ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ 'ਤੇ ਪਿਆ ਹੈ। ਮਹਾਂਮਾਰੀ ਦੀ ਮਾਰ ਝੱਲ ਰਹੇ ਧਾਰਮਿਕ ਸਥਾਨ ਵੀ ਬੀਤੇ 2 ਮਹੀਨੇ ਤੋਂ ਬੰਦ ਹਨ। ਅਜਿਹੇ 'ਚ ਸਰਕਾਰਾਂ ਨੇ ਕੁੱਝ ਸਰਕਾਰੀ ਹਿਦਾਇਤਾਂ ਤੋਂ ਬਾਅਦ ਠੇਕੇ ਖੋਲ੍ਹ ਦਿੱਤੇ ਪਰ ਧਾਰਮਿਕ ਸਥਾਨ ਹੀਂ ਖੋਲ੍ਹੇ ਜਿਸ ਕਰਕੇ ਲੋਕਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇ ਠੇਕੇ ਖੋਲ੍ਹੇ ਜਾ ਸਕਦੇ ਹਨ ਤਾਂ ਮੰਦਰ ਕਿਉ ਨਹੀਂ।
ਦੂਜੇ ਪਾਸੇ ਲੌਕਡਾਊਨ ਦੇ ਚਲਦੇ ਮੰਦਰ 2 ਮਹੀਨੇ ਤੋਂ ਵੱਧ ਸਮੇਂ ਲਈ ਬੰਦ ਹਨ, ਜਿਸ ਕਾਰਨ ਮੰਦਰ ਪਰਿਸਰ 'ਚ ਕੰਮ ਕਰਨ ਵਾਲਿਆਂ ਦੀ ਤਨਖਾਹ ਕੱਢਣੀ ਵੀ ਔਖੀ ਹੋ ਗਈ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉਹ ਆਪਣੇ ਘਰ (ਉੱਤਰਾਖੰਡ) ਵੀ ਵਾਪਿਸ ਨਹੀਂ ਜਾ ਸਕਦੇ ਹਨ। ਇਸ ਮੰਦਰ ਦੇ ਹੈੱਡ ਪੁਜਾਰੀ ਗੁਰੂ ਪ੍ਰਸਾਦ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਕਈ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।