ਚੰਡੀਗੜ੍ਹ: ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 15 ਜੂਨ ਤੋਂ ਪੰਜਾਬ ਤੋਂ ਦਿੱਲੀ ਤੱਕ ਦੀਆਂ ਬੱਸਾਂ ਸ਼ੁਰੂ ਹੋ ਰਹੀਆਂ ਹਨ। ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦਾ ਕਿਰਾਇਆ ਨਿੱਜੀ ਬੱਸ ਤੋਂ ਘੱਟ ਹੋਵੇਗਾ ਪਰ ਸਹੂਲਤਾਂ ਜਿਆਦਾ ਹੋਣਗੀਆਂ। ਦੱਸ ਦਈਏ ਕਿ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ ਤੋਂ ਸਿੱਧੀਆਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਜਾਣਗੀਆਂ।
'ਮਾਫੀਆ ਕਨੈਕਸ਼ਨ ਨੂੰ ਤੋੜਿਆ ਜਾਵੇਗਾ': ਸੀਐੱਮ ਮਾਨ ਨੇ ਲਾਈਵ ਹੋ ਕੇ ਦੱਸਿਆ ਕਿ ਮਾਫੀਆ ਕਨੈਕਸ਼ਨ ਨੂੰ ਤੋੜ ਕੇ ਦਮ ਲਵਾਂਗੇ। ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕੀਤਾ ਜਾਵੇਗਾ। ਪੰਜਾਬ ਤੋਂ ਸਿੱਧੀਆਂ ਸਰਕਾਰੀ ਬੱਸਾਂ ਚਲਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।
-
ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ..
— Bhagwant Mann (@BhagwantMann) June 10, 2022 " class="align-text-top noRightClick twitterSection" data="
ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕਰਨ ਲੱਗੇ ਹਾਂ https://t.co/Ir689BrjR6
">ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ..
— Bhagwant Mann (@BhagwantMann) June 10, 2022
ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕਰਨ ਲੱਗੇ ਹਾਂ https://t.co/Ir689BrjR6ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ..
— Bhagwant Mann (@BhagwantMann) June 10, 2022
ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕਰਨ ਲੱਗੇ ਹਾਂ https://t.co/Ir689BrjR6
ਬੱਸਾਂ ਦਾ ਇਸ ਤਰ੍ਹਾਂ ਦਾ ਹੋਵੇਗਾ ਸਮਾਂ: ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦਾ ਸਮਾਂ ਦਿੱਲੀ ਏਅਰਪੋਰਟ ਤੋਂ ਲੈਂਡ ਹੋਣ ਵਾਲੀਆਂ ਫਲਾਈਟਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।
2018 'ਚ ਲਗਾਈ ਗਈ ਸੀ ਪਾਬੰਦੀ: ਦਿੱਲੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2018 'ਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਪੰਜਾਬ ਦੇ ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਦੀਆਂ ਰਹੀਆਂ ਜਿਸ 'ਚ ਸਭ ਤੋਂ ਵੱਡੀ ਭੂਮਿਕਾ ਬਾਦਲ ਪਰਿਵਾਰ ਦੇ ਇੰਡੋਨੇਸ਼ੀਆ ਦੀ ਰਹੀ। ਕੈਨੇਡੀਅਨ ਬੱਸਾਂ ਹਨ ਇੰਡੋ ਕੈਨੇਡੀਅਨ ਦੇ ਲਗਭਗ 27 ਹਨ ਜੋ ਸਿੱਧੇ ਦਿੱਲੀ ਏਅਰਪੋਰਟ ਜਾਂਦੀਆਂ ਹਨ।
ਇਹ ਵੀ ਪੜੋ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਪੇਸ਼ੀ ਅੱਜ