੂਬੇ ਵਿੱਚ ਕੁੱਲ 5194 ਸੜਕ ਹਾਦਸਿਆਂ ਦੇ ਕੇਸ ਦਰਜ ਕੀਤੇ ਗਏ

⦁ 3866 ਲੋਕਾਂ ਦੀ ਸੜਕ ਹਾਦਸਿਆਂ 'ਚ ਮੌਤ ਹੋਈ, ਜਦਕਿ 2934 ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ

⦁ ਸਾਲ 2019 ਦੇ ਮੁਕਾਬਲੇ ਸੜਕ ਹਾਦਸਿਆਂ ਵਿੱਚ 18 ਫ਼ੀਸਦੀ ਦੀ ਕਮੀ ਆਈ ਅਤੇ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਵਿੱਚ ਵੀ 15 ਫੀਸਦੀ ਕਟੌਤੀ ਹੋਈ ।

ਸੜਕਾਂ 'ਤੇ ਲਗਾਤਾਰ ਹਾਦਸਿਆਂ ਦੇ ਕਿਉਂ ਵੱਧ ਰਹੇ ਆਂਕੜੇ, ਦੇਖੋ ਖਾਸ ਰਿਪੋਰਟ

ਟਰਾਂਸਪੋਰਟ ਵਿਭਾਗ ਵੱਲੋਂ ਲਗਾਤਾਰ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਕੰਮ ਕਰਨ ਦੀ ਗੱਲ ਤਾਂ ਕਹੀ ਜਾ ਰਹੀ ਹੈ, ਲੇਕਿਨ ਸੂਬੇ ਭਰ ਦੇ ਰਾਜ ਮਾਰਗਾਂ ਸਣੇ ਕੌਮੀ ਰਾਜ ਮਾਰਗਾਂ ਉੱਪਰ ਅਵਾਰਾ ਪਸ਼ੂਆਂ ਅਤੇ ਸੜਕ ਕਿਨਾਰੇ ਖੜ੍ਹੇ ਹੁੰਦੇ ਭਾਰੀ ਵਾਹਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

ਸੜਕ ਹਾਦਸਿਆਂ ਵਿੱਚ ਲਗਾਤਾਰ ਇਜ਼ਾਫ਼ਾ

ਈਟੀਵੀ ਭਾਰਤ ਅਤੇ ਰੋਡ ਸੇਫਟੀ ਕੌਂਸਲ ਦੇ ਸਾਬਕਾ ਮੈਂਬਰ ਅਤੇ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਰਟੀਓ ਵਜੋਂ ਸੇਵਾ ਨਿਭਾ ਚੁੱਕੇ ਲੂਥਰਾ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਤੱਕ ਸਹੀ ਤਰੀਕੇ ਨਾਲ ਡਰਾਈਵਿੰਗ ਨਹੀਂ ਕਰਨੀ ਆਉਂਦੀ ਅਤੇ ਨਾ ਹੀ ਲੋਕਾਂ ਨੂੰ ਰੋਡ ਸੇਫਟੀ ਦੇ ਨਿਯਮਾਂ ਬਾਰੇ ਪਤਾ ਹੈ, ਜਿਸ ਕਾਰਨ ਸੜਕ ਹਾਦਸਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ।

ਹਾਦਸਿਆਂ ਦਾ ਮੁੱਖ ਕਾਰਨ ਆਸਾਨੀ ਨਾਲ ਡਰਾਈਵਿੰਗ ਲਾਈਸੰਸ ਬਣ ਜਾਣਾ ਵੀ ਇਸ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਆਮ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਸਰਵਿਸ ਨਾ ਮਿਲਣ ਕਾਰਨ ਨਿੱਜੀ ਕਾਰਾਂ ਖ਼ਰੀਦਣੀਆਂ ਪੈ ਰਹੀਆਂ ਹਨ, ਜਿਸ ਕਾਰਨ ਸੜਕਾਂ 'ਤੇ ਭੀੜ ਤੇ ਹਾਦਸੇ ਵਧੇ ਹਨ। ਸਰਕਾਰਾਂ ਨੂੰ ਰੋਡ ਸੇਫਟੀ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।

ਮਨਮੋਹਨ ਲੂਥਰਾ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਪ੍ਰਵਾਹ ਨਹੀਂ ਹੈ ਕਿ ਉਨ੍ਹਾਂ ਦੇ ਬੱਚੇ ਕਿਥੇ ਜਾ ਰਹੇ ਹਨ, ਕਿਹੜੀ ਗੱਡੀ ਚਲਾ ਰਹੇ ਹਨ? ਕੀ ਉਹ ਚਲਾਉਣਯੋਗ ਹੈ ਜਾਂ ਨਹੀਂ। ਸਾਡੇ ਸਾਰਿਆਂ ਦੀ ਸ਼ਮੂਲੀਅਤ ਕਾਰਨ ਹੀ ਅੱਜ ਹਾਦਸਿਆਂ 'ਚ ਵਾਧਾ ਹੋਇਆ ਹੈ।

ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਹਨ ਕੁੱਲ 391 ਬਲੈਕ ਸਪਾਟ

⦁ 264 ਕੌਮੀ ਰਾਜ ਮਾਰਗਾਂ ਉੱਪਰ

⦁ 64 ਸੂਬਾ ਰਾਜ ਮਾਰਗਾਂ ਉੱਪਰ

⦁ 6 ਸਪੌਟ ਸੰਪਰਕ ਸੜਕਾਂ ਉੱਪਰ

⦁ 54 ਨਗਰਪਾਲਿਕਾ ਦੀਆਂ ਸੜਕਾਂ 'ਤੇ ਹਨ

ਇਸ ਤੋਂ ਇਲਾਵਾ 3 ਹੋਰ ਸੜਕਾਂ ਉੱਪਰ ਬਲੈਕ ਸਪੋਰਟ ਮੌਜੂਦ ਹਨ। ਅੰਕੜਿਆਂ ਮੁਤਾਬਕ ਸੂਬੇ ਵਿੱਚ ਰੋਜ਼ਾਨਾ 14 ਮੌਤਾਂ ਸੜਕੀ ਹਾਦਸਿਆਂ ਵਿੱਚ ਹੁੰਦੀਆਂ ਹਨ।

ਐਕਸੀਡੈਂਟ ਬਲੈਕ ਸਪੋਰਟ ਆਈਡੈਂਟੀਫਿਕੇਸ਼ਨ ਐਂਡ ਰੈਕਟੀਫਿਕੇਸ਼ਨ ਪ੍ਰੋਗਰਾਮ ਤਹਿਤ ਸ਼ਨਾਖਤ ਕੀਤੀ ਗਈ ਹੈ।

ਪੰਜਾਬ ਵਿੱਚ ਰਾਸ਼ਟਰੀ ਰਾਜ ਮਾਰਗਾਂ ਦੇ 100 ਬਲੈਕ ਸਪੋਰਟ ਅਤੇ 32 ਸੂਬਾ ਰਾਜਮਾਰਗ ਨੂੰ ਸੁਧਾਰਿਆ ਜਾ ਚੁੱਕਾ ਹੈ।

ਉੱਤਰੀ ਖੇਤਰ ਵਿੱਚ ਬਲੈਕ ਸਪੌਟਸ ਸੁਧਾਰਨ ਦੇ ਕੰਮ ਨੂੰ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ।

ਇਸ ਦੌਰਾਨ ਚੰਡੀਗੜ੍ਹ ਦੇ ਰਹਿਣ ਵਾਲੇ ਉਮੇਸ਼ ਕਪੂਰ ਨੇ ਦੱਸਿਆ ਕਿ ਉਨ੍ਹਾਂ ਦਾ 17 ਸਾਲ ਦਾ ਇੱਕੋ-ਇੱਕ ਬੇਟਾ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ, ਜੋ ਕਿ ਟੈਨਿਸ ਦਾ ਇੱਕ ਚੰਗਾ ਖਿਡਾਰੀ ਸੀ। ਇਸ ਦਾ ਕਸੂਰਵਾਰ ਉਨ੍ਹਾਂ ਵੱਲੋਂ ਟ੍ਰੈਫਿਕ ਪ੍ਰਸ਼ਾਸਨ ਨੂੰ ਦੱਸਿਆ। ਜਿਨ੍ਹਾਂ ਨੂੰ ਸਕੂਲ ਲੈਵਲ 'ਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਕਿਉਂਕਿ ਭਾਰਤ ਵਿੱਚ ਲਗਾਤਾਰ ਟ੍ਰੈਫਿਕ ਵਧਦਾ ਜਾ ਰਿਹੈ ਤੇ ਕੋਈ ਵੀ ਵਿਭਾਗ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਤੇ ਟ੍ਰੈਫਿਕ ਪੁਲਿਸ ਸਿਰਫ ਚਲਾਨ ਕੱਟਣ ਤੱਕ ਸੀਮਿਤ ਹੈ ਜਦੋਂ ਕਿ ਉਨ੍ਹਾਂ ਨੂੰ ਬੱਚਿਆਂ ਤੋਂ ਲੈ ਕੇ ਹਰ ਇੱਕ ਨੂੰ ਜਾਗਰੂਕ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ।

ਨੈਸ਼ਨਲ ਕ੍ਰਾਈਮ ਬਿਊਰੋ ਰਿਕਾਰਡ ਦੇ ਅੰਕੜਿਆਂ ਮੁਤਾਬਕ...

  • ਦੇਸ਼ ਭਰ ਵਿੱਚ ਸੜਕ ਹਾਦਸਿਆਂ ਵਿੱਚ 1 ਲੱਖ 45 ਹਜ਼ਾਰ ਮੌਤਾਂ 2018 ਵਿੱਚ ਹੋਈਆਂ
  • 2019 ਵਿੱਚ 1.3 ਫ਼ੀਸਦੀ ਇਜ਼ਾਫ਼ਾ ਹੋਣ ਨਾਲ 1 ਲੱਖ 54 ਹਾਜ਼ਰ ਮੌਤਾਂ ਹੋਈਆਂ
  • ਸਾਲ 2020 ਦੌਰਾਨ ਸੂਬੇ ਵਿੱਚ ਕੁੱਲ 5194 ਸੜਕ ਹਾਦਸਿਆਂ ਦੇ ਕੇਸ ਦਰਜ ਕੀਤੇ ਗਏ

ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਟਰਾਂਸਪੋਰਟ ਵਿਭਾਗ ਅਤੇ ਰੋਡ ਸੇਫਟੀ ਕੌਂਸਲ ਨਾਲ ਸਿੱਖਿਆ ਅਤੇ ਸਿਹਤ ਵਿਭਾਗ, ਟ੍ਰੈਫਿਕ ਪੁਲਿਸ ਲਗਾਤਾਰ ਸੂਬੇ ਭਰ ਦੇ ਐੱਨਜੀਓ ਨਾਲ ਮਿਲ ਕੇ ਸੜਕ ਸੁਰੱਖਿਆ ਦੇ ਸੈਮੀਨਾਰ, ਵਰਕਸ਼ਾਪ ਅਤੇ ਜਾਗਰੂਕਤਾ ਕੈਂਪ ਲਗਾਉਂਦੇ ਹਨ, ਲੇਕਿਨ ਇਸ ਦੇ ਬਾਵਜੂਦ ਸੜਕੀ ਹਾਦਸਿਆਂ ਪ੍ਰਤੀ ਬੱਚਿਆਂ ਤੋਂ ਲੈ ਕੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਰਿਹਾ। ਅਜਿਹੇ 'ਚ ਲੋੜ ਹੈ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਦੀ ਤਾਂ ਜੋ ਸੜਕਾਂ 'ਤੇ ਖ਼ਤਮ ਹੋ ਰਹੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.