ETV Bharat / city

ਮਰਦਾਂ ਦੇ ਬਰਾਬਰ ਅਧਿਕਾਰ ਦੇਣ ਦਾ ਢੰਡੋਰਾ ਪਿੱਟਣ ਵਾਲੀਆਂ ਪਾਰਟੀਆਂ ਮਹਿਲਾਵਾਂ ਨੂੰ ਕਿਉਂ ਰੱਖਦੀਆਂ ਨੇ ਸਿਆਸਤ ਤੋਂ ਦੂਰ ? - ਹਰਸਿਮਰਤ ਬਾਦਲ

ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੇੜੇ ਆ ਰਹੀਆਂ ਹਨ ਪਰ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਵਾਲ ਪੰਜਾਬ ਦੀ ਸਿਆਸੀ ਫਿਜਾ ਦੇ ਵਿੱਚ ਉੱਠ ਰਿਹਾ ਹੈ ਕਿ ਮਹਿਲਾਵਾਂ (women) ਨੂੰ ਸਿਆਸੀ ਪਾਰਟੀਆਂ ਕਿਉਂ ਨਹੀਂ ਅੱਗੇ ਲਿਆਉਂਦੀਆਂ। ਹਾਲਾਂਕਿ ਸਿਆਸੀ ਪਾਰਟੀਆਂ ਜੋਰ-ਸ਼ੋਰ ਨਾਲ ਇਹ ਕਹਿੰਦੀਆਂ ਨਹੀਂ ਥੱਕਦੀਆਂ ਕਿ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਪਰ ਫਿਰ ਵੀ ਮਹਿਲਾਵਾਂ ਨੂੰ ਕਿਉਂ ਪਿੱਛੇ ਰੱਖਿਆ ਜਾਂਦਾ ਹੈ। ਇਸ ਮਸਲੇ ਨੂੰ ਲੈਕੇ ਹੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ...

ਮਰਦਾਂ ਦੇ ਬਰਾਬਰ ਅਧਿਕਾਰ ਦੇਣ ਦਾ ਢੰਡੋਰਾ ਪਿੱਟਣ ਵਾਲੀਆਂ ਪਾਰਟੀਆਂ ਮਹਿਲਾਵਾਂ ਨੂੰ ਕਿਉਂ ਰੱਖਦੀਆਂ ਨੇ ਸਿਆਸਤ ਤੋਂ ਦੂਰ ?

author img

By

Published : Oct 24, 2021, 10:23 PM IST

ਚੰਡੀਗੜ੍ਹ: ਅਕਸਰ ਲੰਬੇ ਸਮੇਂ ਤੋਂ, ਮਹਿਲਾ ਸ਼ਕਤੀਕਰਨ ਬਾਰੇ ਸਾਰੀਆਂ ਸਿਆਸੀ ਪਾਰਟੀਆਂ (political parties) ਦੀ ਵੱਲੋਂ ਇਸ ਨੂੰ ਦੇਸ਼ ਭਰ ਵਿੱਚ ਪ੍ਰਮੁੱਖਤਾ ਨਾਲ ਰੱਖਣ ਦੀ ਗੱਲ ਕੀਤੀ ਜਾਂਦੀ ਰਹੀ ਹੈ ਪਰ ਲੀਡਰਾਂ ਦੇ ਕਹਿਣ ਅਤੇ ਕਰਨ ਦੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਦਿਖਾਈ ਦਿੰਦਾ ਹੈ। ਹਾਲਾਂਕਿ ਰਾਜਨੀਤੀ ਵਿੱਚ ਔਰਤਾਂ ਨੂੰ ਅੱਗੇ ਵਧਾਉਣ ਦੇ ਮਾਮਲੇ 'ਤੇ ਸਾਰੀਆਂ ਪਾਰਟੀਆਂ ਦੇ ਸਟੈਂਡ ਵੀ ਵੱਖੋ-ਵੱਖਰੇ ਨਜ਼ਰ ਆਉਂਦੇ ਹਨ। ਅਜਿਹੀ ਹੀ ਸਥਿਤੀ ਪੰਜਾਬ ਦੀ ਰਾਜਨੀਤੀ ਵਿੱਚ ਵੀ ਦੇਖਣ ਨੂੰ ਮਿਲਦੀ ਹੈ।

ਜੇਕਰ ਪੰਜਾਬ ਦੀਆਂ ਸਿਆਸੀ ਪਾਰਟੀਆਂ (political parties) ਦੀ ਗੱਲ ਕਰੀਏ ਤਾਂ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਅੱਗੇ ਲਿਆਉਣ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਨਹੀਂ ਵਿਖਾਈ ਦੇ ਰਹੀਆਂ।

ਮਰਦਾਂ ਦੇ ਬਰਾਬਰ ਅਧਿਕਾਰ ਦੇਣ ਦਾ ਢੰਡੋਰਾ ਪਿੱਟਣ ਵਾਲੀਆਂ ਪਾਰਟੀਆਂ ਮਹਿਲਾਵਾਂ ਨੂੰ ਕਿਉਂ ਰੱਖਦੀਆਂ ਨੇ ਸਿਆਸਤ ਤੋਂ ਦੂਰ ?

ਪੰਜਾਬ ਵਿੱਚ ਪਿਛਲੀਆਂ ਤਿੰਨ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਕੁੱਲ ਸੰਖਿਆ

2007 ਦੀਆਂ ਵਿਧਾਨ ਸਭਾ ਚੋਣਾਂ ( Assembly Elections) ਵਿੱਚ 56 ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ, ਜਿੰਨ੍ਹਾਂ ਵਿੱਚੋਂ 42 ਜਰਨਲ ਅਤੇ 14 ਐਸਸੀ ਉਮੀਦਵਾਰ ਸਨ, ਜਿੰਨ੍ਹਾਂ ਵਿੱਚੋਂ ਸਿਰਫ 7 ਮਹਿਲਾ ਉਮੀਦਵਾਰ ਹੀ ਵਿਧਾਨ ਸਭਾ ਵਿੱਚ ਪਹੁੰਚੀਆਂ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 93 ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ, ਜਿੰਨ੍ਹਾਂ ਵਿੱਚੋਂ 64 ਜਰਨਲ ਕੈਟਾਗਰੀ ਅਤੇ 29 ਐਸਸੀ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿੰਨ੍ਹਾਂ ਵਿੱਚੋਂ ਸਿਰਫ਼ 14 ਮਹਿਲਾ ਉਮੀਦਵਾਰ ਹੀ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੀਆਂ ਸਨ।

ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 81 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿੰਨ੍ਹਾਂ ਵਿੱਚੋਂ 55 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਦਕਿ 26 ਅਨੁਸੂਚਿਤ ਜਾਤੀ ਦੀਆਂ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਇੰਨ੍ਹਾਂ ਵਿੱਚੋਂ ਮਹਿਜ 6 ਮਹਿਲਾ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੀਆਂ ਸਨ। .

ਕਿਹੜੀ ਪਾਰਟੀ ਨੇ ਕਿੰਨੀਆਂ ਮਹਿਲਾ ਉਮੀਦਵਾਰ ਨੂੰ ਟਿਕਟਾਂ ਦਿੱਤੀਆਂ ?

ਕਾਂਗਰਸ ਨੇ 2007 ਵਿੱਚ 10 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਜਿੰਨ੍ਹਾਂ ਵਿੱਚੋਂ 4 ਉਮੀਦਵਾਰ ਜਿੱਤੇ ਸਨ ਜਦੋਂ ਕਿ 2012 ਵਿੱਚ ਕਾਂਗਰਸ ਨੇ 11 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਜਿੰਨ੍ਹਾਂ ਵਿੱਚੋਂ 6 ਉਮੀਦਵਾਰ ਜਿੱਤੇ ਸਨ। ਜੇ ਗੱਲ 2017 ਦੀ ਕਰੀਏ ਤਾਂ 11 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਸੀ ਜਿੰਨ੍ਹਾਂ ਵਿੱਚੋਂ 3 ਉਮੀਦਵਾਰ ਜਿੱਤੇ ਸਨ।

ਅਕਾਲੀ ਦਲ ਨੇ ਮਹਿਲਾਵਾਂ ਨੂੰ ਕਿੰਨ੍ਹਾਂ ਲਿਆਂਦਾ ਅੱਗੇ

ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਸਨ। 2007 ਵਿੱਚ ਅਕਾਲੀ ਦਲ ਨੇ 5 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿੰਨ੍ਹਾਂ ਵਿੱਚੋਂ 2 ਉਮੀਦਵਾਰ ਜਿੱਤੇ ਸਨ। 2012 ਵਿੱਚ ਅਕਾਲੀ ਦਲ ਨੇ 10 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ ਜਿੰਨ੍ਹਾਂ ਵਿੱਚੋਂ 6 ਉਮੀਦਵਾਰ ਜਿੱਤੇ ਸਨ। 2017 ਵਿੱਚ, ਅਕਾਲੀ ਦਲ ਨੇ ਘਟਾ ਕੇ ਸਿਰਫ 5 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ, ਜਿੰਨ੍ਹਾਂ ਵਿੱਚੋਂ ਕੋਈ ਵੀ ਉਮੀਦਵਾਰ ਜਿੱਤ ਦਰਜ ਨਹੀਂ ਕਰ ਸਕਿਆ।

ਭਾਜਪਾ ਨੇ ਕਿਹੜੇ ਸਾਲ ਚ ਕਿੰਨੀਆਂ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ

ਭਾਜਪਾ ਦੀ ਗੱਲ ਕਰੀਏ ਤਾਂ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਵਾਲੀ ਭਾਜਪਾ ਨੇ 2007 ਵਿੱਚ 1 ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਸੀ, ਜਿਸ ਵਿੱਚੋਂ 1 ਉਮੀਦਵਾਰ ਜੇਤੂ ਰਿਹਾ। 2012 ਵਿੱਚ ਭਾਜਪਾ ਨੇ 3 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ, ਜਿੰਨ੍ਹਾਂ ਵਿੱਚੋਂ 2 ਉਮੀਦਵਾਰ ਜਿੱਤੇ ਸਨ। ਇਸਦੇ ਨਾਲ ਹੀ 2017 ਵਿੱਚ ਭਾਜਪਾ ਨੇ 2 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ, ਜਿੰਨ੍ਹਾਂ ਵਿੱਚੋਂ ਕੋਈ ਵੀ ਉਮੀਦਵਾਰ ਜਿੱਤ ਦਰਜ ਨਹੀਂ ਕਰਵਾ ਸਕਿਆ।

ਆਪ ਨੇ 2017 ਚ ਕਿੰਨੀਆਂ ਮਹਿਲਾਵਾਂ ਨੂੰ ਕਿੰਨ੍ਹੀਆਂ ਦਿੱਤੀਆਂ ਟਿਕਟਾਂ

ਇਸ ਦੇ ਨਾਲ ਹੀ 2017 'ਚ ਪੰਜਾਬ 'ਚ ਪਹਿਲੀ ਵਾਰ ਚੋਣ ਮੈਦਾਨ 'ਚ ਉੱਤਰੀ ਆਮ ਆਦਮੀ ਪਾਰਟੀ ਨੇ 2017 'ਚ 9 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ, ਜਿੰਨ੍ਹਾਂ 'ਚੋਂ 3 ਔਰਤਾਂ ਜਿੱਤ ਕੇ ਵਿਧਾਨ ਸਭਾ 'ਚ ਪਹੁੰਚੀਆਂ।

ਹਰਸਿਮਰਤ ਬਾਦਲ (Harsimrat Badal) ਦਾ ਸਿਆਸੀ ਪਾਰਟੀਆਂ ਨੂੰ ਅਪੀਲ

ਇਸ ਮੁੱਦੇ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵੱਧ ਤੋਂ ਵੱਧ ਔਰਤਾਂ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਹੀ ਪੰਜਾਬ ਦਾ ਭਲਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਆਪਣੀ ਪਾਰਟੀ ਨੂੰ ਵੀ ਅਪੀਲ ਕੀਤੀ ਕਿ ਚੋਣਾਂ ਦੇ ਵਿੱਚ ਮਹਿਲਾਵਾਂ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਅੱਗੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨ੍ਹੀ ਨਾਰੀ ਸ਼ਕਤੀ ਅੱਗੇ ਵਧੂਗੀ ਉਨ੍ਹੀ ਹੀ ਪੰਜਾਬ ਦੀ ਤਰੱਕੀ ਅੱਗੇ ਵਧੇਗੀ।

ਇਹ ਵੀ ਪੜ੍ਹੋ:ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ 'ਤੇ ਚੁੱਕੇ ਸਵਾਲ, ਕਿਹਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.