ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਖੇਮੇ ਦੇ ਮੰਤਰੀ ਤੇ ਵਿਧਾਇਕ ਵਾਰ-ਵਾਰ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਸਲਾਹਕਾਰ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੌਰਾਨ ਹਰੀਸ਼ ਰਾਵਤ ਨੂੰ ਵੀ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਖੇਮੇ ਦੇ ਮੰਤਰੀ ਵਿਧਾਇਕ ਮਿਲਦੇ ਹਨ ਪਰ ਹਰੀਸ਼ ਰਾਵਤ ਸਾਫ ਕਰ ਦਿੰਦੇ ਹਨ ਕਿ ਸਾਲ 2022 ਦੀਆਂ ਚੋਣਾਂ ਵੀ ਕੈਪਟਨ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਡਿੰਨਰ ਡਿਪਲੋਮੇਸੀ ਕਰਦੇ ਹਨ ਤੇ ਉਨ੍ਹਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਸ਼ਕਤੀ ਪ੍ਰਦਰਸ਼ਨ ਰਾਹੀਂ ਸਿੱਧੂ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਹ ਵਿਖਾਇਆ ਜਾਂਦਾ ਹੈ ਕਿ ਹਾਲੇ ਵੀ ਪਾਰਟੀ ਦੇ ਵਿੱਚ ਕਈ ਵਿਧਾਇਕ ਤੇ ਮੰਤਰੀ ਹਨ ਜੋ ਕਿ ਕੈਪਟਨ ਦੇ ਨਾਲ ਹਨ।
ਪੰਜਾਬ ਕਾਂਗਰਸ ਚ ਸਿਆਸੀ ਭੂਚਾਲ
ਡਿੰਨਰ ਡਿਪਲੋਮੇਸੀ ਦੇ ਵਿਚ 58 ਵਿਧਾਇਕ ਤੇ 8 ਸਾਂਸਦ ਅਤੇ ਕਈ ਹੋਰ ਕਾਂਗਰਸੀ ਲੀਡਰ ਵੀ ਮੌਜੂਦ ਸਨ। ਜੇਕਰ ਗੱਲ ਕੀਤੀ ਜਾਵੇ ਸਿੱਧੂ ਖੇਮੇ ਦੇ ਵਿਧਾਇਕ ਤੇ ਮੰਤਰੀ ਹਾਲੇ ਵੀ ਹਾਈਕਮਾਨ ਨੂੰ ਮਿਲਣ ਤੇ ਜੋਰ ਦੇ ਰਹੇ ਹਣ।
ਪੰਜਾਬ ਕਾਂਗਰਸ ਦਾ ਕਲੇਸ਼ ਸਿਆਸੀ ਸਕ੍ਰਿਪਟ-ਭਾਜਪਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਜਿਹੜਾ ਕੁਝ ਵੀ ਚੱਲ ਰਿਹਾ ਹੈ ਉਹ ਸਾਰਾ ਕੁਝ ਸਿਆਸੀ ਸਕ੍ਰਿਪਟ ਜਿਹੜੀ ਕਿ ਉਨ੍ਹਾਂ ਨੂੰ ਪਾਰਟੀ ਹਾਈ ਕਮਾਨ ਨੇ ਲਿਖ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ ਤੇ ਹੁਣ ਜਨਤਾ ਉਨ੍ਹਾਂ ਤੋਂ ਜਵਾਬ ਮੰਗ ਰਹੀਏ ਤੇ ਉਨ੍ਹਾਂ ਨੂੰ ਦਿਖਾਉਣ ਦੇ ਲਈ ਕੁਝ ਵੀ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਉਲਝਾਇਆ ਜਾ ਰਿਹਾ ਹੈ।
ਚੀਮਾ ਦੀ ਸਿੱਧੂ ਨੂੰ ਨਸੀਹਤ
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਮਿਜਾਜ਼ ਕਾਫੀ ਗਰਮ ਹੈ ਉਹ ਬੋਲਣ ਵੇਲੇ ਸੋਚਦੇ ਨਹੀਂ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਵਿਚ ਅਜਿਹਾ ਨਹੀਂ ਚੱਲਦਾ ਇਸ ਕਰਕੇ ਉਨ੍ਹਾਂ ਨੂੰ ਆਪਣੇ ਰਾਜਨੀਤਕ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ ਤੇ ਕੀ ਕਰਨਾ ਚਾਹੁੰਦੇ ਹਨ।
ਆਉਣ ਵਾਲੇ ਸਮੇਂ ਚ ਪਰਿਸਥਿਤੀਆਂ ਬਦਲਣਗੀਆਂ-ਕਾਂਗਰਸ ਬੁਲਾਰਾ
ਇਸ ਮਸਲੇ ਸਬੰਧੀ ਪੰਜਾਬ ਕਾਂਗਰਸ ਦੇ ਬੁਲਾਰੇ ਜੀਐਸ ਬਾਲੀ ਫੋਨ ਤੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਕਹਿਣਾ ਚਾਹੁੰਦੇ ਕਿ ਆਉਣ ਵਾਲੇ ਸਮੇਂ ਵਿੱਚ ਪਰਿਸਥਿਤੀਆਂ ਬਦਲਣਗੀਆਂ ਅਤੇ ਨਵਜੋਤ ਸਿੰਘ ਸਿੱਧੂ ਤੇ ਹਾਈਕਮਾਨ ਪੂਰਾ ਵਿਸ਼ਵਾਸ ਕਰਦੀ ਹੈਅਤੇ ਜੋ ਵੀ ਹਾਈਕਮਾਨ ਕਹੇਗੀ ਉਹੀ ਸਾਰੇ ਮੰਨਣਗੇ ।
ਅਕਾਲੀ ਦਲ ਦੇ ਸਿੱਧੂ ਅਤੇ ਕੈਪਟਨ ਤੇ ਨਿਸ਼ਾਨੇ
ਅਕਾਲੀ ਦਲ ਦੇ ਬੁਲਾਰੇ ਕਰਮਵੀਰ ਗੁਰਾਇਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਭਾਸ਼ਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਤੇ ਰਾਜਨੀਤੀ ਦੇ ਵਿਚ ਉਹ ਜਿਹੜੇ ਬਿਆਨ ਦਿੰਦੇ ਹਨ ਉਨ੍ਹਾਂ ਤੋਂ ਅਜਿਹਾ ਲੱਗਦਾ ਹੈ ਜਿਵੇਂ ਘਰ ਵਿੱਚ ਵਿੱਚ ਕੋਈ ਕਲੇਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਘੱਟ ਨਹੀਂ ਹਨ।
ਚੋਣਾਂ ਚ ਘੱਟ ਸਮਾਂ ਰਹਿ ਗਿਆ ਹੈ ਅਜਿਹੇ ਵਿੱਚ ਇਹ ਕਲੇਸ਼ ਕਿੰਨਾ ਕਿ ਵਧਦਾ ਹੈ ਜਾਂ ਫਿਰ ਘਟਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਪਰ ਪਿਛਲੀ ਵਾਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਈ ਕਮਾਨ ਸਿੱਧੂ ਨੂੰ ਪਾਰਟੀ ਦੀ ਕਮਾਨ ਥਮਾਈ ਸੀ ਜਿਸ ਤੋਂ ਬਾਅਦ ਕੁਝ ਦਿਨ ਉਹ ਠੰਢੇ ਦਿਖੇ ਪਰ ਪਹਿਲੇ ਉਨ੍ਹਾਂ ਦੇ ਸਲਾਹਕਾਰ ਤੇ ਉਸ ਤੋਂ ਬਾਅਦ ਉਹ ਆਪ ਵਾਰ-ਵਾਰ ਟਵੀਟ ਕਰ ਕੇ ਸਰਕਾਰ ਉੱਤੇ ਫਿਰ ਤੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ।