ਚੰਡੀਗੜ੍ਹ: ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਦਰਜ ਹੋਈ ਐੱਫ. ਆਈ. ਆਰ. ਤੋਂ ਬਾਅਦ ਖਹਿਰਾ ਦਾ ਟਵੀਟ ਸਾਹਮਣੇ ਆਇਆ ਹੈ।
ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਸ਼ਬਦਾਂ ’ਚ ਮੈਂ ਇਕ ਟਵਿੱਟਰ ਪੋਸਟ ਲਈ ਮੇਰੇ ਤੇ ਰਾਜਾ ਵੜਿੰਗ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ’ਤੇ ਉਨ੍ਹਾਂ ਦੇ ਸਪਾਂਸਰ ‘ਲਵ-ਲੈਟਰ’ ਦਾ ਸਵਾਗਤ ਕਰਦਾ ਹਾਂ।
ਸੁਖਪਾਲ ਖਹਿਰਾ ਨੇ ਕਿਹਾ ਕਿ ਕੀ ਭਗਵੰਤ ਮਾਨ ਪੰਜਾਬ ਦੀ ਕੀਮਤ ’ਤੇ ਜ਼ੈੱਡ ਪਲੱਸ ਸੁਰੱਖਿਆ ਲਈ ‘ਆਪ’ ਦੇ ਪੰਜਾਬ ਕਨਵੀਨਰ ਬਣਨ ਲਈ ਕੇਜਰੀਵਾਲ ਖ਼ਿਲਾਫ਼ ਐੱਫ. ਆਈ. ਆਰ. ਕਰਨ ਦੀ ਹਿੰਮਤ ਕਰਨਗੇ ! ਇਹ ਸ਼ੁੱਧ ਨਫ਼ਰਤ ਹੈ !
ਸੁਖਪਾਲ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਅਤੇ ਰਾਜਾ ਵੜਿੰਗ ਦੇ ਖਿਲਾਫ ਝੂਠੀ FIR ਦਰਜ ਕੀਤੀ ਹੈ। ਇਹ FIR ਸਿਰਫ ਇਸ ਕਰਕੇ ਦਰਜ ਕੀਤੀ ਹੈ ਕਿਉਕਿ ਅਸੀਂ ਸ਼ੋਸਲ ਮੀਡੀਆ ਤੋਂ ਇਕ ਪੋਸਟ ਚੱਕੀ ਸੀਇਕ ਪੋਸਟਾਂ ਚੱਕੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਸ਼ੋਸਲ ਇੰਚਾਰਜ ਅੰਕਿਤ ਸਕਸੇਨਾ ਉਸ ਨੇ ਭਗਵੰਤ ਮਾਨ ਦੇ ਵਿਆਹ ਦੀਆਂ ਤਸਵੀਰਾਂ ਲਗਾ ਕੇ ਕੋਈ ਸ਼ੋਸਲ ਮੀਡੀਆ ਉਤੇ ਪੇਜ਼ ਬਣਾਇਆ ਹੋਇਆ ਹੈ ਉਸ ਦੀ ਇਕ ਪੋਸਟ ਉਸ ਤੇ ਇਕ ਪੋਸਟ ਪਾਈ ਹੈ ਇਹ ਚੇਅਰਮੈਨ ਆਮ ਆਦਮੀ ਪਾਰਟੀ ਨੇ ਨਿਯੁਕਤ ਕੀਤੇ ਹਨ।
ਉਸ ਪੋਸਟ ਨੂੰ ਰਾਜਾ ਵੜਿੰਗ ਅਤੇ ਮੈਂ ਸਵਾਲ ਕਰਕੇ ਟਵਿਟ ਕੀਤਾ ਕਿ ਕੀ ਭਗਵੰਤ ਮਾਨ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਪਰ ਤੁਸੀ ਆਪਣੀਆਂ ਸਾਰੀਆਂ ਤਾਕਤਾਂ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੀਆ ਹਨ। ਇਸ ਕਰਕੇ ਹੀ ਹੁਕਮਰਾਨ ਸਰਕਾਰ ਨੇ ਪੁਲਿਸ 'ਤੇ ਦਬਾਓ ਪਾ ਕੇ ਸਾਡੇ 'ਤੇ ਪਰਚੇ ਦਰਜ ਕਰਾ ਦਿੱਤੇ ਪਰ ਬੀਜੇਪੀ ਨੂੰ ਵਿੱਚੋ ਛੱਡ ਦਿੱਤਾ। ਖਹਿਰਾ ਨੇ ਕਿਹਾ ਕਿ ਇਹ ਆਪ ਸਰਕਾਰ ਬੀਜੇਪੀ ਤੋਂ ਡਰਦੀ ਹੈ ਜਾਂ ਫਿਰ ਬੀਜੇਪੀ ਨਾਲ ਰਲ ਕੇ ਬੀਜੇਪੀ ਦੀ B ਟੀਮ ਵਜੋਂ ਕੰਮ ਕਰ ਰਹੇ ਹਨ। ਉਹ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹਨ ਪਰ ਅਸੀਂ ਡਰਨ ਵਾਲੇ ਨਹੀਂ ਹਾਂ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਮੋਹਾਲੀ ਫੇਜ਼-1 ਥਾਣੇ ’ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਵੱਲੋਂ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਵੱਲੋਂ ਗ਼ਲਤ ਦਸਤਾਵੇਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਉਨ੍ਹਾਂ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਨੂੰ ਲੈ ਕੇ ਚੇਅਰਮੈਨਾਂ ਦੀ ਮਨਘੜ੍ਹਤ ਸੂਚੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਆਪ ਸਰਕਾਰ ਵੱਲੋਂ ਚੇਅਰਮੈਨ ਨਿਯੁਕਤ ਕੀਤੇ ਗਏ ਸਨ।
ਇਹ ਵੀ ਪੜ੍ਹੋ:- ਪੰਚਾਇਤ ਮੰਤਰੀ ਦੇ ਫੈਸਲੇ ਦੀ ਪੋਸਟ ਵ੍ਹਟਸਐਪ ਉੱਤੇ ਪਾਉਣ ਕਾਰਨ ਭੜਕੀ ਮਹਿਲਾ ਸਰਪੰਚ, ਮਾਮਲਾ ਪਹੁੰਚਿਆ ਥਾਣੇ