ਚੰਡੀਗੜ੍ਹ: ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਐੱਮਪੀ ਸਿੰਘ ਵੱਲੋਂ ਬੇਰੋਜ਼ਗਾਰ ਸਾਂਝਾ ਮੋਰਚਾ ਤਹਿਤ ਵੱਖ-ਵੱਖ ਬੇਰੁਜ਼ਗਾਰ ਅਧਿਆਪਕ (Unemployed Teachers) ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਲਈ ਸਮਾਂ ਦਿੱਤਾ ਗਿਆ ਸੀ, ਕਿਉਂਕਿ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਬਾਹਰ ਵੱਖ-ਵੱਖ ਬੇਰੁਜ਼ਗਾਰ ਅਧਿਆਪਕ (Unemployed Teachers) ਯੂਨੀਅਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ 152 ਵੇਂ ਦਿਨ ਵਿੱਚ ਤਬਦੀਲ ਹੋ ਚੁੱਕਿਆ ਹੈ, ਪਰ ਓਐੱਸਡੀ ਐੱਮਪੀ ਸਿੰਘ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ (CM) ਦੀ ਰਿਹਾਇਸ਼ ਦੇ ਬਾਹਰ ਓਐੱਸਡੀ ਅੰਕਿਤ ਬਾਂਸਲ ਨਾਲ ਜਥੇਬੰਦੀਆਂ ਦੇ ਕਈ ਆਗੂਆਂ ਦੀ ਤਿੱਖੀ ਬਹਿਸ ਹੋ ਗਈ।
ਇਹ ਵੀ ਪੜੋ: ਹਰਸਿਮਰਤ ਬਾਦਲ ਵੱਲੋਂ ਦੋ ਆਕਸੀਜਨ ਪਲਾਂਟਾਂ (Oxygen plants) ਲਈ ਡੇਢ ਕਰੋੜ ਰੁਪਏ ਮਨਜ਼ੂਰ
ਦਰਅਸਲ ਅੰਕਿਤ ਬਾਂਸਲ ਕੋਰੋਨਾ ਵਾਇਰਸ ਮਹਾਂਮਾਰੀ ਦਾ ਹਵਾਲਾ ਦਿੰਦਿਆਂ ਬੇਰੁਜ਼ਗਾਰ (Unemployed Teachers) ਸਾਂਝੇ ਮੋਰਚੇ ਜਥੇਬੰਦੀ ਵਿੱਚੋਂ ਸਿਰਫ਼ ਇੱਕ ਆਗੂ ਨੂੰ ਅੰਦਰ ਜਾਣ ਦੀ ਗੱਲ ਕਹਿ ਦਿੱਤੀ ਜਿਸ ਤੋਂ ਬਾਅਦ ਭੜਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਬੈਠਕ ਦਾ ਬਾਈਕਾਟ ਕਰਦਿਆਂ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
‘ਕੋਰੋਨਾ ਦਾ ਲਗਾ ਰਹੇ ਹਨ ਬਹਾਨਾ’
ਇਸ ਦੌਰਾਨ ਈਡੀ ਨੇ ਭਾਰਤ ਤੇ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀ ਆਗੂ ਗੁਰਪ੍ਰੀਤ ਗੁਰੀ ਤਾਲਮੇਲ ਕਮੇਟੀ ਨੇ ਦੱਸਿਆ ਕਿ ਪਟਿਆਲਾ ਵਿਖੇ ਮੁੱਖ ਮੰਤਰੀ (CM) ਦੀ ਰਿਹਾਇਸ਼ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰ ਇੱਕ ਜਥੇਬੰਦੀ ਦੇ 4-4 ਨੁਮਾਇੰਦਿਆਂ ਨਾਲ ਬੈਠਕ ਤੈਅ ਕੀਤੀ ਸੀ, ਪਰ ਮੌਕੇ ’ਤੇ 2 ਕਰ ਦਿੱਤੇ ਗਏ ਜਿਸ ’ਤੇ ਉਨ੍ਹਾਂ ਵੱਲੋਂ ਸਹਿਮਤੀ ਜਤਾਈ ਗਈ। ਉਹਨਾਂ ਨੇ ਕਿਹਾ ਕਿ ਹੁਣ ਫੇਰ ਕੋਰੋਨਾ ਮਹਾਂਮਾਰੀ ਦਾ ਬਹਾਨਾ ਲਗਾ ਕੇ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਜਦਕਿ 11 ਵੱਖ- ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚੋਂ ਸਿਰਫ 5 ਜਥੇਬੰਦੀਆਂ ਦੇ ਨੁਮਾਇੰਦੇ ਬੁਲਾਏ ਗਏ ਹਨ।
‘ਮੁੱਖ ਮੰਤਰੀ (CM) ਦੀ ਰਿਹਾਇਸ਼ ਦੇ ਬਾਹਰ ਪੱਕਾ ਮੋਰਚਾ’
ਉਨ੍ਹਾਂ ਨੇ ਕਿਹਾ ਕਿ ਸਾਂਝੇ ਮੋਰਚੇ ’ਚ 6 ਜਥੇਬੰਦੀਆਂ ਦੀ ਨੁਮਾਇੰਦਗੀ ਦੀ ਗੱਲ ਕਰਨ ਵਾਲਿਆਂ ਨੂੰ ਮਨ੍ਹਾ ਕਰ ਦਿੱਤਾ ਹਾਲਾਂਕਿ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਬਾਅਦ ਖ਼ੁਦ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਪਹਿਲੀ ਮੰਤਰੀ ਮੰਡਲ ਦੀ ਬੈਠਕ ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ, ਪਰ ਹੁਣ ਤੱਕ ਸਰਕਾਰ ਦੇ 5 ਸਾਲ ਤਕਰੀਬਨ ਪੂਰੇ ਹੋਣ ਵਾਲੇ ਹਨ ਉਨ੍ਹਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ। ਇਸ ਦੌਰਾਨ ਪ੍ਰਦਰਸ਼ਨਕਾਰੀ ਆਗੂ ਨੇ ਵੀ ਕਿਹਾ ਕਿ ਹੁਣ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 2 ਤਾਰੀਖ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ।
ਇਹ ਵੀ ਪੜੋ: CORONA VIRUS:ਮਰੀਜ਼ ਦੀ ਮੌਤ ਨੂੰ ਲੈਕੇ ਹਸਪਤਾਲ ਖਿਲਾਫ਼ ਪ੍ਰਦਰਸ਼ਨ