ਚੰਡੀਗੜ੍ਹ: ਦੇਸ਼ ਭਰ ’ਚ ਕੋੋਰੋਨਾ ਨੇ ਇੱਕ ਵਾਰ ਮੁੜ ਰਫ਼ਤਾਰ ਫੜ ਲਈ ਹੈ ਜਿਸ ਕਾਰਨ ਸਰਕਾਰਾਂ ਨੇ ਵੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇਕਰ ਗੱਲ ਸਿਟੀ ਬਿਊਟੀਫੁੱਲ ਕੀਤੀ ਜਾਵੇ ਤਾਂ ਇਥੇ ਪ੍ਰਸ਼ਾਸਨ ਨੇ ਵੀਕੈਂਡ ਲਾਕਡਉਨ ਦਾ ਫੈਸਲਾ ਲਿਆ ਹੈ। ਉਥੇ ਹੀ ਚੰਡੀਗੜ੍ਹ ’ਚ ਵੀਕੈਂਡ ਲਾਕਡਾਊਨ ਦਾ ਪਹਿਲੇ ਦਿਨ ਖਾਸ ਅਸਰ ਦਿਖਾਈ ਨਹੀਂ ਦਿੱਤਾ ਲੋਕ ਆਮ ਦਿਨਾਂ ਵਾਂਗ ਹੀ ਘੁੰਮਦੇ ਦਿਖਾਈ ਦਿੱਤੇ ਤੇ ਨਾ ਹੀ ਪੁਲਿਸ ਨੇ ਜਿਆਦਾ ਸਖਤਾਈ ਦਿਖਾਈ।
ਇਹ ਵੀ ਪੜੋ: ਭਾਰਤੀ ਫੌਜ ਦੀ ਜਾਣਕਾਰੀ ਲੀਕ ਕਰਨ ਵਾਲਾ ਕਾਬੂ
ਜਦੋਂ ਇਸ ਸਬੰਧੀ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਮੁੜ ਲਾਕਡਾਊਨ ਲਗਾਉਂਦੀ ਹੈ ਤਾਂ ਇਸ ਦਾ ਅਸਰ ਆਮ ਵਰਗ ’ਤੇ ਬਹੁਤ ਪਵੇਗਾ ਤੇ ਭੁਖ ਮਰੀ ਵਰਗੇ ਹਾਲਾਤ ਪੈਦਾ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਪਹਿਲੇ ਲੱਗੇ ਲਾਕਡਾਊਨ ਕਾਰਨ ਕੰਮ ਦਾ ਮੰਦਾ ਹੈ ਜੇਕਰ ਹੁਣ ਵੀ ਲਾਕਡਾਊਨ ਲੱਗਦਾ ਹੈ ਤਾਂ ਉਹ ਘਰਾਂ ’ਚ ਨਹੀਂ ਬੈਠਣਗੇ ਕਿਉਂਕਿ ਉਹਨਾਂ ਨੇ ਢਿੱਡ ਦਾ ਸਵਾਲ ਹੈ।
ਇਹ ਵੀ ਪੜੋ: ਕੋਰੋਨਾ ਦੇ ਮੱਦੇਨਜਰ ਮੋਹਾਲੀ ਹਵਾਈ ਅੱਡੇ 'ਤੇ ਸਿਰਫ਼ ਸ਼ਾਰਜਾਹ ਲਈ ਉਡਾਣ