ਚੰਡੀਗੜ੍ਹ : ਪੰਜਾਬ ਪੁਲਿਸ (Punjab Police) ਨੇ ਜ਼ਿਲ੍ਹਾ ਅਤੇ ਆਮਰਡ ਕਾਡਰਾਂ ’ਚ 4,358 ਕਾਂਸਟੇਬਲਾਂ (4,358 posts of constable in district and armed cadres) ਦੀ ਵਿਸ਼ਾਲ ਭਰਤੀ ਦੇ ਲਈ 25 ਅਤੇ 26 ਸਤੰਬਰ ਨੂੰ ਲਿਖਤ ਪ੍ਰੀਖਿਆਂ ਹੋਣਗੀਆਂ। ਇਸ ਦੌਰਾਨ ਪ੍ਰੀਖਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਹ ਪ੍ਰੀਖਿਆ 25 ਅਤੇ 26 ਸਤੰਬਰ ਨੂੰ ਦੋ ਸ਼ਿਫਟਾਂ ਚ ਵੰਡਿਆ ਗਿਆ ਹੈ। ਜਿਸ ’ਚ ਪਹਿਲੀ ਸ਼ਿਫਟ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਹੈ। ਜਦੋਂਕਿ ਦੂਜੀ ਸ਼ਿਫਟ 'ਚ ਪ੍ਰੀਖਿਆ ਦਾ ਸਮਾਂ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਹੇਗਾ।
ਇਸ ਸਬੰਧੀ ਏਡੀਜੀਪੀ ਗੁਰਪ੍ਰੀਤ ਕੌਰ ਦੇਓ (ADGP Gurpreet Kaur Deo) ਜੋ ਕਿ ਕੇਂਦਰੀ ਭਰਤੀ ਬੋਰਡ ਦੀ ਚੇਅਰਮੈਨ ਹਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰੀਖਿਆ ਲਈ 4,71,007 ਉਮੀਦਵਾਰਾਂ ਦੇ ਐਡਮਿਟ ਕਾਰਡ (Admit Card) ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸੀ।
ਦੱਸਣਯੋਗ ਹੈ ਕਿ ਇਹ ਪ੍ਰੀਖਿਆ ਕਰਵਾਉਣ ਲਈ ਸਰਕਾਰ ਵੱਲੋਂ ਕੁੱਲ ਸੂਬੇ ਭਰ ਵਿੱਚ ਕੁੱਲ 187 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਥੇ ਪ੍ਰੀਖਿਆਰਥੀਆਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਪ੍ਰੀਖਿਆਰਥੀਆਂ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਏਡੀਜੀਪੀ ਨੇ ਕਿਹਾ ਹੈ ਕਿ ਸਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ’ਚ ਸਮੇਂ ਮੁਤਾਬਿਕ ਆਉਣਾ ਹੋਵੇਗਾ ਜੇਕਰ ਕੋਈ ਦਿੱਤੇ ਗਏ ਸਮੇਂ ਤੋਂ ਬਾਅਦ ਚ ਆਉਂਦਾ ਹੈ ਤਾਂ ਉਸ ਨੂੰ ਪ੍ਰੀਖਿਆ ਲਈ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਚ ਐਂਟਰੀ ਕਰਨ ਦੇ ਲਈ ਆਪਣਾ ਐਡਮਿਟ ਕਾਰਡ , ਇੱਕ ਪਾਸਪੋਰਟ ਆਕਾਰ ਦਾ ਰੰਗੀਨ ਫੋਟੋ, ਅਸਲੀ ਪਛਾਣ ਪੱਤਰ ਜਿਵੇਂ ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ, ਡ੍ਰਾਈਵਿੰਗ ਲਾਈਸੈਂਸ ਜਾਂ ਫਿਰ ਵੋਟਰ ਆਈਡੀ ਕਾਰਡ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਚੀਜ਼ਾ ਤੋਂ ਇਲਾਵਾ ਕਿਸੇ ਵੀ ਉਮੀਦਵਾਰ ਨੂੰ ਕੋਈ ਚੀਜ਼ ਅੰਦਰ ਲਿਜਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰੀਖਿਆ ਕੇਂਦਰ ’ਚ ਉਮੀਦਵਾਰਾਂ ਦੇ ਜਾਂਚ ਦੇ ਲਈ ਵੱਡੀ ਗਿਣਤੀ ਚ ਪੁਲਿਸ ਬਲ ਤੈਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੇ :ਕਰਜ਼ੇ ਤੋਂ ਪਰੇਸ਼ਾਨ ਪਿਉ ਪੁੱਤ ਨੇ ਨਿਗਲਿਆ ਜ਼ਹਿਰ