ETV Bharat / city

ਕੈਪਟਨ ਖਿਲਾਫ਼ ਦੂਲੋ ਦਾ ਡਬਲ ਧਮਾਕਾ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਤਮਾਮ ਦਲਿਤ ਵਿਧਾਇਕਾਂ ਵੱਲੋਂ ਕੀਤੀ ਗਈ ਬੈਠਕ ਤੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਸਵਾਲ ਚੁੱਕੇ ਹਨ ਇਸ ਦੌਰਾਨ ਈਟੀਵੀ ਭਾਰਤ ਨੇ ਸ਼ਮਸ਼ੇਰ ਸਿੰਘ ਦੂਲੋ ਨਾਲ ਖਾਸ ਗੱਲਬਾਤ ਕੀਤੀ

ਦਲਿਤਾਂ ਦੀ ਸਭ ਤੋਂ ਵੱਧ ਜ਼ਲਾਲਤ ਕੈਪਟਨ ਰਾਜ 'ਚ ਹੋਈ : ਸ਼ਮਸ਼ੇਰ ਦੂਲੋ

author img

By

Published : May 12, 2021, 10:43 PM IST

ਚੰਡੀਗੜ੍ਹ :ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਤਮਾਮ ਦਲਿਤ ਵਿਧਾਇਕਾਂ ਵੱਲੋਂ ਕੀਤੀ ਗਈ ਬੈਠਕ ਤੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਸਵਾਲ ਚੁੱਕੇ ਹਨ ਇਸ ਦੌਰਾਨ ਈਟੀਵੀ ਭਾਰਤ ਨੇ ਸ਼ਮਸ਼ੇਰ ਸਿੰਘ ਦੂਲੋ ਨਾਲ ਕੀਤੀ ਖਾਸ ਗੱਲਬਾਤ ਕੀਤੀ

ਦਲਿਤਾਂ ਦੀ ਸਭ ਤੋਂ ਵੱਧ ਜ਼ਲਾਲਤ ਕੈਪਟਨ ਰਾਜ 'ਚ ਹੋਈ : ਸ਼ਮਸ਼ੇਰ ਦੂਲੋ
ਸਵਾਲ : ਦਲਿਤ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਤੋਂ ਤੁਹਾਨੂੰ ਕਿਹੜੇ ਇਤਰਾਜ਼ ਹਨ ?ਜਵਾਬ : ਦਲਿਤ ਆਗੂਆਂ ਵੱਲੋਂ ਬੈਠਕ ਤੋਂ ਬਾਅਦ ਜਿੱਥੇ ਦਲਿਤਾਂ ਦੇ ਮੁੱਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਦੀ ਗੱਲ ਆਖੀ ਗਈ ਤਾਂ ਉੱਥੇ ਹੀ ਸ਼ਮਸ਼ੇਰ ਸਿੰਘ ਦੂਲੋ ਨੇ ਇਨ੍ਹਾਂ ਦਲਿਤ ਵਿਧਾਇਕਾਂ ਅਤੇ ਮੰਤਰੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਗੋਲੀ ਕਾਂਡ ਵਿਚ ਦੋ ਲੋਕ ਸ਼ਹੀਦ ਹੋਏ ਜਦ ਕਿ ਜ਼ਹਿਰੀਲੀ ਸ਼ਰਾਬ ਨਾਲ ਸੌ ਤੋਂ ਵੱਧ ਮਰੇ ਦਲਿਤ ਲੋਕਾਂ ਦੇ ਮੁੱਦੇ ਸਣੇ ਨਾ ਹੀ ਦਲਿਤ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਅਤੇ ਸਕਾਲਰਸ਼ਿਪ ਦਾ ਪੈਸਾ ਖਾਣ ਵਾਲੀਆਂ ਖ਼ਿਲਾਫ਼ ਕੋਈ ਕਾਰਵਾਈ ਦੀ ਮੰਗ ਕੀਤੀ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਸਕਾਲਰਸ਼ਿਪ ਦਾ ਪੈਸਾ ਖਾਣ ਵਾਲੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦਾ ਦਬਾਅ ਬਣਾਇਆ।

ਹਾਲਾਂਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਹੀਂ ਹਨ ਲੇਕਿਨ ਉਹ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਹਿਣਗੇ ਅਤੇ ਜੋ ਦਲਿਤ ਲੀਡਰ ਅੱਜ ਬੈਠਕਾਂ ਕਰ ਰਹੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੰਬੇਦਕਰ ਸਾਹਿਬ ਦੀ ਵਜ੍ਹਾ ਨਾਲ ਮਿਲੀ ਰਿਜ਼ਰਵੇਸ਼ਨ ਕਰਕੇ ਹੀ ਉਹ ਮੰਤਰੀ ਬਣੇ ਹਨ ਅਤੇ ਉਨ੍ਹਾਂ ਨੂੰ ਦਲਿਤਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ। ਪਰ ਅਜਿਹੇ ਦਲਿਤ ਲੀਡਰ ਸਿਰਫ ਆਪਣੇ ਨਿੱਜੀ ਫ਼ਾਇਦਿਆਂ ਲਈ ਹੀ ਮੀਟਿੰਗਾਂ ਕਰ ਰਹੇ ਹਨ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਚੋਣਾਂ ਵਿਚ ਦਲਿਤ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਮੰਤਰੀ ਮੰਡਲ ਵਿੱਚ ਹੋਣ ਜਾ ਰਹੇ ਫੇਰਬਦਲ ਨੂੰ ਲੈ ਕੇ ਹਰ ਕੋਈ ਹਰ ਕਿਸੇ ਦਲਿਤ ਦੇ ਮਨਾਂ ਵਿੱਚ ਵੱਡੇ ਅਹੁਦਿਆਂ ਨੂੰ ਲੈ ਕੇ ਲਾਲਚ ਆ ਰਿਹੈ।

ਸਵਾਲ : ਕੀ ਇਹ ਬੈਠਕਾਂ ਨਿੱਜੀ ਫ਼ਾਇਦੇ ਲਈ ਹੋ ਰਹੀਆਂ ਹਨ ?

ਜਵਾਬ : ਸ਼ਮਸ਼ੇਰ ਸਿੰਘ ਦੂਲੋ ਮੁਤਾਬਕ ਅੱਜ ਦੇ ਸਮੇਂ ਦੀ ਸਿਆਸਤ ਇੱਕ ਵਪਾਰ ਬਣ ਚੁੱਕਿਆ ਹੈ ਜੇਕਰ ਬਾਦਲ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕਾਂ ਨੂੰ ਨੇ 2017 ਵਿਚ ਇਸੇ ਕਾਰਨ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕੀਤਾ ਕਿਉਂਕਿ ਉਹ ਮਾਫੀਆ ਚਲਾ ਰਹੇ ਸਨ ਜੋ ਕਿ ਹੁਣ ਕਾਂਗਰਸ ਚਲਾ ਰਹੀ ਹੈ ਅਤੇ ਸਿਰਫ਼ ਚਿਹਰੇ ਬਦਲੇ ਹਨ। ਉਨ੍ਹਾਂ ਵਿੱਚ ਵਿਰੋਧੀ ਧਿਰਾਂ ਸਣੇ ਮੌਜੂਦਾ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਆਈਏਐਸ ਅਫਸਰ ਸ਼ਾਮਲ ਹਨ।

ਉਦਾਹਰਣ ਵਜੋਂ ਦੂਲੋ ਨੇ ਕਿਹਾ ਕਿ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਬਾਵਜੂਦ ਵੀ ਨੌਂ ਡਿਸਟਿਲਰੀਆਂ ਖ਼ਿਲਾਫ਼ ਮੁੱਖ ਮੰਤਰੀ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਸੂਬੇ ਦੇ ਲੋਕ ਇੰਨੇ ਕੁ ਦੁਖੀ ਹਨ ਜੇਕਰ ਕੋਰੋਨਾ ਅਤੇ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਕਾਂਗਰਸ ਸਰਕਾਰ ਖ਼ਿਲਾਫ਼ ਲੋਕਾਂ ਨੇ ਸੜਕਾਂ ਤੇ ਉਤਰ ਆਉਣਾ ਸੀ ਖਾਸ ਤੌਰ ਤੇ ਐਸਸੀ ਤੇ ਬੀਸੀ ਵਰਗ ਨੇ ਸੜਕਾਂ ਉੱਤੇ ਉਤਰਨਾ ਸੀ ਕਿਉਂਕਿ ਸਭ ਤੋਂ ਵੱਧ ਜਲਾਲਤ ਕਾਂਗਰਸ ਰਾਜ ਵਿੱਚ ਇਨ੍ਹਾਂ ਵਰਗਾਂ ਨਾਲ ਹੋਈ ਹੈ।

ਸਵਾਲ: ਤੁਹਾਡੇ ਮੁਤਾਬਕ ਸਕਾਲਰਸ਼ਿਪ ਘੁਟਾਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮੰਤਰੀ ਨੇ ਕਿਸ ਕਾਰਨ ਮੁਆਫ਼ ਕੀਤਾ ?

ਜਵਾਬ : ਸ਼ਮਸ਼ੇਰ ਦੂਲੋ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇ 2022 ਵਿੱਚ ਵਾਪਸੀ ਕਰਨੀ ਸੀ ਤਾਂ ਸਕਾਲਰਸ਼ਿਪ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੰਦੇ ਜਿਸ ਦੀ ਮੰਗ ਉਨ੍ਹਾਂ ਵੱਲੋਂ ਰਾਜਪਾਲ ਕੋਲੋਂ ਵੀ ਕੀਤੀ ਸੀ ਲੇਕਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਦੀਆਂ ਗ਼ਲਤੀਆਂ ਉੱਪਰ ਪਰਦਾ ਪਾਇਆ ਇਸ ਪਿੱਛੇ ਉਨ੍ਹਾਂ ਦਾ ਕੀ ਨਿੱਜੀ ਮਕਸਦ ਜਾਂ ਫ਼ਾਇਦਾ ਹੈ ਉਹੀ ਜਾਣਦੇ ਹਨ ।

ਸਵਾਲ : ਨਵਜੋਤ ਸਿੱਧੂ ਵੀ ਕਹਿ ਰਹੇ ਹਨ ਕਿ ਹਕੂਮਤ ਅਕਾਲੀਆਂ ਦੀ ਚੱਲ ਰਹੀ ਹੈ ?

ਜਵਾਬ : ਸ਼ਮਸ਼ੇਰ ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ 2022 ਵਿੱਚ ਮੁੜ ਰਿਪੀਟ ਕਰਨਾ ਹੈ ਤਾਂ ਲੋਕਾਂ ਨੂੰ ਕੁਝ ਕਰਕੇ ਦਿਖਾਉਣਾ ਹੋਵੇਗਾ ਕਿਉਂਕਿ ਮਾਫੀਆ ਰਾਜ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਰਾਜ ਵਿੱਚ ਚਲਦਾ ਸੀ ਅਤੇ ਸਭ ਤੋਂ ਵੱਧ ਓਬੀਸੀ ਭਾਈਚਾਰਾ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੈ। ਕਾਂਗਰਸ ਦੁਬਾਰਾ ਰਿਪੀਟ ਕਰਨ ਦੇ ਸੁਪਨਿਆਂ ਨੂੰ ਛੱਡ ਆਪਣੀ ਸਰਵਾਈਵ ਵੱਲ ਧਿਆਨ ਦੇਵੇ ਅੱਜ ਦੇ ਸਮੇਂ ਚ ਕਾਂਗਰਸ ਨੂੰ ਸਰਵਾਈਵਲ ਕਰਨਾ ਔਖਾ ਹੋਇਆ ਪਿਆ ਅਤੇ ਨਾ ਹੀ ਹੁਣ ਸੰਭਲਣ ਦਾ ਮੌਕਾ ਵੀ ਨਹੀਂ ਰਿਹਾ ।

ਸਵਾਲ : ਸੀਨੀਅਰ ਲੀਡਰਾਂ ਨੂੰ ਛੱਡ ਦੂਜੀਆਂ ਪਾਰਟੀਆਂ ਤੋਂ ਆਉਣ ਵਾਲਿਆਂ ਨੂੰ ਤਰਜੀਹ ਵੱਧ ਦਿੱਤੀ ਜਾਂਦੀ ਹੈ ਏਦਾਂ ਕਿਉਂ ?

ਜਵਾਬ : ਸ਼ਮਸ਼ੇਰ ਦੂਲੋ ਨੇ ਕਿਹਾ ਕਿ ਕਾਂਗਰਸ ਦੇ ਦੇਸ਼ ਭਰ ਵਿੱਚ ਡੁੱਬਣ ਦਾ ਕਾਰਨ ਹੀ ਇਹੀ ਹੈ ਕਿ ਦੂਜੀਆਂ ਪਾਰਟੀਆਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਵੱਡੇ ਅਹੁਦੇ ਅਤੇ ਤਰਜੀਹ ਦਿੱਤੀ ਜਾਂਦੀ ਹੈ ਅਤੇ ਪੁਰਾਣੇ ਲੀਡਰਾਂ ਨੂੰ ਪੁੱਛਿਆ ਤਕ ਨਹੀਂ ਜਾਂਦਾ ਅਤੇ ਕ੍ਰਿਮੀਨਲ ਪੈਸੇ ਵਾਲੇ ਵਪਾਰੀਆਂ ਅਤੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ ਜਦ ਕਿ ਪੁਰਾਣੇ ਵਰਕਰਾਂ ਨੂੰ ਘਰ ਬਿਠਾ ਦਿੱਤਾ ਹੈ। ਇਸ ਦੌਰਾਨ ਸ਼ਮਸ਼ੇਰ ਦੂਲੋ ਨੇ ਜਨਰਲ ਅਤੇ ਦਲਿਤ ਲੀਡਰਾਂ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਂਦੇ ਹਨ ਲੇਕਿਨ ਉਨ੍ਹਾਂ ਵੱਲੋਂ ਹੁਣ ਤੱਕ ਨਾ ਤਾਂ ਕਿਸੇ ਵੀ ਦਲਿਤ ਦੇ ਮੁੱਦਿਆਂ ਤੇ ਸਰਕਾਰ ਨੂੰ ਕੋਈ ਸਵਾਲ ਕੀਤਾ ਅਤੇ ਨਾ ਹੀ ਲੋਕਾਂ ਦੀ ਕਚਹਿਰੀ 'ਚ ਖਰੇ ਉਤਰੇ ਹਨ ਜਦ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਦਲਿਤ ਲੋਕ ਵਸਦੇ ਹਨ।

ਸਵਾਲ : ਕੀ ਤੁਹਾਨੂੰ ਉਮੀਦ ਹੈ ਪੁਰਾਣੇ ਟਕਸਾਲੀ ਕਾਂਗਰਸੀਆਂ ਦਾ ਦੌਰ ਮੁੜ ਆਵੇਗਾ ?

ਜਵਾਬ : ਸ਼ਮਸ਼ੇਰ ਦੂਲੋ ਨੇ ਕਿਹਾ ਕਿ ਇਸ ਦੀ ਪੜਚੋਲ ਕਾਂਗਰਸ ਹਾਈਕਮਾਨ ਨੂੰ ਕਰਨੀ ਚਾਹੀਦੀ ਹੈ ਕਿ ਆਖਰ ਕਾਂਗਰਸ ਦੇਸ਼ ਵਿੱਚ ਕਿਉਂ ਡੁੱਬਦੀ ਜਾ ਰਹੀ ਹੈ ਅਤੇ ਪੁਰਾਣੇ ਲੀਡਰ ਕਿਉਂ ਘਰ ਬਿਠਾ ਦਿੱਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.