ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ (Special session) ਦਾ ਅੱਜ ਦੂਜਾ ਦਿਨ ਹੈ। ਵਿਸ਼ੇਸ਼ ਇਜਲਾਸ (Special session) ਦੇ ਪਹਿਲੇ ਦਿਨ ਜਿੱਥੇ ਸ਼ਹਿਦਾਂ ਨੂੰ ਸ਼ਰਧਾਜਲੀਆਂ ਦੇ ਕੇ ਇਸ ਨੂੰ 11 ਨਵਬੰਰ ਜਾਨੀ ਅੱਜ ਤਕ ਮੁਲਤਵੀ ਕਰ ਦਿੱਤੀ ਗਿਆ ਸੀ, ਉਥੇ ਹੀ ਅੱਜ ਦੂਜੇ ਦਿਨ ਇਸ ਵਿਸ਼ੇਸ਼ ਇਜਲਾਸ (Special session) ’ਚ ਕਈ ਮਤੇ ਪਾਸ ਕੀਤੇ ਜਾਣਗੇ।
ਇਹ ਵੀ ਪੜੋ: ਪੰਜਾਬ ਕੈਬਨਿਟ ਦੇ ਵੱਡੇ ਐਲਾਨ, ਇੰਨ੍ਹਾਂ ਮੁੱਦਿਆਂ ਨੂੰ ਮਿਲੀ ਪ੍ਰਵਾਨਗੀ
ਅੱਜ ਕੀ ਰਹੇਗਾ ਖ਼ਾਸ ?
ਬੀਤੇ ਦਿਨ ਹੋਈ ਕੈਬਨਿਟ ਬੈਠਕ ਵਿੱਚ ਅੱਜ ਦੇ ਵਿਸ਼ੇਸ਼ ਇਜਲਾਸ (Special session) ਇਜਲਾਸ ਸਬੰਧੀ ਕਈ ਫੈਸਲੇ ਲਏ ਤੇ ਵਿਸ਼ੇਸ਼ ਇਜਲਾਸ (Special session) ਦੌਰਾਨ ਪੇਸ਼ ਕੀਤੇ ਜਾਣ ਬਾਰੇ ਬਿੱਲਾ ਬਾਰੇ ਵੀ ਚਰਚਾ ਕੀਤੀ ਗਈ। ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀਆਂ ਨੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਵਿਸ਼ੇਸ਼ ਇਜਲਾਸ (Special session) ਵਿੱਚ ਇਹ ਕੁਝ ਖਾਸ ਰਹੇਗਾ ਤੇ ਇਹ ਮਤੇ ਪੇਸ਼ ਕੀਤੇ ਜਾਣਗੇ।
- 36,000 ਕਰਮਚਾਰੀਆਂ ਨੂੰ ਪੱਕਾ ਕਰਨ ਲਈ ਬਿੱਲ
- ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦਾ ਪ੍ਰਸਤਾਵ
- ਬੀਐਸਐਫ ਬਾਰੇ ਨਿੰਦਾ ਮਤਾ ਲੈ ਕੇ ਆਵੇਗੀ ਪੰਜਾਬ ਸਰਕਾਰ
- ਪਾਵਰ ਸਮਝੌਤਾ ਰੱਦ ਕਰਨ ਦਾ ਮਤਾ
- ਸੋਲਰ ਸਮਝੌਤੇ ਰੱਦ ਕਰਨ ਦਾ ਮਤਾ
- ਰੇਤ ਮਾਫੀਆ ਨੂੰ ਕਾਬੂ ਕਰਨ ਲਈ ਬਿੱਲ
ਮੀਟਿੰਗ ਤੋਂ ਬਾਅਦ ਬੋਲੇ ਮੰਤਰੀ
ਡੀ.ਏ.ਪੀ ਦੀ ਕਮੀ ਜਲਦ ਹੋਵੇਗੀ ਪੂਰੀ: ਕਾਕਾ ਰਣਦੀਪ ਸਿੰਘ
ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਦੱਸਿਆ ਸੀ ਕਿ ਕੈਬਨਿਟ 'ਚ ਕੁਝ ਬਿੱਲ ਲੈਕੇ ਆਉਂਦੇ ਹਨ, ਜੋ ਵਿਧਾਨਸਭਾ 'ਚ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ 'ਚ ਐਸ.ਸੀ ਸਬੰਧੀ ਬਿੱਲ, ਖੇਤੀ ਸਬੰਧੀ ਬਿੱਲ ਜੋ ਸਦਨ 'ਚ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 2013 'ਚ ਕੰਟਰੈਕਟ ਫਾਰਮਿੰਗ ਦੀ ਨੀਂਹ ਰੱਖੀ ਗਈ ਜਿਸ ਨੂੰ ਰੱਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਮਤੇ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕੋਲ ਪਹੁੰਚ ਚੁੱਕਿਆ ਹੈ, ਉਨ੍ਹਾਂ ਕਿਹਾ ਕਿ ਉਸ ਮਤੇ 'ਚ ਹੋਰ ਗਰੁੱਪ ਅਧੀਨ ਡਿਮਾਂਡ ਸੀ, ਜੋ ਵਿਚਾਰਅਧੀਨ ਹੈ। ਇਸ ਦੇ ਨਾਲ ਹੀ ਡੀ.ਏ.ਪੀ ਦੀ ਆ ਰਹੀ ਘਾਟ ਨੂੰ ਲੈਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਡੀ.ਏ.ਪੀ ਦੀ ਕਮੀ ਨੂੰ ਦੂਰ ਕਰ ਦਿੱਤਾ ਜਾਵੇਗਾ।
ਵਿਧਾਨਸਭਾ 'ਚ ਲੈਕੇ ਆਵਾਂਗੇ ਬਿੱਲ:ਵੇਰਕਾ
ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਬਿੱਲ, ਖੇਤੀ ਕਾਨੂੰਨ ਨੂੰ ਮੁੜ ਤੋਂ ਰੱਦ ਕਰਨ ਅਤੇ ਉਨ੍ਹਾਂ ਦੀ ਨਿਖੇਧੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੇਂਦਰ ਵਲੋਂ ਬੀ ਐਸ ਐਫ ਦੇ ਵਧਾਏ ਦਾਇਰੇ ਨੂੰ ਲੈਕੇ ਸਰਕਾਰ ਨਿੰਦਾ ਪ੍ਰਸਤਾਵ ਲੈਕੇ ਆਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਸਮਝੋਤੇ ਅਤੇ ਸੋਲਰ ਸਮਝੋਤੇ ਰੱਦ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਨੂੰ ਕੰਟਰੋਲ ਕਰਨ ਲਈ ਵਿਧਾਨਸਭਾ 'ਚ ਬਿੱਲ ਲੈਕੇ ਆਉਂਦੇ ਜਾਣਗੇ।
ਇਹ ਵੀ ਪੜੋ: ਵਿਧਾਇਕ ਰੂਬੀ ਨੇ 'ਆਪ' ਦਾ ਝਾੜੂ ਛੱਡ ਕਾਂਗਰਸ ਦਾ ਫੜਿਆ ਹੱਥ
ਬੀ.ਐਸ.ਐਫ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੱਦਿਆ ਸੀ ਵਿਸ਼ੇਸ਼ ਇਜਲਾਸ
ਦੱਸ ਦਈਏ ਕਿ ਅੰਤਰ-ਰਾਸ਼ਟਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦਾ ਅਧਿਕਾਰ ਖੇਤਰ 15 ਤੋਂ ਵਧਾਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਕਾਲੇ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ (Special session) ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਹ 15ਵੀਂ ਵਿਧਾਨ ਸਭਾ ਦਾ 16ਵਾਂ ਵਿਸ਼ੇਸ਼ ਇਜਲਾਸ (Special session) ਹੈ।