ETV Bharat / city

ਖੇਡ ਮੰਤਰੀ ਕਿਰਨ ਰਿਜੀਜੂ ਦੀ ਉੱਤਰ ਭਾਰਤ ਦੇ ਖਿਡਾਰੀਆਂ ਨੂੰ ਵੱਡੀ ਸੌਗਾਤ

author img

By

Published : Nov 3, 2020, 8:20 PM IST

ਭਾਰਤੀ ਖੇਡ ਪ੍ਰਾਧੀਕਰਣ ਕੰਪਲੈਕਸ ਉੱਤਰ ਭਾਰਤ ਦੇ SAI ਦੇ ਮੁੱਖ ਕੇਂਦਰਾਂ ਵਿਚੋਂ ਇੱਕ ਹੈ। ਉਦਘਾਟਨ ਦੌਰਾਨ ਖੇਡ ਮੰਤਰੀ ਕਿਰਨ ਰਿਜੀਜੂ ਨੇ ਇਸ ਕੰਪਲੈਕਸ ਦੇ ਨਾਲ ਜੰਮੂ ਤੇ ਕਸ਼ਮੀਰ, ਹਿਮਾਚਲ, ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ।

ਖੇਡ ਮੰਤਰੀ ਕਿਰਨ ਰਿਜੀਜੂ ਦੀ ਉੱਤਰ ਭਾਰਤ ਦੇ ਖਿਡਾਰੀਆਂ ਨੂੰ ਵੱਡੀ ਸੌਗਾਤ
ਖੇਡ ਮੰਤਰੀ ਕਿਰਨ ਰਿਜੀਜੂ ਦੀ ਉੱਤਰ ਭਾਰਤ ਦੇ ਖਿਡਾਰੀਆਂ ਨੂੰ ਵੱਡੀ ਸੌਗਾਤ

ਮੋਹਾਲੀ: ਖੇਡ ਮੰਤਰੀ ਕਿਰਨ ਰਿਜੀਜੂ ਨੇ ਸੋਮਵਾਰ ਨੂੰ ਆਨਲਾਈਨ ਪ੍ਰੋਗਰਾਮ ਰਾਹੀਂ ਪੰਜਾਬ ਸਥਿਤ ਜ਼ੀਰਕਪੁਰ ਵਿਖੇ ਭਾਰਤੀ ਖੇਡ ਪ੍ਰਾਧੀਕਰਣ (SAI) ਦੇ ਨਵੇਂ ਖੇਤਰੀ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਕੰਪਲੈਕਸ ਉੱਤਰ ਭਾਰਤ ਦੇ SAI ਦੇ ਮੁੱਖ ਕੇਂਦਰਾਂ ਵਿਚੋਂ ਇੱਕ ਹੈ। ਨਵੇਂ ਖੇਡ ਕੰਪਲੈਕਸ ਦੇ ਵਿੱਚ ਟ੍ਰੇਨਿੰਗ ਲੈਣ ਵਾਲੇ ਕੋਚ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਿਜੀਜੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਕੰਪਲੈਕਸ ਦੇ ਨਾਲ ਜੰਮੂ ਤੇ ਕਸ਼ਮੀਰ, ਹਿਮਾਚਲ, ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਸ ਦੌਰਾਨ ਈਟੀਵੀ ਭਾਰਤ ਨੇ ਨਵੇਂ ਖੇਡ ਕੰਪਲੈਕਸ ਦੇ ਡਾਇਰੈਕਟਰ ਇੰਚਾਰਜ ਪਵਨ ਕੁਮਾਰ ਮੱਟੂ ਨਾਲ ਖਾਸ ਗੱਲਬਾਤ ਕੀਤੀ।

ਕਿੰਨੇ ਏਕੜ 'ਚ ਕੰਪਲੈਕਸ ਬਣੇਗਾ ?

ਇਸ ਦਾ ਜਵਾਬ ਦਿੰਦਿਆਂ ਪਵਨ ਕੁਮਾਰ ਨੇ ਦੱਸਿਆ ਕਿ ਪੰਦਰਾਂ ਏਕੜ ਵਿੱਚ ਤਿਆਰ ਹੋਣ ਵਾਲੇ ਖੇਡ ਕੰਪਲੈਕਸ ਦੇ ਵਿੱਚ ਹਿਮਾਚਲ, ਜੰਮੂ ਤੇ ਕਸ਼ਮੀਰ ਪੰਜਾਬ ਹਰਿਆਣਾ ਅਤੇ ਲੇਹ ਲੱਦਾਖ ਦੇ ਖਿਡਾਰੀਆਂ ਨੂੰ ਨਵੇਂ ਇਨਫਰਾਸਟਰੱਕਚਰ ਤੇ ਨਵੀਂ ਤਕਨੀਕ ਦੀ ਸਹੂਲਤ ਮਿਲੇਗੀ। ਹਾਲਾਂਕਿ ਡਾਇਰੈਕਟਰ ਇੰਚਾਰਜ ਮੱਟੂ ਨੇ ਇਹ ਵੀ ਕਿਹਾ ਕਿ ਬਾਕੀ ਦਾ ਐਲਾਨ ਖੇਡ ਮੰਤਰੀ ਕਿਰਨ ਰਿਜੀਜੂ ਖ਼ੁਦ ਇਸ ਸੈਂਟਰ ਵਿਖੇ ਆ ਕੇ ਕਰਨਗੇ।

ਖੇਡ ਵਿਭਾਗ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਵੱਲੋਂ ਖੇਲੋ ਇੰਡੀਆ ਪ੍ਰੋਗਰਾਮ ਸਣੇ ਤਮਾਮ ਸਕੀਮਾਂ ਦਾ ਪੂਰੇ ਦੇਸ਼ ਭਰ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਖਿਡਾਰੀਆਂ ਨੂੰ ਹੋਰ ਤਕਨੀਕੀ ਸੁਵਿਧਾ ਮੁਹੱਈਆ ਇਨ੍ਹਾਂ ਸੈਂਟਰਾਂ ਵਿੱਚ ਕਰਵਾਈ ਜਾਵੇਗੀ।

ਕਦੋਂ ਤੱਕ ਖੇਡ ਕੰਪਲੈਕਸ ਤੇ ਇਨਫਰਾਸਟਰਕਚਰ ਤਿਆਰ ਹੋ ਜਾਣਗੇ ?

ਕੋਰੋਨਾ ਕਾਲ ਦੇ ਚਲਦਿਆਂ ਖੇਡ ਮੰਤਰੀ ਕਿਰਨ ਰਿਜੀਜੂ ਵੱਲੋਂ ਆਨਲਾਈਨ ਹੀ ਇਸ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਤੇ ਜਲਦ ਹੀ ਇਸ ਦਾ ਇਨਫਰਾਸਟਰੱਕਚਰ ਤਿਆਰ ਹੋ ਜਾਵੇਗਾ। ਇਸ ਬਾਰੇ ਖੇਡ ਮੰਤਰੀ ਖੁਦ ਇੱਥੇ ਆ ਕੇ ਪੂਰੀ ਵਿਸਥਾਰ ਨਾਲ ਜਾਣਕਾਰੀ ਦੇਣਗੇ, ਪਰ ਬਹੁਤ ਜਲਦ ਇਹ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਵੇਗਾ।

ਪਟਿਆਲਾ ਵਿਖੇ NIS ਵੀ ਮੌਜੂਦ ਹੈ ਤੇ ਹੁਣ SAI ਦੇ ਬਣਨ ਨਾਲ ਕਿਸ ਤਰੀਕੇ ਦੇ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ?

ਪਵਨ ਕੁਮਾਰ ਨੇ ਦੱਸਿਆ ਕਿ ਰੀਜਨਲ ਖੇਡਾਂ ਤੋਂ ਇਲਾਵਾ ਉੱਤਰ ਭਾਰਤ ਦੇ ਖਿਡਾਰੀਆਂ ਨੂੰ ਹਰ ਇੱਕ ਤਰੀਕੇ ਦੀ ਸਹੂਲਤ ਇਸ ਕੰਪਲੈਕਸ ਦੇ ਵਿੱਚ ਮਿਲੇਗੀ। ਇਸ ਨਾਲ ਭਾਰਤ ਉੱਤਰ ਭਾਰਤ ਦੇ ਖਿਡਾਰੀ ਦੇਸ਼ ਦੇ ਲਈ ਹੋਰ ਵਧੀਆ ਤਰੀਕੇ ਨਾਲ ਖੇਡ ਕੇ ਯੋਗਦਾਨ ਪਾ ਸਕਣਗੇ।

ਦੱਸ ਦਈਏ ਕਿ ਜ਼ੀਰਕਪੁਰ ਵਿਖੇ ਬਣੇ ਇਸ SAI ਕੰਪਲੈਕਸ ਦੇ ਵਿੱਚ ਨੌਜਵਾਨ ਐਥਲੀਟ ਸਣੇ ਨਵੇਂ ਕੋਚ ਨਵੇਂ ਟ੍ਰੇਨਿੰਗ ਸੈਂਟਰ ਅਤੇ ਵੱਖ ਵੱਖ ਖੇਡਾਂ ਰਾਹੀਂ ਖਿਡਾਰੀ ਭਾਰਤ ਦੀ ਖੇਡ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਤੇ ਜ਼ੀਰਕਪੁਰ ਦੇ ਇਸ ਰੀਜਨਲ ਸੈਂਟਰ ਨੂੰ ਪ੍ਰਸ਼ਾਸਨਿਕ ਭਵਨ ਕੇਂਦਰੀ ਲੋਕ ਨਿਰਮਾਣ ਵਿਭਾਗ ਵਲੋਂ ਬਣਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.