ਚੰਡੀਗੜ੍ਹ : ਨੂੰਹ ਵੱਲੋਂ ਕੁਕਰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ. ਦਰਜ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਸਹੁਰੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗ੍ਰਿਮ ਜਮਾਨਤ ਦਾਖਲ ਕੀਤੀ, ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਹਾਈਕੋਰਟ ਨੇ ਦਾਖਲ ਕੀਤੀ ਪਟੀਸ਼ਨ ਉੱਤੇ ਦਿੱਤੀ ਦਲੀਲ ਨੂੰ ਵੀ ਖਾਰਿਜ ਕਰ ਦਿੱਤਾ ਹੈ। ਇਸ ਦਲੀਲ ਵਿੱਚ ਸਹੁਰੇ ਨੇ ਦੱਸਿਆ ਕਿ ਨੂੰਹ ਨੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਮੁੰਡੇ ਦੀ ਜਾਇਦਾਦ ਨੂੰ ਹਾਸਲ ਕਰਨ ਲਈ ਇਹ ਇਲਜ਼ਾਮ ਲਗਾਇਆ ਹੈ ਹਾਈਕੋਰਟ ਨੇ ਕਿਹਾ ਕਿ ਜਾਇਦਾਦ ਪਾਉਣ ਲਈ ਕੋਈ ਵੀ ਵਿਧਵਾ ਆਪਣੇ ਚਰਿੱਤਰ ਨੂੰ ਖ਼ਰਾਬ ਨਹੀਂ ਕਰੇਗੀ।
ਪਟੀਸ਼ਨ ਦਾਖਲ ਕਰਦੇ ਹੋਏ ਪੰਚਕੁਲਾ ਨਿਵਾਸੀ ਮੁਲਜ਼ਮ ਸਹੁਰੇ ਨੇ ਹਾਈਕਰੋਟ ਨੂੰ ਦੱਸਿਆ ਕਿ ਉਸ ਦੀ ਨੂੰਹ ਨੇ ਕੁਰੂਸ਼ੇਤਰ ਪੁਲਿਸ ਨੂੰ ਉਸ ਦੇ ਵਿਰੁੱਧ ਕੁਰਕਰਮ ਕਰਨ ਦੀ ਸ਼ਿਕਾਇਤ ਕੀਤੀ ਹੈ।
ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਦੇ ਹੋਏ ਪਟੀਸ਼ਨਕਰਤਾ ਨੇ ਦੱਸਿਆ ਕਿ ਉਸ ਦੇ ਮੁੰਡੇ ਦਾ ਵਿਆਹ 2011 ਵਿੱਚ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਹਨ ਪਰ ਉਸ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਨੂੰਹ ਜਾਇਦਾਦ ਖੋਹਣ ਦੀ ਕੋਸ਼ਿਸ਼ ਕਰਨ ਵਿੱਚ ਲੱਗੀ ਹੋਈ ਹੈ। ਇਸ ਦਾ ਦਬਾਅ ਬਣਾਉਣ ਲਈ ਝੂਠੀ ਸ਼ਿਕਾਇਤ ਦਿੱਤੀ ਕਿ ਸ਼ਿਕਾਇਤ ਕਰਤਾ ਦਾ ਦਿਓਰ ਉਸ ਨਾਲ ਜਿਨਸੀ ਸ਼ੋਸ਼ਣ ਕਰਦਾ ਹੈ।
ਹਾਈਕੋਰਟ ਨੇ ਪਟੀਸ਼ਨਕਰਤਾ ਦਾ ਪੱਖ ਦੀ ਦਲੀਲ ਉੱਤੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਔਰਤ ਦੇ ਲਈ ਉਸ ਦਾ ਚਰਿੱਤਰ ਸਭ ਤੋਂ ਅਹਿਮ ਹੁੰਦਾ ਹੈ। ਪਤੀ ਦੀ ਮੌਤ ਦੇ ਬਾਅਦ ਇਹ ਹੋਰ ਅਹਿਮ ਹੋ ਜਾਂਦਾ ਹੈ। ਕੋਈ ਵਿਧਵਾ ਆਪਣਾ ਪਤੀ ਦੀ ਜਾਇਦਾਦ ਨੂੰ ਲੈਣ ਦੇ ਲਈ ਸਹੁਰੇ ਜਾਂ ਰਿਸ਼ਤੇਦਾਰ ਉੱਤੇ ਕੁਰਕਰਮ ਵਰਗਾ ਗੰਭੀਰ ਇਲਜ਼ਾਮ ਲਗਾ ਕੇ ਆਪਣਾ ਚਰਿੱਤਰ ਖ਼ਰਾਬ ਨਹੀਂ ਕਰੇਗੀ।