ETV Bharat / city

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਚੰਡੀਗੜ੍ਹ ਲਿਆਉਂਦੇ ਹੋਏ ਕੀਤੀ ਜਾਵੇ ਵੀਡੀਓਗ੍ਰਾਫ਼ੀ: ਹਾਈਕੋਰਟ - ਰਾਜਸਥਾਨ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਦੀ ਭਰਤਪੁਰ ਜੇਲ੍ਹ ਤੋਂ ਚੰਡੀਗੜ੍ਹ ਲਿਆਂਦੇ ਜਾਣ ਦਾ ਰਾਸਤਾ ਹਾਈ ਕੋਰਟ ਨੇ ਸਾਫ ਕਰ ਦਿੱਤਾ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪੁਲੀਸ ਨੂੰ ਆਦੇਸ਼ ਦਿੱਤੇ ਹਨ ਕਿ ਲਾਰੈਂਸ ਬਿਸ਼ਨੋਈ ਨੂੰ ਬੁਲੇਟ ਪਰੂਫ ਗੱਡੀ ਵਿਚ ਅਤੇ ਕਮਾਂਡੋਆਂ ਦੀ ਸੁਰੱਖਿਆ ਵਿੱਚ ਚੰਡੀਗੜ੍ਹ ਲਿਆਇਆ ਜਾਵੇ ਤੇ ਪੂਰੇ ਰਸਤੇ ਵੀਡੀਓਗ੍ਰਾਫ਼ੀ ਕੀਤੀ ਜਾਵੇ ।

ਤਸਵੀਰ
ਤਸਵੀਰ
author img

By

Published : Dec 22, 2020, 10:55 PM IST

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਦੀ ਭਰਤਪੁਰ ਜੇਲ੍ਹ ਤੋਂ ਚੰਡੀਗੜ੍ਹ ਲਿਆਂਦੇ ਜਾਣ ਦਾ ਰਾਸਤਾ ਹਾਈ ਕੋਰਟ ਨੇ ਸਾਫ ਕਰ ਦਿੱਤਾ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪੁਲੀਸ ਨੂੰ ਆਦੇਸ਼ ਦਿੱਤੇ ਹਨ ਕਿ ਲਾਰੈਂਸ ਬਿਸ਼ਨੋਈ ਨੂੰ ਬੁਲੇਟ ਪਰੂਫ ਗੱਡੀ ਅਤੇ ਕਮਾਂਡੋਆਂ ਦੀ ਸੁਰੱਖਿਆ ਵਿੱਚ ਚੰਡੀਗੜ੍ਹ ਲਿਆਇਆ ਜਾਵੇ ਤੇ ਪੂਰੇ ਰਸਤੇ ਵੀਡੀਓਗ੍ਰਾਫ਼ੀ ਕੀਤੀ ਜਾਵੇ ।

ਵਿਡੀਉ
ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਲਾਰੈਂਸ ਬਿਸ਼ਨੋਈ ਵੱਲੋਂ ਦਾਖ਼ਲ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਆਦੇਸ਼ ਦਿੱਤੇ ਹਨ। ਲਾਰੈਂਸ ਬਿਸ਼ਨੋਈ ਨੇ ਪਟੀਸ਼ਨ ਦਾਖ਼ਲ ਕਰ ਕਿਹਾ ਸੀ ਕਿ ਉਸ ਨੂੰ ਰਾਜਸਥਾਨ ਤੋਂ ਚੰਡੀਗੜ੍ਹ ਲਿਜਾਂਦੇ ਸਮੇਂ ਕਾਨਪੁਰ ਦੇ ਗੈਂਗਸਟਰ ਵਿਕਾਸ ਦੂਬੇ ਵਾਂਗ ਪੁਲੀਸ ਉਸ ਦਾ ਵੀ ਐਨਕਾਊਂਟਰ ਕਰ ਸਕਦੀ ਹੈ ਅਜਿਹੇ ਵਿੱਚ ਉਸ ਨੂੰ ਪੂਰੀ ਸੁਰੱਖਿਆ ਦੇ ਵਿੱਚ ਚੰਡੀਗੜ੍ਹ ਲਾਇਆ ਜਾਵੇ ।

ਲਾਰੈਂਸ ਬਿਸ਼ਨੋਈ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਸ ਨੂੰ ਪੂਰੀ ਸੁਰੱਖਿਆ ਤਹਿਤ ਚੰਡੀਗੜ੍ਹ ਲਿਆਂਦਾ ਜਾਵੇ। ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ਤੋਂ ਬਾਅਦ ਹਾਈਕੋਰਟ ਨੇ ਚੰਡੀਗੜ੍ਹ ਪੁਲੀਸ ਨੂੰ ਆਦੇਸ਼ ਦਿੱਤੇ ਸੀ ਕਿ ਉਹ ਲਾਰੈਂਸ ਬਿਸ਼ਨੋਈ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਲੈ ਕੇ ਉਸ ਨੂੰ ਇਲਾਕੇ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਉਸ ਦਾ ਰਿਮਾਂਡ ਲੈ ਸਕਦੀ ਹੈ ।

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਿਸ਼ਨੋਈ ਨੂੰ ਪੂਰੀ ਸੁਰੱਖਿਆ ਵਿਚ ਚੰਡੀਗੜ੍ਹ ਲਾਇਆ ਜਾਵੇਗਾ। ਇਹ ਸਾਰੀ ਕਾਰਵਾਈ ਚੰਡੀਗੜ੍ਹ ਪੁਲਿਸ ਦੇ ਡੀਆਈਜੀ ਓਮਬੀਰ ਬਿਸ਼ਨੋਈ ਦੀ ਨਿਗਰਾਨੀ ਵਿੱਚ ਕੀਤੀ ਜਾਵੇਗੀ। ਉਸ ਨੂੰ ਬੁਲਟ ਪਰੂਫ਼ ਗੱਡੀ ਵਿਚ ਟ੍ਰੇਂਡ ਕਮਾਂਡੋਆਂ ਦੀ ਨਿਗਰਾਨੀ ਹੇਠ ਭਰਤਪੁਰ ਤੋਂ ਲਾਇਆ ਜਾਵੇਗਾ, ਇਸ ਦੌਰਾਨ ਚੰਡੀਗੜ੍ਹ ਪੁਲੀਸ ਦਾ ਇਕ ਡੀਐਸਪੀ, ਦੋ ਇੰਸਪੈਕਟਰ ਅਤੇ 17 ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਰਹਿਣਗੇ। ਹਾਈ ਕੋਰਟ ਨੇ ਕਿਹਾ ਕਿ ਜੇਕਰ ਇਸ ਦੌਰਾਨ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ’ਚ ਕੋਈ ਚੂਕ ਹੋਈ ਤਾਂ ਸਬੰਧਿਤ ਪੁਲਿਸ ਅਧਿਕਾਰੀ ਇਸ ਲਈ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.