ਚੰਡੀਗੜ੍ਹ :ਸਰਕਾਰ ਨੇ ਹਾਈਕੋਰਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਜਵਾਬ ਦਾਇਰ ਕਰਨ ਦੇ ਲਈ ਕੁਝ ਸਮਾਂ ਦਿੱਤਾ ਜਾਵੇ। ਪੰਜਾਬ ਸਰਕਾਰ ਨੂੰ ਸੇਵਾਮੁਕਤ ਜਸਟਿਸ ਜੇ ਐਸ ਪੁਰੀ ਤੇ ਆਧਾਰਿਤ ਬੈਂਚ ਨੇ ਸਰਕਾਰ ਨੂੰ ਜਵਾਬ ਦੇਣ ਦਾ ਸਮਾਂ ਦਿੰਦੇ ਹੋਏ ਬਿਸ਼ਨੋਈ ਨੂੰ ਰਾਹਤ ਜਾਰੀ ਰੱਖਦੇ ਹੋਏ ਪ੍ਰੋਡਕਸ਼ਨ ਵਾਰੰਟ ਤੇ ਰੋਕ ਦੇ ਆਦੇਸ਼ਾਂ ਨੂੰ ਇੱਕ ਸਤੰਬਰ ਤਕ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ ।
ਲਾਰੈਂਸ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਸਰਕਾਰ ਨੇ ਜਵਾਬ ਦੇਣ ਦੇ ਲਈ ਮੰਗਿਆ ਸਮਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਉਸ ਦੇ ਖਿਲਾਫ ਜਾਰੀ ਪ੍ਰੋਡਕਸ਼ਨ ਵਾਰੰਟ ਨੂੰ ਹਾਈਕੋਰਟ ਵਿਚ ਚੁਣੌਤੀ ਦਿੰਦੇ ਹੋਏ ਇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ ।ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਗੁਰਲਾਲ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਫ਼ਰੀਦਕੋਟ ਸਿਟੀ ਪੁਲੀਸ ਥਾਣੇ ਵਿੱਚ ਇਸ ਸਾਲ 18 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਗਈ ਸੀ । ਇਹ ਕੇਸ ਫਰੀਦਕੋਟ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਹੈ ।ਲਾਰੈਂਸ ਬਿਸ਼ਨੋਈ ਇਸ ਸਮੇਂ ਰਾਜਸਥਾਨ ਦੀ ਭਰਤਪੁਰ ਸੈਂਟਰਲ ਜੇਲ੍ਹ ਵਿੱਚ ਹਨ ਇਸ ਕੇਸ ਵਿੱਚ ਫ਼ਰੀਦਕੋਟ ਜ਼ਿਲ੍ਹਾ ਅਦਾਲਤ ਨੇ 22 ਅਪ੍ਰੈਲ ਨੂੰ ਲਾਰੈਂਸ ਬਿਸ਼ਨੋਈ ਨੂੰ ਪੁੱਛਗਿਛ ਦੇ ਲਈ ਫ਼ਰੀਦਕੋਟ ਲਾਏ ਜਾਣ ਦੇ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸੀ ।ਪ੍ਰੋਡਕਸ਼ਨ ਵਾਰੰਟ ਦੇ ਇਨ੍ਹਾਂ ਆਦੇਸ਼ਾਂ ਨੂੰ ਲਾਰੈਂਸ ਬਿਸ਼ਨੋਈ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਡੀਏਵੀ ਕਾਲਜ ਸੈਕਟਰ 10 ਦਿ ਸਟੂਡੈਂਟ ਪੌਲੀਟਿਕਸ ਵਿੱਚ ਸ਼ਾਮਲ ਰਿਹਾ ਹੈ ।ਫ਼ਰੀਦਕੋਟ ਪੁਲੀਸ ਪਿਛਲੇ ਦੋ ਮਹੀਨਿਆਂ ਤੋਂ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਬਿਸ਼ਨੋਈ ਨੇ ਆਪਣੇ ਪ੍ਰੋਡਕਸ਼ਨ ਵਾਰੰਟ ਦਾ ਵਿਰੋਧ ਕਰ ਦੇਵੇ ਹੇਠਲੀ ਅਦਾਲਤ ਵਿਚ ਇਕ ਐਪਲੀਕੇਸ਼ਨ ਦਿੱਤੀ ਸੀ ਪਰ ਉੱਥੇ ਉਸ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਗਈ ।ਹਾਈਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਬਿਸ਼ਨੋਈ ਨੇ ਕਿਹਾ ਕਿ ਪ੍ਰੋਡਕਸ਼ਨ ਵਾਰੰਟ ਦੇ ਜ਼ਰੀਏ ਪੁਲੀਸ ਉਸ ਨੂੰ ਫਰਜ਼ੀ ਐਨਕਾਊਂਟਰ ਚ ਮਾਰ ਸਕਦੀ ਹੈ ਅਜਿਹੇ ਵਿੱਚ ਉਸ ਦੇ ਪ੍ਰੋਡਕਸ਼ਨ ਬੋਰਡ ਦੇ ਆਦੇਸ਼ ਨੂੰ ਰੱਦ ਕੀਤਾ ਜਾਣ ।ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਜਦ ਚੰਡੀਗਡ਼੍ਹ ਤੇ ਹਰਿਆਣਾ ਪੁਲੀਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਜ਼ਰੀਏ ਰਾਜਸਥਾਨ ਦੀ ਭਰਤਪੁਰ ਸੈਂਟਰਲ ਜੇਲ੍ਹ ਤੋਂ ਲੈ ਕੇ ਆਈ ਸੀ ਉਸ ਸਮੇਂ ਹਾਈ ਕੋਰਟ ਨੇ ਅੱਜ ਸੁਰੱਖਿਆ ਦੇ ਆਦੇਸ਼ ਜਾਰੀ ਕੀਤੇ ਸੀ ।ਇਸ ਮਾਮਲੇ ਵਿੱਚ ਉਸ ਨੂੰ ਫਸਾਇਆ ਜਾ ਰਿਹਾ ਹੈ ।ਪਟੀਸ਼ਨ ਵਿੱਚ ਦੱਸਿਆ ਗਿਆ ਕਿ ਉਹ ਪੰਜਾਬ ਦੇ ਫਾਜ਼ਿਲਕਾ ਜ਼ਿਲਾ ਦੇ ਦੂਸਰੀਆਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਰਾਜਸਥਾਨ ਦੇ ਭਰਤਪੁਰ ਦੀ ਸੈਂਟਰਲ ਜੇਲ੍ਹ ਸੀਵਰ ਵਿਚ ਸਜ਼ਾ ਕੱਟ ਰਿਹਾ ਹੈ ।ਉਸ ਨੂੰ ਮੀਡੀਆ ਅਤੇ ਪੁਲਸ ਨੇ ਗੈਂਗਸਟਰ ਬਣਾਇਆ ਹੈ । ਉਹ ਨਿਰਦੋਸ਼ ਹਨ ।ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਵਿਚ ਉਸਦੇ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰ ਦਿੱਤੇ ਗਏ ਨੇ ।ਪਟੀਸ਼ਨ ਵਿੱਚ ਕਿਹਾ ਕਿ ਉਹ ਡੀਏਵੀ ਕਾਲਜ ਚੰਡੀਗੜ੍ਹ ਦਾ ਵਿਦਿਆਰਥੀ ਸੀ ਅਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਐਸਓਪੀਯੂ ਦੇ ਮੈਂਬਰ ਦੇ ਰੂਪ ਵਿਚ ਸਟੂਡੈਂਟ ਪੌਲਿਟਿਕਸ ਵਿੱਚ ਸੱਜਰੇ ਰੂਪ ਵਿੱਚ ਸ਼ਾਮਲ ਸੀ ।ਉਸ ਦੇ ਵਿਰੋਧੀਆਂ ਦੀ ਸਾਜ਼ਿਸ਼ ਤੋਂ ਵੱਖ ਵੱਖ ਸੂਬਿਆਂ ਵਿਚ ਕਈ ਐਫਆਈਆਰ ਦਰਜ ਕਰ ਦਿੱਤੀ ਗਈਆਂ ਨੇ ਉਹ ਅਪਰਾਧੀ ਨਹੀਂ ਹੈ ਬਲਕਿ ਪਰਿਸਥਿਤੀਆਂ ਦਾ ਸ਼ਿਕਾਰ ਹੈ ਉਸ ਦੇ ਮੁਤਾਬਿਕ ਜਾਂਚ ਏਜੰਸੀਆਂ ਨੇ ਉਸ ਨੂੰ ਕਠੋਰ ਅਪਰਾਧੀ ਵਜੋਂ ਸਥਾਪਿਤ ਕਰ ਦਿੱਤਾ ਹੈ ।