ਮੁਹਾਲੀ: ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਹਾਲੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ Tight Security during PM Narendra Modi Punjab Visit ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਮੁਹਾਲੀ ਚ ਮੁਲਾਂਪੁੱਰ ਦਾ 2 ਕਿਲੋਮੀਟਰ ਇਲਾਕਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫਿਰੋਜ਼ਪੁਰ ਵਿਖੇ ਹੋਈ ਪਿਛਲੇ ਸੁਰੱਖਿਆ ਕੁਤਾਹੀ ਦੇ ਚੱਲਦੇ ਇੰਤਜ਼ਾਮ ਸਖਤ ਕੀਤੇ ਗਏ ਸਨ। ਕਰੀਬ 7 ਹਜ਼ਾਰ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਲੀਕਾਪਟਰ ਰਾਹੀ ਆਏ ਹਨ ਅਤੇ ਉਸ ਤੋਂ ਹੀ ਉਹ ਵਾਪਸ ਚੱਲੇ ਵੀ ਜਾਣਗੇ। ਸੜਕ ਰਾਹੀਂ ਕਿਤੇ ਜਾਣ ਜਾਂ ਜਨਤਕ ਮੀਟਿੰਗ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਫਿਲਹਾਲ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਆਵਾਜਾਈ ਵਿੱਚ ਕੋਈ ਬਦਲਾਅ ਨਹੀਂ ਹੈ। ਪਰ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਧਾਰਾ 144 ਲਾਗੂ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀਐੱਮ ਮੋਦੀ ਸੁਰੱਖਿਆ ਨੂੰ ਦੇਖਦੇ ਹੋਏ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਡਰੋਨ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਧਾਰਾ 144 ਵੀ ਲਾਗੂ ਕੀਤੀ ਗਈ ਹੈ। ਹਰ ਥਾਂ ਉੱਤੇ ਤਲਾਸ਼ੀ ਲਈ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਪੂਰੀ ਸੁਰੱਖਿਆ ਦੀ ਅਗਵਾਈ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪੀਐੱਮ ਮੋਦੀ ਸੁਰੱਖਿਆ ਦੇ ਚੱਲਦੇ ਪ੍ਰੋਗਰਾਮ ਸਥਾਨ ਉੱਤੇ ਦ ਤਰ੍ਹਾਂ ਦੀ ਸੁਰੱਖਿਆ ਟੀਮਾਂ ਲਗਾਈਆਂ ਹਨ ਦੱਸ ਦਈਏ ਕਿ ਪ੍ਰੋਗਰਾਮ ਵਿੱਚ ਐਸਐਸਐਫ ਦੇ ਜਵਾਨ ਅਤੇ ਐਸਪੀਜੀ ਦੇ ਜਵਾਨ ਤੈਨਾਤ ਕੀਤੇ ਗਏ ਹਨ।
ਇਹ ਵੀ ਪੜੋ: ਖ਼ਰਾਬ ਫ਼ਸਲ ਅਤੇ ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕਸ਼ੀ, ਪਰਿਵਾਰ ਵੱਲੋਂ ਮੁਆਵਜੇ ਦੀ ਮੰਗ