ETV Bharat / city

ਖਹਿਰਾ ਦੇ ਘਰ ਹੋਈ ਰੇਡ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ, ਸਿਆਸਤ ਭਖੀ

author img

By

Published : Mar 9, 2021, 10:15 PM IST

ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਵੱਲੋਂ ਰੇਡ ਮਨੀ ਲੌਂਡਰਿੰਗ ਐਕਟ ਤਹਿਤ ਕੀਤੀ ਗਈ। ਇਸ ਰੇਡ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਗਿਆ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇਹ ਪਹਿਲੀ ਵਾਰ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਕਾਲੀ ਦਲ ਗੱਠਜੋੜ ਭਾਜਪਾ ਦੀ ਸਰਕਾਰ ਸਮੇਂ ਵੀ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਸਨ ਲੇਕਿਨ ਹਰ ਵਾਰ ਪਾਕ ਸਾਫ਼ ਨਿਕਲੇ ਹਨ।

ਖਹਿਰਾ ਦੇ ਘਰ ਹੋਈ ਰੇਡ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ, ਸਿਆਸਤ ਭਖੀ
ਖਹਿਰਾ ਦੇ ਘਰ ਹੋਈ ਰੇਡ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ, ਸਿਆਸਤ ਭਖੀ

ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਵੱਲੋਂ ਰੇਡ ਮਨੀ ਲੌਂਡਰਿੰਗ ਐਕਟ ਤਹਿਤ ਕੀਤੀ ਗਈ। ਇਸ ਰੇਡ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਗਿਆ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇਹ ਪਹਿਲੀ ਵਾਰ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਕਾਲੀ ਦਲ ਗੱਠਜੋੜ ਭਾਜਪਾ ਦੀ ਸਰਕਾਰ ਸਮੇਂ ਵੀ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਸਨ ਲੇਕਿਨ ਹਰ ਵਾਰ ਪਾਕ ਸਾਫ਼ ਨਿਕਲੇ ਹਨ।

ਈਡੀ ਦੀ ਰੇਡ ਉੱਤੇ ਇਤਰਾਜ਼ ਜਤਾਉਂਦਿਆਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ ਵਿੱਚ ਇਹ ਮਸਲਾ ਚੁੱਕਿਆ ਅਤੇ ਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਖ਼ਿਲਾਫ਼ ED ਦਾ ਹਰ ਹਥਿਆਰ ਵਰਤਿਆ ਜਾ ਰਿਹਾ ਹੈ ਜਿਸ ਦੀ ਹਮਾਇਤ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੀਤੀ ਅਤੇ ਵਿਰੋਧ ਮਤਾ ਲਿਆਉਣ ਦੀ ਗੱਲ ਆਖੀ ਗਈ। ਹਾਲਾਂਕਿ ਵਿਧਾਨ ਸਭਾ ਵਿੱਚ ਕੋਈ ਵੀ ਈਡੀ ਖ਼ਿਲਾਫ਼ ਵਿਰੋਧ ਮਤਾ ਨਹੀਂ ਲਿਆਂਦਾ ਗਿਆ।

ਈਡੀ ਵੱਲੋਂ ਕੀਤੀ ਗਈ ਰੇਡ ਉੱਤੇ ਬਿਕਰਮ ਮਜੀਠੀਆ ਨੇ ਬੋਲਦਿਆਂ ਕਿਹਾ ਕਿ ਕਿ ਮੈਂ ਕਿਸੀ ਇੰਸਟੀਚਿਊਸ਼ਨ ਦਾ ਸਪੋਕਸਪਰਸਨ ਨਹੀਂ ਲੇਕਿਨ ਮਜੀਠੀਆ ਨੇ ਇਹ ਜ਼ਰੂਰ ਕਿਹਾ ਕਿ ਵਿਧਾਨ ਸਭਾ ਦੇ ਸਦਨ ਵਿੱਚ ਈਡੀ ਵੱਲੋਂ ਕੀਤੀ ਗਈ ਰੇਡ ਉੱਤੇ ਚਰਚਾ ਜ਼ਰੂਰ ਹੋਈ। ਜਿਸ ਵਿੱਚ ਇਹ ਕਿਹਾ ਕਿ ਕਾਂਗਰਸ ਦੇ ਰਾਜ ਸਮੇਂ ਵੀ ਈਡੀ ਅਤੇ ਸੀਆਈਡੀ ਨੂੰ ਤੋਤੇ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸਿਆਸਤ 'ਚ ਕਈਆਂ ਨੂੰ ਬਣਾਇਆ ਆਪਣਾ ਪਿਤਾ: ਮਜੀਠੀਆ

ਈਡੀ ਵੱਲੋਂ ਕੀਤੀ ਗਈ ਰੇਡ ਉੱਪਰ ਬੋਲਦਿਆਂ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕਿਸੇ ਵੀ ਲੋਕ ਨੁਮਾਇੰਦੇ ਦੇ ਘਰ ਉਪਰ ਅਜਿਹੀ ਰੇਡ ਕਰਨਾ ਗਲਤ ਹੈ ਤੇ ਕਿਸਾਨੀ ਅੰਦੋਲਨ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਕੇਂਦਰ ਸਰਕਾਰ ਡਰਾ ਰਹੀ ਹੈ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਤੰਤਰ ਦਾ ਇਸਤੇਮਾਲ ਸਿਆਸੀ ਲੋਕਾਂ ਸਣੇ ਤਮਾਮ ਅਦਾਕਾਰਾਂ ਕਲਾਕਾਰਾਂ ਗਾਇਕਾਂ ਨੂੰ ਡਰਾ ਰਹੀ ਹੈ।

ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਭਾਜਪਾ ਵਿੱਚ ਸ਼ਾਮਲ ਹੋਣ ਲਈ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਗਿਆ ਸੀ ਲੇਕਿਨ ਉਨ੍ਹਾਂ ਦੇ ਮਨ੍ਹਾ ਕਰਨ ਤੋਂ ਬਾਅਦ ਈਡੀ ਦੀ ਰੇਡ ਕਰਵਾਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.