ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਵੋਟਿੰਗ ਸਵੇਰ 8 ਵਜੇ ਤੋਂ ਜਾਰੀ ਹੈ। ਇਹ ਵੋਟਿੰਗ ਪ੍ਰਕ੍ਰਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਪੁਖਤ ਪ੍ਰਬੰਧ ਕੀਤੇ ਜਾ ਚੁੱਕੇ ਹਨ, ਨਾਲ ਹੀ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜਿੱਥੇ ਚੋਣ ਅਖ਼ਾੜਾ ਭੱਖਿਆ, ਉੱਥੇ ਹੀ ਸਿਆਸੀ ਪਾਰਟੀਆਂ ਦੇ ਦਿੱਗਜ਼ ਨੇਤਾ ਚਾਪਰ ਮੁੱਦੇ ਨੂੰ ਲੈ ਕੇ ਵੀ ਇੱਕ ਦੂਜੇ ਉੱਥੇ ਸਿਆਸਤ ਕਰਦੇ ਹੋਏ ਨਜ਼ਰ ਆਏ, ਇਸ ਵਾਰ ਦੀਆਂ ਚੋਣ ਰੈਲੀਆਂ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਚ ਅਣਗਹਿਲੀ ਅਤੇ ਚਾਪਰ ਨੂੰ ਉਡਾਨ ਭਰਨ ਦੀ ਆਗਿਆ ਨਾ ਮਿਲਣਾ ਮੁੱਦੇ ਕਾਫ਼ੀ ਚਰਚਾ ਵਿੱਚ ਰਹੇ।
ਦੱਸ ਦਈਏ ਕਿ ਵੋਟਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਰਾਹੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਪੀਐੱਮ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੇ ਇਸ ਖਾਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾਓ। ਵੋਟ ਜਰੂਰ ਪਾਓ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ। ਇਸ ਟਵੀਟ ਦੀ ਖਾਸ ਗੱਲ ਇਹ ਹੈ ਕਿ ਪੀਐੱਮ ਮੋਦੀ ਵੱਲੋਂ ਇਹ ਟਵੀਟ ਪੰਜਾਬੀ ਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇਨ੍ਹਾਂ 5 ਹੌਟ ਸੀਟਾਂ 'ਤੇ ਦਿੱਗਜ਼ ਨੇਤਾਵਾਂ ਦਾ ਹੋਵੇਗਾ ਆਪਸ 'ਚ ਟਾਕਰਾ ...