ETV Bharat / city

ਛੋਟੇ ਬੱਸ ਆਪ੍ਰੇਟਰਾਂ ਨੂੰ ਰਾਹਤ, ਵੜਿੰਗ ਵੱਲੋਂ ਪਾਰਦਰਸ਼ੀ ਸਮਾਂ ਸਾਰਣੀ ਦਾ ਭਰੋਸਾ - Tata Motors

ਪੰਜਾਬ ਵਿੱਚ ਨਿਜੀ ਬੱਸ ਆਪਰੇਟਰਾਂ (Bus Operator) ਦਾ ਡਰ ਖਤਮ ਕਰਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਨੇ ਛੋਟੇ ਬੱਸ ਆਪਰੇਟਰਾਂ ਨੂੰ ਪਾਰਦਰਸ਼ੀ ਸਮਾਂ ਸਾਰਣੀ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਛੋਟੇ ਪ੍ਰਾਈਵੇਟ ਬੱਸ ਆਪ੍ਰੇਟਰਾਂ (Private bus operators), ਟੂਰਿਸਟ, ਮਿੰਨੀ ਤੇ ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨਾਂ (Taxi Unions) ਨੂੰ ਕੋਵਿਡ ਦੌਰਾਨ ਟੈਕਸਾਂ ਤੋਂ ਛੋਟ ਦੇਣ ਦਾ ਯਕੀਨ ਵੀ ਦਿਵਾਇਆ ਹੈ।

ਵੜਿੰਗ ਵੱਲੋਂ ਪਾਰਦਰਸ਼ੀ ਸਮਾਂ ਸਾਰਣੀ ਦਾ ਭਰੋਸਾ

author img

By

Published : Oct 6, 2021, 6:50 PM IST

Updated : Oct 6, 2021, 8:53 PM IST

ਚੰਡੀਗੜ੍ਹ: ਪੰਜਾਬ ਦੇ ਸਮੂਹ ਛੋਟੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਟੂਰਿਸਟ, ਮਿੰਨੀ ਅਤੇ ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨਾਂ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗਾਂ ਕਰਕੇ ਜਿੱਥੇ ਕੋਵਿਡ-19 ਦੇ ਸਮੇਂ ਦੌਰਾਨ ਟੈਕਸਾਂ ਤੋਂ ਛੋਟ ਦੀ ਮੰਗ ਕੀਤੀ, ਉਥੇ ਬੱਸ ਮਾਲਕਾਂ ਨੇ ਸੂਬੇ ਵਿੱਚ ਚੱਲ ਰਹੀ ਬੱਸਾਂ ਦੀ ਸਮਾਂ ਸਾਰਣੀ ਨੂੰ ਦਰੁਸਤ ਕਰਨ ਦੀ ਜ਼ੋਰਦਾਰ ਮੰਗ ਰੱਖੀ, ਜਿਸ 'ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਪਾਰਦਰਸ਼ੀ ਤੇ ਢੁਕਵੀਂ ਸਮਾਂ ਸਾਰਣੀ ਬਣਾਈ ਜਾਵੇਗੀ।

ਕਿੱਕੀ ਢਿੱਲੋਂ ਦੀ ਅਗਵਾਈ ਹੇਠ ਮਿਲੇ ਆਪਰੇਟਰ

ਫ਼ਰੀਦਕੋਟ ਤੋਂ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ (ਕਿੱਕੀ ਢਿੱਲੋਂ) (Kushaldeep Singh Kiki Dhillon) ਦੀ ਅਗਵਾਈ ਹੇਠ ਮਿਲੇ ਛੋਟੇ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਭਲੀਭਾਂਤ ਜਾਣੂ ਹਨ ਕਿ ਛੋਟੀ ਬੱਸ ਸਨਅਤ ਨਾਲ ਡੇਢ ਲੱਖ ਤੋਂ ਵੱਧ ਵਿਅਕਤੀਆਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਅਤੇ ਸੂਬੇ ਵਿੱਚ ਕਰੀਬ 90 ਫ਼ੀਸਦੀ ਗਿਣਤੀ ਛੋਟੇ ਬੱਸ ਆਪ੍ਰੇਟਰਾਂ ਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੱਸ ਸਨਅਤ ਨਾਲ ਜੁੜੇ ਵੱਡੇ ਮਾਫ਼ੀਆ ਨੂੰ ਕਰੜੇ ਹੱਥੀਂ ਨੱਥ ਪਾਈ ਜਾਵੇਗੀ, ਉਥੇ ਛੋਟੀ ਬੱਸ ਸਨਅਤ ਨੂੰ ਵੀ ਮਰਨ ਨਹੀਂ ਦਿੱਤਾ ਜਾਵੇਗਾ।

ਟੈਕਸ ਮਾਫੀ ਦਾ ਭਰੋਸਾ ਦਿੱਤਾ

ਟਰਾਂਸਪੋਰਟ ਮੰਤਰੀ ਨੇ ਬੱਸ ਆਪ੍ਰੇਟਰਾਂ ਦੀ ਕੋਵਿਡ ਦੌਰਾਨ ਟੈਕਸ ਤੋਂ ਛੋਟ ਦੀ ਮੰਗ ਬਾਰੇ ਕਿਹਾ ਕਿ ਵਿਭਾਗ ਵੱਲੋਂ ਅਗਲੇ ਕੁੱਝ ਦਿਨਾਂ ਵਿੱਚ ਟੈਕਸ ਮੁਆਫ਼ੀ ਲਈ ਕਿਲੋਮੀਟਰ ਵਾਰ ਸਕੀਮ ਉਲੀਕੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਵਿਭਾਗ ਵੱਲੋਂ ਅਮਨੈਸਟੀ ਸਕੀਮ ਵਿੱਚ ਵੀ 31 ਮਾਰਚ, 2022 ਤੱਕ ਵਾਧਾ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਬੱਸ ਆਪ੍ਰੇਟਰਾਂ ਨੂੰ ਸੁਚੇਤ ਕੀਤਾ ਕਿ ਟੈਕਸਾਂ ਤੋਂ ਡਿਫ਼ਾਲਟਰ ਬੱਸ ਆਪ੍ਰੇਟਰਾਂ ਨੂੰ ਕੋਵਿਡ ਤੋਂ ਪਹਿਲਾਂ ਦੇ ਸਮੇਂ ਦੇ ਟੈਕਸ ਹਰ ਹਾਲ ਵਿੱਚ ਭਰਨੇ ਪੈਣਗੇ। ਟੈਕਸ ਨਾ ਭਰਨ ਵਾਲਿਆਂ ਨੂੰ ਅਮਨੈਸਟੀ ਸਕੀਮ `ਚ ਵਾਧੇ ਦਾ ਲਾਹਾ ਨਹੀਂ ਦਿੱਤਾ ਜਾਵੇਗਾ।

ਢਿੱਲੋਂ ਨੇ ਵੀ ਦੱਸਿਆਂ ਆਪਰੇਟਰਾਂ ਦੀਆਂ ਮੰਗਾਂ

ਵਿਧਾਇਕ ਸ. ਢਿੱਲੋਂ ਨੇ ਬੱਸ ਆਪ੍ਰੇਟਰਾਂ ਦੀਆਂ ਮੰਗਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਬੇ ਵਿੱਚ ਛੋਟੇ ਬੱਸ ਆਪ੍ਰੇਟਰਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਦਾ ਵੱਡਾ ਮਾਫ਼ੀਆ ਨਿਰੰਤਰ ਸ਼ੋਸ਼ਣ ਕਰਦਾ ਰਿਹਾ ਹੈ ਇਸ ਲਈ ਛੋਟੇ ਬੱਸ ਆਪ੍ਰੇਟਰਾਂ ਨੂੰ ਵੀ ਵੱਡੇ ਬੱਸ ਆਪ੍ਰੇਟਰਾਂ ਵਾਂਗ ਇਸ ਕਿੱਤੇ ਵਿੱਚ ਬਰਾਬਰ ਦਾ ਮੌਕਾ ਦਿੱਤਾ ਜਾਵੇਗਾ।

ਛੇਤੀ ਹੱਲ ਲਈ ਕਮੇਟੀਆਂ ਬਣਾਉਣ ਲਈ ਕਿਹਾ

ਟਰਾਂਸਪੋਰਟ ਮੰਤਰੀ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਮਿੰਨੀ ਤੇ ਟੂਰਿਸਟ ਬੱਸ ਆਪ੍ਰੇਟਰ ਯੂਨੀਅਨਾਂ, ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਤਿੰਨ ਮੈਂਬਰੀ ਕਮੇਟੀਆਂ ਬਣਾਉਣ ਲਈ ਕਿਹਾ ਤਾਂ ਜੋ ਘੱਟ ਸਮੇਂ ਵਿੱਚ ਮੰਗਾਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਸਮੂਹ ਯੂਨੀਅਨਾਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ ਦੇ ਅਣਸੁਖਾਵੇਂ ਸਮੇਂ ਦੌਰਾਨ ਜਿਥੇ ਪੂਰੇ ਵਿਸ਼ਵ ਵਿੱਚ ਅਰਥਚਾਰੇ ਨੂੰ ਨੁਕਸਾਨ ਪਹੁੰਚਿਆ, ਉਥੇ ਹਰ ਵਰਗ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਪੱਖ `ਤੇ ਵਿਚਾਰ ਕਰਦਿਆਂ ਸਰਕਾਰ ਆਵਾਜਾਈ ਸੇਵਾਵਾਂ ਨਾਲ ਜੁੜੇ ਸਾਰੇ ਵਰਗਾਂ ਨੂੰ ਰਿਆਇਤ ਦੇਣ 'ਤੇ ਵਿਚਾਰ ਕਰੇਗੀ। ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਸਮੇਤ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਟਾਟਾ ਮੋਟਰਜ਼ ਤੋਂ 10 ਨਵੰਬਰ ਤੱਕ ਮੰਗੀਆਂ 842 ਬੱਸ ਚਾਸੀਆਂ

ਦੂਜੇ ਪਾਸੇ ਵੜਿੰਗ ਨੇ ਟਾਟਾ ਮੋਟਰਜ਼ (Tata Motors) ਦੇ ਨੁਮਾਇੰਦਿਆਂ ਨਾਲ ਹੰਗਾਮੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਉਹ ਹਰ ਹੀਲੇ 10 ਨਵੰਬਰ ਤੱਕ ਸੂਬੇ ਵਿੱਚ ਸਾਰੀਆਂ 842 ਬੱਸ ਚਾਸੀਆਂ ਪੁੱਜਦੀਆਂ ਕਰਨ। ਟਾਟਾ ਮੋਟਰਜ਼ ਦੇ ਸੀਨੀਅਰ ਮੈਨੇਜਰ ਰਾਮ ਵਿਲਾਸ ਅਤੇ ਡਿਪਟੀ ਜਨਰਲ ਮੈਨੇਜਰ ਵਿਕਾਸ ਕੁਮਾਰ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਕਤੂਬਰ ਤੋਂ ਪੜਾਅ ਵਾਰ ਚਾਸੀਆਂ ਭੇਜੀਆਂ ਜਾਣ ਅਤੇ ਇਹ ਕਾਰਵਾਈ 10 ਨਵੰਬਰ ਤੱਕ ਚੈਸੀਆਂ ਦੀ ਡਿਲੀਵਰੀ ਯਕੀਨੀ ਬਣਾਉਣ। ਕੰਪਨੀ ਦੇ ਨੁਮਾਇੰਦਿਆਂ ਨੇ ਰਾਜਾ ਵੜਿੰਗ ਨੂੰ ਸਹਿਮਤੀ ਪੱਤਰ ਸੌਂਪ ਕੇ 842 ਚਾਸੀਆਂ ਮਿੱਥੇ ਸਮੇਂ ਮੁਤਾਬਕ ਮੁਹੱਈਆ ਕਰਾਉਣ ਲਈ ਕਿਹਾ।

ਇਹ ਵੀ ਪੜ੍ਹੋ:ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ

Last Updated : Oct 6, 2021, 8:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.