ਚੰਡੀਗੜ੍ਹ:ਪੰਜਾਬ ਕਾਂਗਰਸ (Punjab Congress) ਪ੍ਰਧਾਨ ਬਣਨ ਦੇ ਬਾਅਦ ਨਵਜੋਤ ਸਿੰਘ ਸਿੱਧੂ ਪਾਰਟੀ ਦੀ ਪੂਰੀ ਲੀਡਰਸ਼ਿਪ ਦੇ ਘਰ ਘਰ ਜਾ ਕੇ ਮੁਲਾਕਾਤ ਕਰ ਰਹੇ ਹਨ।ਇਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਮਜ਼ਬੂਤ ਕਰ ਸਕਣਗੇ ਅਤੇ ਮਿਸ਼ਨ 2022 ਦੇ ਲਈ ਉਹਨਾਂ ਦੀ ਕੀ ਰਣਨੀਤੀ ਹੋਵੇਗੀ।ਸਿੱਧੂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ।
ਰਾਜਨੀਤਿਕ ਮਾਹਰ ਪ੍ਰੋਫ਼ੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਨਵੀਆਂ ਉਮੀਦਾਂ ਵਿਖਾਈਆ ਹਨ ਪਰ ਉਹ ਨਵਾਂ ਢਾਂਚਾ ਖੜ੍ਹਾ ਕਰ ਰਿਹਾ ਹੈ।ਮਨਜੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿੱਧੂ ਤੋਂ ਬੜੀਆ ਉਮੀਦਾਂ ਹਨ।ਉਨ੍ਹਾਂ ਨੇ ਕਿਹਾ ਜੇਕਰ ਸਿੱਧੂ ਨਵਾਂ ਢਾਂਚਾ ਖੜ੍ਹਾ ਨਾ ਕਰ ਸਕੇ ਤਾਂ ਬੜਾ ਅਫਸੋਸ ਹੋਵੇਗਾ।
ਕਾਂਗਰਸੀ ਆਗੂ ਫਤਿਹ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ (Navjot Singh Sidhu)ਚੰਗੇ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਇਕ ਹਫਤੇ ਦੇ ਅੰਦਰ ਕਾਂਗਰਸ ਦਾ ਨਵਾਂ ਢਾਂਚਾ ਤਿਆਰ ਹੋ ਜਾਵੇਗਾ।ਉਨ੍ਹਾਂ ਨੇ ਕਾਂਗਰਸੀ ਪਾਰਟੀ ਦੇ ਸਾਰੇ ਵਰਕਰ ਇੱਕੋ ਹਨ ਕਿਸੇ ਵਿਚ ਕੋਈ ਮਤਭੇਦ ਨਹੀਂ ਹੈ।
ਆਪ ਆਗੂ ਨੀਲ ਗਰਗ ਨੇ ਕਾਂਗਰਸ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਲੋਕ ਸਰਕਾਰ ਦੇ ਕੰਮ ਨੂੰ ਵੇਖਦੇ ਹੋਏ ਵੋਟ ਦਿੰਦੇ ਹਨ।ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲਾਂ ਵਿਚ ਕੋਈ ਕੰਮ ਨਹੀਂ ਕੀਤਾ ਅਤੇ ਲੋਕਾਂ ਨਾਲ ਕੀਤੇ ਵਾਆਦੇ ਪੂਰੇ ਨਹੀਂ ਕੀਤੇ ਹਨ।ਨਵਜੋਤ ਸਿੰਘ ਸਿੱਧੂ ਜੋ ਮਰਜੀ ਕਰ ਲਵੇ ਪਰ ਕਾਂਗਰਸ ਬਾਰੇ ਲੋਕਾਂ ਨੂੰ ਪਤਾ ਹੈ।
ਬੀਜੇਪੀ ਆਗੂ ਮਨੋਰੰਜਨ ਕਾਲੀਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ।ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਹਨ ਇਸੇ ਕਰਕੇ ਲੋਕ ਕਾਂਗਰਸ ਤੋਂ ਕਿਨਾਰਾ ਕਰਨਗੇ।ਉਨ੍ਹਾਂ ਕਿਹਾ ਸਿੱਧੂ ਦੇ ਆਉਣ ਨਾਲ ਪਾਰਟੀ ਨੂੰ ਕੋਈ ਮਜ਼ਬੂਤੀ ਨਹੀਂ ਮਿਲੀ ਹੈ।
ਅਕਾਲੀ ਆਗੂ ਕਰਮਵੀਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਗੱਲਾਂ ਕਰਨੀਆ ਜਾਣਦਾ ਹੈ।ਲੋਕ ਉਨ੍ਹਾਂ ਦੀਆਂ ਗੱਲਾਂ ਨਹੀਂ ਆਉਣਗੇ ਅਤੇ ਕਾਂਗਰਸ ਦੇ ਝੂਠੇ ਵਾਅਦਿਆ ਤੋਂ ਲੋਕ ਜਾਣੂ ਹਨ।
ਇਹ ਵੀ ਪੜੋ:CM ਕੈਪਟਨ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ