ਚੰਡੀਗੜ੍ਹ: ਦੇਸ਼ ਦੇ ਨਾਲ-ਨਾਲ ਹਰਿਆਣਾ ’ਚ ਕੋਰੋਨਾ ਤੋਂ ਬਾਅਦ ਵਾਈਟ ਫੰਗਸ (white fungus) ਵਰਗੀ ਬੀਮਾਰੀਆਂ ਦਾ ਖਤਰਾ ਵਧ ਰਿਹਾ ਹੈ। ਪਹਿਲਾਂ ਬਲੈਕ ਫੰਗਸ ਨੇ ਦੇਸ਼ ਚ ਦਸਤਕ ਦਿੱਤੀ ਸੀ। ਉਸਦੇ ਬਾਅਦ ਵਾਈਟ ਫੰਗਸ ਨੇ ਅਤੇ ਹੁਣ ਤਾਂ ਯੇਲੋ ਫੰਗਸ ਦੇ ਨਾਲ ਗ੍ਰੀਨ ਫੰਗਸ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਰ ਤੁਸੀਂ ਜਾਣੋਂ ਕਿ ਵਾਈਟ ਫੰਗਸ ਕੀ ਹੈ।
ਵਾਈਟ ਫੰਗਸ ਬਲੈਕ ਫੰਗਸ(Black Fungus) ਨਾਲੋਂ ਅਲਗ ਤਰੀਕੇ ਦੀ ਬੀਮਾਰੀ ਹੈ। ਕਈ ਦਿਨਾਂ ਤੱਕ ਲਗਾਤਾਰ ਐਂਟੀਬਾਯੋਟਿਕ ਲੈਣ ਦੇ ਕਾਰਨ ਇਸਦਾ ਖਤਰਾ ਵਧ ਜਾਂਦਾ ਹੈ। ਆਈਸੀਯੂ ਚ ਭਰਤੀ ਮਰੀਜ਼ਾਂ ’ਤੇ ਇਹ ਸਭ ਤੋਂ ਜਿਆਦਾ ਅਸਰ ਕਰਦਾ ਹੈ। ਕਿਉਂਕਿ ਉਹ ਪਹਿਲਾਂ ਤੋਂ ਹੀ ਕਾਫੀ ਕਮਜੋਰ ਹੁੰਦੇ ਹਨ ਅਤੇ ਇਹ ਸਿੱਧੇ ਉਨ੍ਹਾਂ ਦੇ ਫੇਫੜਿਆਂ ’ਤੇ ਅਸਰ ਕਰਦਾ ਹੈ।
ਵਾਈਟ ਫੰਗਸ ਪਹਿਲਾਂ ਫੇਫੜਿਆਂ ਨੂੰ ਸੰਕ੍ਰਮਿਤ ਕਰਦਾ ਹੈ ਅਤੇ ਫਿਰ ਦੂਜੇ ਸਰੀਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ਇਨ੍ਹਾਂ ਦੂਜੇ ਅੰਗਾਂ ’ਚ ਨਹੁੰ, ਕਿਡਨੀ, ਪੇਟ ਦਿਮਾਗ ਅਤੇ ਮੂੰਹ ਦੇ ਅੰਦਰ ਇਸਦਾ ਅਸਰ ਹੋ ਸਕਦਾ ਹੈ। ਵਧੀਆ ਗੱਲ ਇਹ ਹੈ ਕਿ ਬਲੈਕ ਫੰਗਸ ਦੀ ਤਰ੍ਹਾਂ ਇਸਦਾ ਵੀ ਇਲਾਜ ਮੌਜੂਦ ਹੈ।
ਇਹ ਵੀ ਪੜੋ: Cyclone Yaas Impact: ਪ੍ਰਧਾਨ ਮੰਤਰੀ ਜਾਇਜ਼ਾ ਲੈਣ ਲਈ ਓਡੀਸ਼ਾ ਤੇ ਪੱਛਮੀ ਬੰਗਾਲ ਦਾ ਕਰਨਗੇ ਦੌਰਾ