ਚੰਡੀਗੜ੍ਹ:9 ਜੂਨ ਨੂੰ ਕੋਲਕਾਤਾ ਦੇ ਵਿਚ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਵਿੱਚ ਅਹਿਮ ਖੁਲਾਸੇ ਹੋਏ ਹਨ।ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਅਤੇ ਉਸ ਨਾਲ ਕਿਸੇ ਵੀ ਤਰ੍ਹਾਂ ਤਸ਼ੱਦਦ ਨਹੀਂ ਦਿੱਤਾ ਗਿਆ।
ਦਰਅਸਲ ਪਰਿਵਾਰ ਨੂੰ ਸ਼ੱਕ ਸੀ ਕਿ ਜੈਪਾਲ ਭੁੱਲਰ ਨੂੰ ਤਸੀਹੇ ਦਿੱਤੇ ਗਏ ਸਨ ਜਿਸ ਤੋਂ ਬਾਅਦ ਉਸ ਨੂੰ ਗੋਲੀਆਂ ਨਾਲ ਮਾਰਿਆ ਗਿਆ ਸੀ ।ਦੱਸ ਦੇਈਏ ਇਹ ਦੂਜਾ ਪੋਸਟਮਾਰਟਮ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੀ ਕੀਤਾ ਗਿਆ ।
ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ ਕਿ ਜੈਪਾਲ ਦਾ ਪੋਸਟਮਾਰਟਮ ਇਕ ਵਾਰ ਫਿਰ ਤੋਂ ਕੀਤਾ ਜਾਣਾ ਚਾਹੀਦਾ ਹੈ ।ਹਾਈ ਕੋਰਟ ਨੇ ਪਹਿਲੀ ਅਪੀਲ ਇਹ ਕਹਿ ਕੇ ਖਾਰਿਜ ਕਰ ਦਿੱਤੀ ਕੀ ਇਹ ਮਾਮਲਾ ਹਾਈ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਜਿਸ ਤੋਂ ਬਾਅਦ ਭੁਪਿੰਦਰ ਭੁੱਲਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ ਦੀ ਸੁਣਵਾਈ ਕਰਨ ।ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਨਿਰਦੇਸ਼ ਦਿੱਤੇ ਕਿ ਪੀਜੀਆਈ ਵਿੱਚ ਮੈਡੀਕਲ ਬੋਰਡ ਬਣਾਇਆ ਜਾਵੇ ਅਤੇ ਜੈਪਾਲ ਭੁੱਲਰ ਦਾ ਪੋਸਟਮਾਰਟਮ ਕੀਤਾ ਜਾਵੇਗਾ ।
ਮੰਗਲਵਾਰ ਨੂੰ ਕਰੀਬ ਪੰਜ ਘੰਟੇ ਜੈਪਾਲ ਭੁੱਲਰ ਦਾ ਪੋਸਟਮਾਰਟਮ ਚੱਲਿਆ ।ਜਿਸ ਤੋਂ ਬਾਅਦ ਹੁਣ ਰਿਪੋਰਟ ਸਾਹਮਣੇ ਆਈ ਹੈ ।ਜੈਪਾਲ ਭੁੱਲਰ ਪੁਰਸ਼ੋਤਮ ਪੀਜੀਆਈ ਦੇ ਫੋਰੈਂਸਿਕ ਮੈਡੀਸਿਨ ਦੇ ਐਚਓਡੀ ਡਾ ਬੰਸਲ ਦੇ ਅਧੀਨ ਬਣੇ ਬੋਰਡ ਨੇ ਕੀਤਾ ।ਡਾ ਬੰਸਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਿਸਮਾਨੀ ਤਸ਼ੱਦਦ ਉਸ ਸਰੀਰ ਦਾ ਪੋਸਟਮਾਰਟਮ ਦੌਰਾਨ ਦੇ ਵਿੱਚ ਨਜ਼ਰ ਨਹੀਂ ਆਇਆ ।
ਇਹ ਵੀ ਪੜ੍ਹੋ:Gangster Jaipal Bhullar ਦੀ ਰਿਪੋਰਟ ’ਚ ਹੋਇਆ ਇਹ ਵੱਡਾ ਖੁਲਾਸਾ