ETV Bharat / city

ਪੰਜਾਬ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਕਿਹਾ...

author img

By

Published : Sep 1, 2021, 7:54 PM IST

ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਕ ਆਗਮੀ ਦਿਨਾਂ 'ਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ
ਮੌਸਮ ਵਿਭਾਗ ਦੀ ਭਵਿੱਖਬਾਣੀ

ਚੰਡੀਗੜ੍ਹ: ਪੰਜਾਬ 'ਚ ਮੌਨਸੂਨ ਦੇ ਪਹੁੰਚਣ ਨਾਲ ਪੰਜਾਬ ਦੇ ਉੱਤਰੀ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਜਾਰੀ ਹੈ। ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਬੀਤੇ ਦੋ ਤਿੰਨ ਦਿਨਾਂ ਤੋਂ ਮੌਸਮ ਬੱਦਲਵਾਈ ਵਾਲਾ ਬਣਿਆ ਹੋਇਆ ਹੈ। ਕਈ ਥਾਵਾਂ ਉੱਤੇ ਰੁੱਕ ਰੁੱਕ ਕੇ ਮੀਂਹ ਵੀ ਹੋ ਰਿਹਾ ਹੈ।

ਪੰਜਾਬ ਦੇ ਲਗਭਗ ਸਾਰੇ ਹਿੱਸਿਆਂ 'ਚ ਕਈ ਥਾਵਾਂ 'ਤੇ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਮੀਂਹ ਪੈ ਚੁੱਕਾ ਹੈ। ਮੀਂਹ ਪੈਣ ਨਾਲ ਮੌਸਮ 'ਚ ਤਬਦੀਲੀ ਆਈ ਹੈ। ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਬੀਤੇ ਕਈ ਦਿਨਾਂ ਤੋਂ ਤਾਪਮਾਨ ਵੱਧਣ ਦੇ ਚੱਲਦੇ ਹੁੰਮਸ ਭਰਿਆ ਮੌਸਮ ਸੀ, ਜਿਸ ਕਾਰਨ ਲੋਕ ਬੇਹਦ ਪਰੇਸ਼ਾਨ ਸਨ।

ਜਾਣੋ ਪੰਜਾਬ ਵਿੱਚ ਕਿਹੜੇ ਸ਼ਹਿਰ ਦਾ ਕੀ ਹੈ ਤਾਪਮਾਨ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਵਾਰ ਜੁਲਾਈ ਦਾ ਮਹੀਨਾ ਖੁਸ਼ਕ ਰਿਹਾ ।ਕਈ ਦਿਨ ਬਿਨਾਂ ਮੀਂਹ ਤੋਂ ਗੁਜ਼ਰ ਗਏ ਹਨ। ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਾਪਮਾਨ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ , ਲੁਧਿਆਣਾ ਵਿੱਚ 32.6,ਪਟਿਆਲਾ 30.6,ਪਠਾਨਕੋਟ 33.5, ਬਠਿੰਡਾ 33.5, ਫ਼ਰੀਦਕੋਟ 33.8,ਗੁਰਦਾਸਪੁਰ 33 ,ਐਸਬੀਐਸ ਨਗਰ 32.5,ਬਰਨਾਲਾ 34.3, ਫਤਿਹਗੜ੍ਹ ਸਾਹਿਬ 32.6, ਫਿਰੋਜ਼ਪੁਰ 34.5,ਗੁਰਦਾਸਪੁਰ 32.5 ਜਲੰਧਰ 34.2 ,ਲੁਧਿਆਣਾ 33.2, ਮੋਗਾ 33.8,ਮੋਹਾਲੀ 36.6 ,ਮੁਕਤਸਰ 33.3,ਪਟਿਆਲਾ 32.2,ਰੋਪੜ 33.7 ਅਤੇ ਸੰਗਰੂਰ 31.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।

ਮੌਸਮ ਵਿਭਾਗ ਦੀ ਭਵਿੱਖਬਾਣੀ
ਮੌਸਮ ਵਿਭਾਗ ਦੀ ਭਵਿੱਖਬਾਣੀ

ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਦੇ ਮੁਤਾਬਕ ਆਗਮੀ ਦਿਨਾਂ 'ਚ ਪੰਜਾਬ 2,3 ਤੇ 4 ਸਤੰਬਰ ਨੂੰ ਹਲਕੇ ਬੱਦਲ ਛਾਏ ਰਹਿਣਗੇ ਤੇ ਕਈ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਹੈ। ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਚਲਦੇ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ। ਇਹ ਦੌਰਾਨ ਤਾਪਮਾਨ ਵਿੱਚ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਹੋਇਆ ਸੁਹਾਨਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.