ETV Bharat / city

ਪੰਜਾਬ ਬਿਜਲੀ ਸੰਕਟ 'ਤੇ ਕੀ ਬੋਲੇ ਵਰਧਮਾਨ ਗਰੁੱਪ ਦੇ ਵਾਈਸ ਚੇਅਰਮੈਨ

ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਿਆਸਤ ਸਿਖ਼ਰਾਂ 'ਤੇ ਹੈ ਉਥੇ ਹੀ ਸਨਅਤਕਾਰ ਇਸ ਮੁਸ਼ਕਿਲ ਸਮੇਂ 'ਚ ਸਾਰਿਆਂ ਨੂੰ ਧੀਰਜ ਰੱਖਣ ਲਈ ਕਹਿ ਰਹੇ ਹਨ ਕਿ ਇਹ ਔਖੀ ਘੜੀ ਵੀ ਛੇਤੀ ਹੀ ਲੰਘ ਜਾਵੇਗੀ।

ਪੰਜਾਬ ਬਿਜਲੀ ਸੰਕਟ
ਪੰਜਾਬ ਬਿਜਲੀ ਸੰਕਟ
author img

By

Published : Jul 3, 2021, 4:47 PM IST

ਚੰਡੀਗੜ੍ਹ: ਵਰਧਮਾਨ ਗਰੁੱਪ ਦੇ ਵਾਈਸ ਚੇਅਰਮੈਨ ਸਚਿਨ ਜੈਨ ਤੇ ਚੈਂਬਰ ਆਫ ਇੰਡਸਟ੍ਰਿਅਲ ਐਂਡ ਕਮਰਸ਼ਿਅਲ ਅੰਡਕਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਸੂਬਾਵਾਸੀਆਂ ਨੂੰ ਇਸ ਔਖੇ ਸਮੇਂ ਸਰਕਾਰ ਦਾ ਸਾਥ ਦੇਣ ਲਈ ਕਿਹਾ ਹੈ।

ਵਰਧਮਾਨ ਗਰੁੱਪ ਦੇ ਵਾਈਸ ਚੇਅਰਮੈਨ ਸਚਿਨ ਜੈਨ ਦਾ ਕਹਿਣਾ ਹੈ:

ਪਿਛਲੇ ਕੁਝ ਸਮੇਂ 'ਚ ਸਨਅਤ ਨੂੰ ਕੋਵਿਡ ਦੇ ਦੌਰਾਣ ਬਹੁਤ ਦਿਕੱਤ ਆਈ, ਜਿਸ 'ਚ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਨਾਲ ਨਜਿੱਠਿਆ, ਆਕਸੀਜਨ ਦੀ ਕਿਲੱਤ ਨਹੀਂ ਹੋਣ ਦਿੱਤੀ। ਹੁਣ ਮੀਂਹ ਲੇਟ ਹੋਣ ਕਾਰਨ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਅਤੇ ਝੋਨੇ ਦੀ ਬੁਆਈ ਲਈ ਕਿਸਾਨਾਂ ਨੂੰ ਵੱਧ ਬਿਜਲੀ ਦੀ ਲੋੜ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵੱਧ ਗਈ ਹੈ। ਮੰਗ ਵੱਧਣ ਕਾਰਨ ਸਪਲਾਈ 'ਤੇ ਅਸਰ ਪਿਆ ਤੇ ਕੱਟ ਲੱਗਣੇ ਲਾਜ਼ਮੀ ਹਨ।

ਉਨ੍ਹਾਂ ਕਿਹਾ ਇਨ੍ਹਾਂ ਹਾਲਾਤਾਂ ਕਾਰਨ ਹੀ ਕੱਟ ਲੱਗ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਧੀਰਜ ਰੱਖਣਾ ਪਵੇਗਾ। ਮੌਸਮ ਵਿਭਾਗ ਨੇ ਇਸ ਸਾਲ ਨੌਰਮਲ ਮਾਨਸੂਨ ਦੀ ਭਵਿੱਖਬਾਣੀ ਕੀਤੀ ਹੈ ਤੇ ਛੇਤੀ ਹੀ ਮੀਂਹ ਆਉਣ ਮਗਰੋਂ ਬਿਜਲੀ ਕੱਟਾਂ ਤੋਂ ਨਿਜਾਤ ਮਿਲ ਜਾਵੇਗੀ। ਮੇਰੀ ਸਰਕਾਰ ਤੋਂ ਗੁਜ਼ਾਰਿਸ਼ ਹੈ ਕਿ ਇਹ ਕੱਟ ਚੋਣਵੀਂ ਸਨਅਤ 'ਤੇ ਨਾ ਲਗਾ ਕੇ ਇਸਨੂੰ ਸਾਰਿਆਂ 'ਚ ਵੰਡ ਦਿੱਤਾ ਜਾਵੇ ਤਾਂ ਜੋ ਕਿਸੇ ਇੱਕ 'ਤੇ ਲੋਡ ਨਾ ਆਵੇ ਤੇ ਇਸ ਕਠਿਨ ਸਮੇਂ 'ਚ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

ਪੰਜਾਬ ਬਿਜਲੀ ਸੰਕਟ

ਚੈਂਬਰ ਆਫ ਇੰਡਸਟ੍ਰਿਅਲ ਐਂਡ ਕਮਰਸ਼ਿਅਲ ਅੰਡਕਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ

ਸਨਅਤਕਾਰ ਉਪਕਾਰ ਸਿੰਘ ਅਹੂਜਾ ਦਾ ਕਹਿਣਾ ਹੈ ਕਿ ਪੰਜਾਬ 'ਚ ਝੋਨੇ ਦੀ ਬਿਜਾਈ ਲਈ ਕਿਸਾਨੀ ਖੇਤਰ ਨੂੰ ਵੱਧ ਬਿਜਲੀ ਦੀ ਲੋੜ ਹੈ, ਜਿਸ ਲਈ ਸਨਅਤ ਨੂੰ 48 ਘੰਟਿਆਂ ਲਈ ਬਿਜਲੀ ਦੇ ਕੱਟ ਦਾ ਸਾਹਮਣਾ ਕਰਨਾ ਪੈ ਰਿਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 4 ਸਾਲ ਬਿਜਲੀ ਦੀ ਦਿਕੱਤ ਨਹੀਂ ਆਈ ਤੇ ਮੈਨੂੰ ਉਮੀਦ ਹੈ ਕਿ ਛੇਤੀ ਹੀ ਬਿਜਲੀ ਦੀ ਕਮੀ ਦੂਰ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.