ਚੰਡੀਗੜ੍ਹ: ਪੰਜਾਬ ਦੀ ਮੁੱਕੇਬਾਜ਼ ਸਿਮਰਨ ਕੌਰ ਟੋਕਿਓ ਓਲੰਪਿਕ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਬਣੀ ਹੈ, ਜਿਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰ ਆਪਣੇ ਜਜ਼ਬਾਤ ਸਾਂਝੇ ਕੀਤੇ।
3 ਤੋਂ 11 ਮਾਰਚ ਤੱਕ ਜੋਰਡਨ ਦੀ ਰਾਜਧਾਨੀ ਅਮਾਨ ਵਿੱਚ ਹੋਏ ਏਸ਼ੀਆ ਕੁਆਲੀਫ਼ਾਇਰ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਸਿਮਰ ਵੱਲੋਂ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਸਿਮਰਨ ਕੌਰ ਨੇ ਦੱਸਿਆ ਜਦੋਂ ਪਿੰਡ ਵਿੱਚ ਅਕੈਡਮੀ ਖੁੱਲ੍ਹੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਨੇ ਬਾਕਸਿੰਗ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਪਰਿਵਾਰ ਦੀ ਸਹਮਤੀ ਤੋਂ ਬਾਅਦ ਉਸ ਨੇ ਵੀ ਸਿਖਲਾਈ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਪਹਿਲਾਂ ਕਹਿੰਦੇ ਸੀ ਕਿ ਕੁੜੀਆਂ ਨੂੰ ਬਾਕਸਿੰਗ ਨਹੀਂ ਕਰਨੀ ਚਾਹੀਦੀ ਪਰ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਸਿਮਰਨ ਦੀ ਇਸ ਉਪਲਭਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਧਾਈ ਦਿੱਤੀ ਹੈ। ਖੇਡ ਮੰਤਰੀ ਗੁਰਮੀਤ ਰਾਣਾ ਸੋਢੀ ਨੇ ਭਰੋਸਾ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਲੱਖ ਦਾ ਇਨਾਮ ਦਿੱਤਾ ਅਤੇ ਕਿਹਾ ਕਿ ਓਲੰਪਿਕ ਵਿੱਚ ਤਗਮਾ ਜਿੱਤਣ 'ਤੇ ਚੰਗੀ ਨੌਕਰੀ ਵੀ ਦਿੱਤੀ ਜਾਵੇਗੀ।