ਚੰਡੀਗੜ੍ਹ: ਪੰਜਾਬ ਵਿਚ ਜਦੋਂ ਤੋਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Channi) ਬਣੇ ਹਨ ਉਦੋਂ ਤੋਂ ਪੰਜਾਬ ਕਾਂਗਰਸ ਵਿਚ ਕਈ ਤਰ੍ਹਾਂ ਦੇ ਵਿਵਾਦ ਦੇਖਣ ਨੂੰ ਮਿਲ ਰਹੇ ਹਨ। ਸਭ ਤੋਂ ਪਹਿਲਾਂ ਐੱਸ.ਸੀ. ਭਾਈਚਾਰੇ ਦੇ ਮੁੱਖ ਮੰਤਰੀ, ਉਸ ਤੋਂ ਬਾਅਦ ਰਾਹੁਲ ਗਾਂਧੀ (Rahul Ganhi) ਦੇ ਪੈਰੀ ਹੱਥ ਲਾਉਣਾ। ਉਥੇ ਹੀ ਨਵਜੋਤ ਸਿੱਧੂ ਦਾ ਉਨ੍ਹਾਂ ਦੇ ਨਾਲ ਹਰ ਥਾਂ ਜਾਣਾ ਵੀ ਸ਼ਾਮਲ ਹੈ, ਜਿਸ ਨੂੰ ਦੇਖ ਕੇ ਇਹ ਮੰਨਿਆ ਜਾ ਰਿਹਾ ਸੀ ਕਿ ਸੀ.ਐੱਮ. ਤਾਂ ਚੰਨੀ ਹਨ ਪਰ ਸਰਕਾਰ ਸਿੱਧੂ ਚਲਾਉਣਗੇ, ਵਿਰੋਧੀ ਧਿਰ ਨੇ ਤਾਂ ਸੀ.ਐੱਮ. ਚੰਨੀ ਨੂੰ ਰਬਰ ਸਟੈਂਪ, ਡੰਮੀ ਸੀ.ਐੱਮ. ਤੱਕ ਕਿਹਾ। ਪਰ ਇਕ ਵੀਡੀਓ ਕਲਿੱਪ ਸਾਹਮਣੇ ਆਇਆ, ਜਿਸ ਵਿਚ ਸੀ.ਐੱਮ. ਚੰਨੀ ਅਪੁਆਇੰਟਮੈਂਟ ਲੈਟਰ ਸਿੱਧੂ ਤੋਂ ਖਿੱਚਦੇ ਹਨ। ਜਿਸ ਤੋਂ ਬਾਅਦ ਕਈ ਕਿਆਸ ਲਗਾਏ ਜਾ ਰਹੇ ਹਨ ਕਿ ਚੰਨੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਦਾਅਵੇਦਾਰੀ ਆਸਾਨੀ ਨਾਲ ਨਹੀਂ ਛੱਡਣਗੇ।
ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਵਿਚ ਬਹੁਤ ਫਰਕ ਹੁੰਦੈ : ਜੀ.ਐੱਸ. ਬਾਲੀ
ਉਥੇ ਹੀ ਕਾਂਗਰਸ ਦੇ ਬੁਲਾਰੇ ਜੀ.ਐੱਸ. ਬਾਲੀ (G.S Balli) ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਵਿਚ ਬਹੁਤ ਫਰਕ ਹੈ ਜਿੱਥੇ ਟਿਕਟ ਵੰਡ ਦਾ ਕੰਮ ਪਾਰਟੀ ਪ੍ਰਧਾਨ ਨੇ ਕਰਨਾ ਹੁੰਦਾ ਹੈ ਉਥੇ ਹੀ ਸਰਕਾਰ ਅਤੇ ਸੂਬੇ ਦੇ ਸਾਰੇ ਫੈਸਲੇ ਮੁੱਖ ਮੰਤਰੀ ਕਰਦੇ ਹਨ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਚਰਨਜੀਤ ਸਿੰਘ ਚੰਨੀ ਦੋਵੇਂ ਮਿਲ ਕੇ ਚੋਣਾਂ ਲੜਣਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ ਦਾ ਫੈਸਲਾ ਅਖੀਰ ਵਿਚ ਹਾਈ ਕਮਾਨ ਵਲੋਂ ਲਿਆ ਜਾਵੇਗਾ। ਜੀ.ਐੱਸ. ਬਾਲੀ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਕਹਿ ਦਿੱਤਾ ਕਿ ਪੰਜਾਬ ਕਾਂਗਰਸ (Punjab Congress) ਦੇ ਅੱਜ ਤੱਕ ਦੇ ਇਤਿਹਾਸ ਵਿਚ ਜੋ ਪਾਰਟੀ ਦਾ ਪ੍ਰਧਾਨ ਰਿਹਾ ਹੈ ਉਹੀ ਮੁੱਖ ਮੰਤਰੀ ਦਾ ਚਿਹਰਾ ਬਣਿਆ ਹੈ ਤਾਂ ਅਜਿਹੇ ਵਿਚ ਨਵਜੋਤ ਸਿੰਘ ਸਿੱਧੂ ਸਾਲ 2022 ਦੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ।
ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਵਜੋਂ ਪਹਿਲਾ ਚਿਹਰਾ ਨਹੀਂ ਸਨ ਚਰਨਜੀਤ ਸਿੰਘ ਚੰਨੀ
ਵਿਰੋਧੀ ਧਿਰ ਵਲੋਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਬੇਹੱਦ ਹੀ ਸਨਮਾਨਜਨਕ ਹੁੰਦਾ ਹੈ ਉਸ ਦੀ ਇਕ ਮਰਿਆਦਾ ਹੁੰਦੀ ਹੈ ਅਤੇ ਜਿਸ ਤਰ੍ਹਾਂ ਨਾਲ ਸਿੱਧੂ ਦਾ ਵਰਤਾਓ ਮੁੱਖ ਮੰਤਰੀ ਦੇ ਨਾਲ ਹੈ ਉਹ ਬਿਲਕੁਲ ਗਲਤ ਹੈ ਸੰਵਿਧਾਨ ਮੁਤਾਬਕ ਇਕ ਪ੍ਰੋਟੋਕਾਲ ਰੱਖਣਾ ਬਹੁਤ ਹੀ ਲਾਜ਼ਮੀ ਹੈ ਚਾਹੇ ਉਹ ਅਹੁਦੇ ਦਾ ਹੀ ਕਿਉਂ ਨਾ ਹੋਵੇ। ਹਾਲਾਂਕਿ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਜਿਸ ਕਾਰਡ ਨੂੰ ਲੈ ਕੇ ਕਾਂਗਰਸ ਨੇ ਇਹ ਫੈਸਲਾ ਲਿਆ ਹੈ। ਇਹ ਫੈਸਲਾ ਉਨ੍ਹਾਂ 'ਤੇ ਵੀ ਭਾਰੀ ਪੈ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਚਰਨਜੀਤ ਸਿੰਘ ਚੰਨੀ ਆਪਣੇ ਤੇਵਰ ਬਦਲ ਸਕਦੇ ਹਨ ਕਿਉਂਕਿ ਸਿਆਸਤ ਵਿਚ ਕੁਝ ਵੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦਾ ਪਹਿਲਾ ਨਾਂ ਚਰਨਜੀਤ ਸਿੰਘ ਚੰਨੀ ਨਹੀਂ ਸਨ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਕਈ ਨਾਂ ਸਾਹਮਣੇ ਆਏ ਅਤੇ ਅਖੀਰ ਵਿਚ ਚਰਨਜੀਤ ਸਿੰਘ ਚੰਨੀ ਦਾ ਨਾਂ ਫਾਈਨਲ ਕੀਤਾ ਗਿਆ ਇਹ ਕਾਂਗਰਸ ਪਾਰਟੀ ਦੀ ਦਲਿਤ ਵੋਟ ਬੈਂਕ ਨੂੰ ਭਰਮਾਉਣ ਲਈ ਚੁੱਕਿਆ ਗਿਆ ਕਦਮ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਬੋਲੇ ਹਰਸਿਮਰਤ ਕੌਰ ਬਾਦਲ
ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਬੋਲਦਿਆਂ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗਾਂਧੀ ਪਰਿਵਾਰ ਅਤੇ ਉਨ੍ਹਾਂ ਦੇ ਕੰਟਰੋਲ ਕਰਨ ਵਾਲੇ 3 ਸੁਪਰ ਸੀਐਮਜ਼ ਦੇ ਚਾਹੁਣ ਵਾਲਿਆਂ ਲਈ ਰੱਬਰ ਸਟੈਂਪ ਬਣਾਇਆ ਗਿਆ ਹੈ। ਅਸੀਂ ਪੰਜਾਬੀ ਆਪਣੇ-ਆਪ ਨੂੰ ਚਲਾਉਣ ਵਿਚ ਪੂਰੀ ਤਰ੍ਹਾਂ ਸਮਰੱਥ ਹਾਂ ਪਰ ਦਿੱਲੀ ਦੇ ਕਮਾਂਡਰਾਂ ਵਲੋਂ ਲਗਾਤਾਰ ਦਖਲਅੰਦਾਜ਼ੀ ਨਾਲ ਪੰਜਾਬ ਗਵਰਨੈਂਸ ਖਤਮ ਹੋ ਰਹੀ ਹੈ।
ਕੈਪਟਨ ਸਰਕਾਰ ਬੁਰੀ ਤਰ੍ਹਾਂ ਰਹੀ ਫੇਲ : ਆਪ
ਆਪ ਆਗੂ ਨੀਲ ਗਰਗ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਨਵਜੋਤ ਸਿੱਧੂ ਖਿਲਾਫ ਟਵੀਟ ਕਰ ਰਹੇ ਹਨ ਜੇਕਰ ਉਨ੍ਹਾਂ ਕੋਲ ਅਜਿਹਾ ਕੋਈ ਇਨਪੁਟ ਸੀ ਤਾਂ ਕਿਉਂ ਉਨ੍ਹਾਂ ਨੇ ਸਮਾਂ ਰਹਿੰਦਿਆਂ ਐਕਸ਼ਨ ਨਹੀਂ ਲਿਆ।ਪਿਛਲੇ ਸਾਢੇ ਚਾਰ ਸਾਲ ਵਿਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ।
ਇਹ ਵੀ ਪੜ੍ਹੋ- ਅੱਜ ਹੋ ਸਕਦੈ ਪੰਜਾਬ ਕੈਬਨਿਟ ਦਾ ਵਿਸਥਾਰ: ਇਹ ਨਾਂਅ ਹੋ ਸਕਦੇ ਨੇ ਸ਼ਾਮਲ