ETV Bharat / city

ਉਦਯੋਗ ਮੰਤਰੀ ਵੱਲੋਂ ਸੂਬਿਆਂ ਨੂੰ ਪੰਜਾਬ ਤੋਂ ਪੀਪੀਈ ਕਿੱਟਾਂ ਖ਼ਰੀਦਣ ਦੀ ਪੇਸ਼ਕਸ਼ - sunder shyam arora

ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਸਾਰੇ ਆਪੋ ਆਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ, ਉਹ ਪੰਜਾਬ ਦੀਆਂ ਇਕਾਈਆਂ ਤੋਂ ਵਾਜਿਬ ਕੀਮਤਾਂ 'ਤੇ ਪੀਪੀਈਜ਼ ਆਰਡਰ ਕਰ ਸਕਦੇ ਹਨ।

ਸੁੰਦਰ ਸ਼ਾਮ ਅਰੋੜਾ
ਸੁੰਦਰ ਸ਼ਾਮ ਅਰੋੜਾ
author img

By

Published : May 21, 2020, 7:31 PM IST

ਚੰਡੀਗੜ੍ਹ: ਪੰਜਾਬ ਦੇ ਉਦਯੋਗਾਂ ਵੱਲੋਂ ਕੋਵਿਡ-19 ਵਿਰੁੱਧ ਲੜਾਈ ਵਿੱਚ ਸਭ ਤੋਂ ਜ਼ਰੂਰੀ ਉਪਕਰਣ ਪੀਪੀਈ ਕਿੱਟਾਂ ਦੇ ਨਿਰਮਾਣ ਵਿੱਚ ਸਫਲਤਾ ਤੋਂ ਖੁਸ਼ ਹੁੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਸਾਰੇ ਆਪੋ ਆਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ, ਉਹ ਪੰਜਾਬ ਦੀਆਂ ਇਕਾਈਆਂ ਤੋਂ ਵਾਜਿਬ ਕੀਮਤਾਂ 'ਤੇ ਪੀਪੀਈਜ਼ ਆਰਡਰ ਕਰ ਸਕਦੇ ਹਨ।

ਪੰਜਾਬ ਵਿੱਚ ਲਗਭਗ 56 ਉਤਪਾਦਨ ਇਕਾਈਆਂ ਹਨ ਜਿਨ੍ਹਾਂ ਵਿੱਚੋਂ 54 ਲੁਧਿਆਣਾ ਸਥਿਤ ਹਨ ਜਿਨ੍ਹਾਂ ਨੂੰ ਸਿਟਰਾਡੀਆਰਡੀਓ ਵੱਲੋਂ ਪੀਪੀਈ ਕਿੱਟਾਂ ਅਤੇ ਕਵਰੇਜ ਬਣਾਉਣ ਲਈ ਪ੍ਰਵਾਨਗੀ ਅਤੇ ਪ੍ਰਮਾਣਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਪੂਰਥਲਾ ਅਤੇ ਮੋਹਾਲੀ ਸਥਿਤ ਇੱਕ-ਇੱਕ ਯੂਨਿਟ ਨੂੰ ਵੀ ਪ੍ਰਮਾਣਿਤ ਕੀਤਾ ਗਿਆ ਹੈ।

ਆਪਣੇ ਪੱਤਰ ਵਿੱਚ ਅਰੋੜਾ ਨੇ ਜ਼ਿਕਰ ਕੀਤਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਚੰਗੀ ਗੁਣਵੱਤਾ ਦੀਆਂ ਪੀਪੀਈ ਕਿੱਟਾਂ ਦੇਣਾ ਜ਼ਰੂਰੀ ਹੈ।

ਮੰਤਰੀ ਨੇ ਉਨ੍ਹਾਂ ਨੂੰ ਆਪਣੇ ਪੱਤਰ ਵਿੱਚ ਦੱਸਿਆ ਕਿ ਸਰਕਾਰੀ ਏਜੰਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਵਾਜਬ ਰੇਟਾਂ 'ਤੇ ਪੀਪੀਈ ਸੂਟ ਸਪਲਾਈ ਕਰਨ ਲਈ ਸਹਿਮਤ ਹੋਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.