ਚੰਡੀਗੜ੍ਹ: 5 ਸਤੰਬਰ ਨੂੰ ਮੁਜ਼ੱਫਰਨਗਰ ਵਿਖੇ ਕਿਸਾਨਾਂ ਵੱਲੋਂ ਯੋਗੀ ਤੇ ਮੋਦੀ ਸਰਕਾਰ ਦੀ ਕੁਰਸੀ ਨੂੰ ਹਿਲਾਉਣ ਲਈ ਮਹਾਪੰਚਾਇਤ ਸੱਦੀ ਗਈ ਹੈ ਇਸ ਮਹਾਪੰਚਾਇਤ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈੱਸ ਕਾਰਫਰੰਸ ਕਰਕੇ ਕੀਤਾ ਗਿਆ ਹੈ।
ਮੁਜ਼ੱਫਰਨਗਰ ‘ਚ 5 ਸਤੰਬਰ ਨੂੂੰ ਮਹਾਪੰਚਾਇਤ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਵੱਡੀ ਤਾਦਾਦ ਵਿੱਚ ਕਿਸਾਨਾਂ ਦੇ ਵੱਲੋਂ ਯੂ ਪੀ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ।
18 ਰੈਲੀਆਂ ਦੀ ਹੋਵੇਗੀ ਸ਼ੁਰੂਆਤ-ਟਿਕੈਤ
ਰਾਕੇਸ਼ ਟਿਕੈਤ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਪੀ ਦੇ ਵਿੱਚ 5 ਸਤੰਬਰ ਨੂੰ ਹੋਣ ਵਾਲੀ ਮਹਾਪੰਚਾਇਤ ਤੋਂ ਬਾਅਦ 18 ਹੋਰ ਰੈਲੀਆਂ ਕਿਸਾਨਾਂ ਵੱਲੋਂ ਯੂਪੀ ਦੇ ਵਿੱਚ ਕੀਤੀਆਂ ਜਾਣਗੀਆਂ।
ਮੋਦੀ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ-ਟਿਕੈਤ
ਇਸ ਮੌਕੇ ਟਿਕੈਤ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਜੇ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਤਾਂ ਕਾਨੂੰਨ ਦਾ ਹੱਲ ਕਾਫੀ ਸਮਾਂ ਪਹਿਲਾਂ ਹੋ ਜਾਣਾ ਸੀ ਪਰ ਇਹ ਸਰਕਾਰ ਮੋਦੀ ਦੀ ਹੈ ਜਿਸ ਕਰਕੇ ਹੱਲ ਨਹੀਂ ਹੋ ਸਕਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੀਐੱਮ ਮੋਦੀ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਹਨ ਜਿਸ ਕਰਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।
ਕਿਸਾਨਾਂ ਦੀ ਦੁੱਗਣੀ ਆਮਦਨ ਨੂੰ ਲੈਕੇ ਸਵਾਲ
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਕਹਿ ਰਹੇ ਹਨ ਕਿ ਇੱਕ ਜਨਵਰੀ ਤੋਂ ਬਾਅਦ ਆਮਦਨ ਦੁੱਗਣੀ ਹੋ ਜਾਵੇਗੀ ਅਸੀਂ ਵੀ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਅਸੀਂ ਵੀ ਆਪਣੀ ਫਸਲਾਂ ਦੇ ਰੇਟ ਇੱਕ ਜਨਵਰੀ ਤੋਂ ਦੁੱਗਣੇ ਕਰ ਦਿਆਂਗੇ ਅਤੇ ਉਹ ਉਸ ਦੀ ਤਿਆਰੀ ਕਰ ਲੈਣ। ਨਾਲ ਹੀ ਟਿਕੈਤ ਨੇ ਕਿਹਾ ਕਿ ਆਮਦਨ ਦੁੱਗਣੀ ਕਰਨ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਭਾਅ ਦੁੱਗਣੇ ਹੋ ਜਾਣ ਤਾਂ ਬਹੁਤ ਹੱਦ ਤੱਕ ਸਮੱਸਿਆ ਦਾ ਹੱਲ ਹੋ ਜਾਵੇਗਾ।
ਪੰਜਾਬ ‘ਚ ਲੀਡਰਾਂ ਦੇ ਵਿਰੋਧ ‘ਤੇ ਬੋਲੇ ਟਿਕੈਤ
ਟਿਕੈਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਅਤੇ ਬਾਕੀ ਪਾਰਟੀਆਂ ਦਾ ਜੋ ਵਿਰੋਧ ਹੋ ਰਿਹਾ ਉਹ ਠੀਕ ਹੋ ਰਿਹਾ ਹੈ।
ਲੋਕਾਂ ਨੂੰ ਕੀਤਾ ਜਾ ਰਿਹਾ ਲਾਮਬੰਦ-ਲੱਖੋਵਾਲ
ਉੱਥੇ ਹੀ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਜਗਾਉਣ ਦੇ ਲਈ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਯੂੂਪੀ ਦਾ ਰਸਤਾ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਜਾਂਦਾ-ਲੱਖੋਵਾਲ
ਲੱਖੋਵਾਲ ਨੇ ਕਿਹਾ ਕਿ ਜੋ ਯੂਪੀ ਤੋਂ ਜੋ ਰਸਤਾ ਜਾਂਦਾ ਹੈ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਜਾਂਦਾ ਹੈ ਜਿਸਦੇ ਚੱਲਦੇ ਉਨ੍ਹਾਂ ਕੁਰਸੀ ਦੀ ਲੱਤ ਨੂੰ ਖਿੱਚਣਾ ਹੈ। ਉਨ੍ਹਾਂ ਕਿਹਾ ਕਿ ਇਸਦੇ ਚੱਲਦੇ ਹੀ ਉਨ੍ਹਾਂ ਵੱਲੋਂ ਮਿਸ਼ਨ ਯੂਪੀ ਸ਼ੁਰੂ ਕੀਤਾ ਗਿਆ ਹੈ। ਨਾਲ ਹੀ ਲੱਖੋਵਾਲ ਨੇ ਕਿਹਾ ਕਿ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਯੂਪੀ ਪਹੁੰਚਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਫੈਸਲਾ ਨਹੀਂ ਲੈਣ ਦਿੱਤਾ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ: ਸਿੱਧੂ