ਗੁਰਦਾਸਪੁਰ: ਇਥੋਂ ਦੇ ਇੱਕ ਨੌਜਵਾਨ ਜੋਤਸ਼ੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਨਮ ਕੁੰਡਲੀ ਵੇਖੀ। ਉਨ੍ਹਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਤੱਕ ਚੰਨੀ ਮੁੱਖ ਮੰਤਰੀ ਬਣੇ ਰਹਿਣਗੇ। ਇਹ ਵੀ ਅੰਦਾਜਾ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਹਰੇਕ ਫੈਸਲਾ ਬੜਾ ਸੰਭਲ ਕੇ ਲੈਣਾ ਪਵੇਗਾ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਸਾਥੀਆਂ ਨਾਲ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰਨਾ ਪਵੇਗਾ।
ਪੰਡਤ ਅਨੁਸਾਰ ਨਵੇਂ ਬਣੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਲਈ ਕਦਮ ਕਦਮ ਦੇ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ। ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਦਾ ਸਮਾਂ ਸ਼ਾਮ 4:00 ਤੋਂ 4:30 ਹੈ ਦੀ ਜੋ ਕਿ ਪ੍ਰਸ਼ਨ ਕੁੰਡਲੀ (Janam Kundli) ਦੇ ਅਨੁਸਾਰ ਲਗਨ ਵਿਚ ਗੁਰੂ ਅਤੇ ਸ਼ਨੀ ਦਾ ਚੰਡਾਲ ਯੋਗ ਬਣ ਰਿਹਾ ਜੋ ਉਨ੍ਹਾਂ ਦੇ ਕੰਮ ਵਿਚ ਔਕੜਾਂ ਪੈਦਾ ਕਰ ਸਕਦਾ ਹੈ ਅਤੇ ਛੇਵੇਂ ਘਰ ਦਾ ਮਾਲਿਕ ਬੁੱਧ ਗ੍ਰਹਿ ਕੇਂਦਰ ਸਥਾਨ ਵਿੱਚ ਹੋਣ ਨਾਲ ਦੁਸ਼ਮਣਾਂ ਦੀ ਗਿਣਤੀ ਵਿਚ ਵਾਧਾ ਕਰ ਸਕਦਾ ਹੈ।
ਜੋਤਸ਼ੀ ਨੇ ਈਟੀਵੀ (Etv) ਨੂੰ ਦੱਸਿਆ ਕਿ ਮੁਖਮੰਤਰੀ ਦੀ ਆਪਣੀ ਲਗਨ ਕੁੰਡਲੀ ਕਹਿੰਦੀ ਹੈ ਕਿ ਉਨ੍ਹਾਂ ਦੀ ਕੁੰਡਲੀ ਵਿਚ ਇਸ ਸਮੇਂ ਰਾਜ ਯੋਗ ਹੈ ਪਰ ਉਨ੍ਹਾਂ ਨੂੰ ਸੂਬੇ ਦੇ ਹਿੱਤ ਵਿੱਚ ਫ਼ੈਸਲੇ ਲੈਣ ਵਿੱਚ ਕਾਫੀ ਮਸ਼ੱਕਤ ਕਰਨੀ ਪਵੇਗੀ। ਫੈਸਲਿਆਂ ਲਈ ਉਨ੍ਹਾਂ ਨੂੰ ਆਪਣੇ ਕਰੀਬੀਆਂ ਉਪਰ ਨਿਰਭਰ ਰਹਿਣਾ ਪੈ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਤੇ ਵਿਧਾਨਸਭਾ ਚੋਣਾਂ ਲਾਗੇ ਆਉਣਾ ਤੇ ਮੰਤਰੀ ਮੰਡਲ ਵਿਚ ਉਥਲ ਪੁਥਲ ਵੀ ਹੋ ਸਕਦੀ ਹੈ।
ਅੰਦਾਜਾ ਲਗਾਇਆ ਗਿਆ ਹੈ ਕਿ ਚੋਣਾਂ ਤੱਕ ਦਾ ਕਾਰਜਕਾਲ ਸੁਖਾਲਾ ਨਹੀਂ ਰਹਿਣ ਵਾਲਾ। ਫੈਸਲੇ ਬੜੇ ਸੰਭਲ ਕੇ ਲੈਣੇ ਪੈਣਗੇ ਤੇ ਸਾਰੇ ਸਾਥੀਆਂ ਨੂੰ ਖ਼ੁਸ਼ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ। ਇਸ ਦੌਰਾਨ ਕੁਝ ਆਗੂਆਂ ਦੀ ਨਾਰਾਜਗੀ ਵੀ ਝੱਲਣੀ ਪੈ ਸਕਦੀ ਹੈ। ਪੰਡਤ ਮੁਤਾਬਕ ਆਉਣ ਸਮਾਂ ਮੁਖ ਮੰਤਰੀ ਲਈ ਚਣੌਤੀਆਂ ਭਰਪੂਰ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦਾ ਕੱਲ੍ਹ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?