ਚੰਡੀਗੜ੍ਹ: ਇਕ ਪਾਸੇ ਜਿੱਥੇ ਪੰਜਾਬ ਕੈਬਨਿਟ ਵਿੱਚ ਅਦਲ-ਬਦਲ ਦੀਆਂ ਚਰਚਾ ਚੱਲਦੀਆਂ ਹਨ, ਉੱਥੇ ਹੀ ਪੰਜਾਬ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਵੀ ਆਪਣੇ ਐੱਸ.ਸੀ ਭਾਈਚਾਰੇ ਦੀ ਮੰਗ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਾਹਮਣੇ ਰੱਖੀ ਹੈ।
ਕੁਲਦੀਪ ਸਿੰਘ ਵੈਦ ਨੇ ਮੰਗ ਕੀਤੀ, ਕਿ ਜਿੰਨ੍ਹੀ ਗਿਣਤੀ ਪੰਜਾਬ ਵਿੱਚ ਐੱਸ.ਸੀ ਭਾਈਚਾਰੇ ਦੀ ਹੈ, ਉਸ ਮੁਤਾਬਿਕ ਮੰਤਰੀ ਮੰਡਲ ਵਿੱਚ ਵੀ ਉਨ੍ਹਾਂ ਨੂੰ ਹਿੱਸੇਦਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕੈਬਨਿਟ ਵਿੱਚ ਘੱਟੋ ਘੱਟ 6 ਐਸ.ਸੀ ਭਾਈਚਾਰੇ ਦੇ ਕੈਬਨਿਟ ਮੰਤਰੀ ਹੋਣੇ ਚਾਹੀਦੇ ਹਨ।
ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ, ਕਿ ਐਸ.ਸੀ ਕੈਟਾਗਿਰੀ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਪ੍ਰਮੋਸ਼ਨ ਦੇ ਵਿੱਚ ਵੀ ਮਿਲਣ ਵਾਲੇ ਲਾਭ ਨੂੰ ਲੈ ਕੇ 85ਵੀ ਸੋਧ ਪੰਜਾਬ ਵਿੱਚ ਲਾਗੂ ਕੀਤੀ ਜਾਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਮੰਗ ਨੂੰ ਅੱਗੇ ਮੁੱਖ ਮੰਤਰੀ ਅੱਗੇ ਰੱਖਣ ਦਾ ਭਰੋਸਾ ਦਿੱਤਾ। ਕੈਬਨਿਟ ਵਿੱਚ ਅਦਲਾ ਬਦਲੀ ਦੀ ਚੱਲ ਰਹੀ ਚਰਚਾਵਾਂ 'ਤੇ ਕੁਲਦੀਪ ਸਿੰਘ ਵੈਦ ਵੱਲੋਂ ਚੁੱਕੀ, ਇਸ ਮੰਗ 'ਤੇ ਮੁੱਖ ਮੰਤਰੀ ਕੀ ਫ਼ੈਸਲਾ ਲੈਂਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ।
ਇਹ ਵੀ ਪੜ੍ਹੋ:- ਮੰਨਾ ਨੇ ਕਿਹਾ ਨਰੂਆਣਾ ਦੇ ਕਤਲ ਦਾ ਨਹੀਂ ਕੋਈ ਅਫ਼ਸੋਸ