ETV Bharat / city

ਸੁਖਜਿੰਦਰ ਰੰਧਾਵਾ ਨੇ ਸੰਨੀ ਦਿਓਲ ਨੂੰ ਦਿੱਤੀ ਰੀਲ ਤੋਂ ਰੀਅਲ ਜ਼ਿੰਦਗੀ ਵਿੱਚ ਆਉਣ ਦੀ ਨਸੀਹਤ - Lok Sabha member from Gurdaspur

ਸੁਖਜਿੰਦਰ ਸਿੰਘ ਰੰਧਾਵਾ ਨੇ ਸੰਨੀ ਦਿਓਲ ਨੂੰ ਰੀਲ ਤੋਂ ਰੀਅਲ ਜ਼ਿੰਦਗੀ ਵਿੱਚ ਆਉਣ ਦੀ ਨਸੀਹਤ ਦਿੱਤੀ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਸੰਨੀ ਦਿਓਲ ਨੂੰ ਕਿਸਾਨਾਂ ਦਾ ਰਤੀ ਭਰ ਵੀ ਹੇਜ ਹੈ ਤਾਂ ਉਹ ਢਾਈ ਕਿਲੋ ਦਾ ਹੱਥ ਕਿਸਾਨਾਂ ਦੇ ਹੱਕ ਵਿੱਚ ਚੁੱਕਣ।

ਸੁਖਜਿੰਦਰ ਰੰਧਾਵਾ ਨੇ ਸੰਨੀ ਦਿਓਲ ਨੂੰ ਦਿੱਤੀ ਰੀਲ ਤੋਂ ਰੀਅਲ ਜ਼ਿੰਦਗੀ ਵਿੱਚ ਆਉਣ ਦੀ ਨਸੀਹਤ

author img

By

Published : Nov 12, 2020, 7:13 PM IST

ਚੰਡੀਗੜ: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਨੀ ਦਿਓਲ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ ’ਤੇ ਸਖਤ ਪ੍ਰਤੀਕਰਮ ਦਿੱਤੀ। ਸੁਖਜਿੰਦਰ ਰੰਧਵਾ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੂੰ ‘ਰੀਲ’ (ਫਿਲਮੀ) ਜ਼ਿੰਦਗੀ ਤੋਂ ਨਿਕਲ ਕੇ ‘ਰੀਅਲ’ (ਅਸਲੀ) ਜ਼ਿੰਦਗੀ ਜਿਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਆਪਣਾ ‘ਢਾਈ ਕਿਲੋ ਦਾ ਹੱਥ’ ਕਿਸਾਨਾਂ ਦੇ ਹੱਕ ਵਿੱਚ ਚੁੱਕੇ।

ਪ੍ਰੈਸ ਬਿਆਨ ਵਿੱਚ ਰੰਧਾਵਾ ਨੇ ਕਿਹਾ ਕਿ ਆਪਣੇ ਆਪ ਨੂੰ ਖੇਤਾਂ ਦਾ ਪੁੱਤ ਕਹਾਉਣ ਵਾਲੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਖੇਤੀ ਵਿਰੋਧੀ ਕਾਨੂੰਨਾਂ ਦੇ ਅਮਲ ਵਿੱਚ ਆਉਣ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਜਾਗੇ ਹਨ ਪਰ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਸਿੱਧੇ ਰੂਪ ਵਿੱਚ ਕਿਸਾਨਾਂ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਹਨ।

ਰੰਧਾਵਾ ਨੇ ਅੱਗੇ ਕਿਹਾ ਕਿ ਲੋਕ ਸਭਾ ਮੈਂਬਰ ਨੇ ਗੁਰਦਾਸਪੁਰ ਹਲਕੇ ਦੇ ਲੋਕਾਂ ਖਾਸ ਕਰਕੇ ਕਿਸਾਨਾਂ,ਮਜ਼ਦੂਰਾਂ,ਆੜਤੀਆ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਜਿਨ੍ਹਾਂ ਨੇ ਉਸ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਸੀ। ਉਨਾਂ ਕਿਹਾ ਕਿ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਹੈ ਪਰ ਸੰਨੀ ਦਿਓਲ ਨੇ ਆਪਣੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਸੰਘਰਸ਼ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਲਿਖੇ-ਲਿਖਾਏ ਡਾਇਲਾਗ ਬੋਲਣ ਵਿੱਚ ਹੀ ਮਾਹਿਰ ਹੈ।

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਚੋਣਾਂ ਵੇਲੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਹੋਣ ਦੇ ਦਾਅਵਾ ਕਰਨ ਵਾਲੇ ਸੰਨੀ ਦਿਓਲ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣਦੇ ਅਤੇ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਅਪਾਨਤ ਕੀਤੇ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਖੜਦੇ। ਉਨਾਂ ਕਿਹਾ ਕਿ ਪੰਜ ਮਹੀਨਿਆਂ ਬਾਅਦ ਅੱਜ ਉਹ ਕਿਹੜੇ ਮੂੰਹ ਨਾਲ ਕਿਸਾਨਾਂ ਨੂੰ ਸਲਾਹਾਂ ਦੇ ਰਹੇ ਹਨ ਜਦੋਂ ਕਿ ਲੋੜ ਵੇਲੇ ਉਹ ਗੁਰਦਾਸਪੁਰ ਛੱਡ ਕੇ ਮੁੰਬਈ ਬੈਠੇ ਰਹੇ। ਉਨਾਂ ਕਿਹਾ ਕਿ ਜੇਕਰ ਸੰਨੀ ਦਿਓਲ ਨੂੰ ਪੰਜਾਬ ਦੇ ਕਿਸਾਨਾਂ ਪ੍ਰਤੀ ਰਤੀ ਭਰ ਵੀ ਹੇਜ ਹੈ ਤਾਂ ਉਹ ਦਿੱਲੀ ਬੈਠੇ ਹਾਕਮਾਂ ਕੋਲ ਖੇਤੀ ਕਾਨੂੰਨ ਰੱਦ ਕਰਨ ਅਤੇ ਪੰਜਾਬ ਵਿੱਚ ਲਾਈ ਅਣਐਲਾਨੀ ਆਰਥਿਕ ਨਾਕਾਬੰਦੀ ਹਟਾਉਣ ਲਈ ਚਾਰਾਜੋਈ ਕਰੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.