ਚੰਡੀਗੜ੍ਹ: ਵਿਸਾਖੀ ਪੰਜਾਬੀਆਂ ਲਈ ਖੁਸ਼ੀਆਂ ਤੇ ਖੇੜਿਆ ਦਾ ਤਿਉਹਾਰ ਹੈ। ਪੰਜਾਬੀਆਂ ਦੇ ਮਨਾਂ ਅੰਦਰ ਵਿਸਾਖੀ ਪ੍ਰਤੀ ਵਿਸ਼ੇਸ਼ ਉਤਸ਼ਾਹ ਪਾਇਆ ਜਾਂਦਾ ਹੈ। ਇਸ ਵਰ੍ਹੇ ਦੀ ਵਿਸਾਖੀ ਲਈ ਪੇਸ਼ ਹੈ ਈਟੀਵੀ ਭਾਰਤ ਦੀ ਇਹ ਖ਼ਾਸ ਪੇਸ਼ਕਸ਼।
ਵਿਸਾਖੀ ਕਣਕ ਦੀ ਫਸਲ ਪੱਕਣ 'ਤੇ ਉਸ ਦੀ ਵਾਢੀ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਸੇ ਨਾਲ ਹੀ ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਵਿਰੁੱਧ ਦੁੱਬੇ-ਕੁਚਲੇ ਲੋਕਾਂ ਨੂੰ ਲਾਂਮਬੰਦ ਕਰਨ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸੇ ਲਈ ਪੰਜਾਬ ਦੀ ਧਰਤੀ 'ਤੇ ਵਿਸਾਖੀ ਨੂੰ ਜਿੱਥੇ ਖੁਸ਼ੀਆਂ ਤੇ ਖੇੜਿਆ ਦਾ ਪ੍ਰਤਕਿ ਮੰਨਿਆ ਜਾਂਦਾ ਹੈ ਉੱਥੇ ਇਹ ਜੁਲਮ ਵਿਰੁੱਧ ਯੋਜਨਾਬੰਦ ਲੜਾਈ ਦੀ ਸ਼ੁਰੂਆਤ ਵਜੋਂ ਵੀ ਮਨਾਇਆ ਜਾਂਦਾ ਹੈ।
ਇਸ ਵਰ੍ਹੇ ਵਿਸਾਖੀ ਮੌਕੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਾਰੇ ਵਿਸ਼ਵ ਨੂੰ ਹੀ ਆਫਤ ਵਿੱਚ ਪਾਇਆ ਹੈ। ਇਸੇ ਲਈ ਹੀ ਅਸੀਂ ਈਟੀਵੀ ਭਾਰਤ ਵੱਲੋਂ ਆਪਣ ਸਭ ਨੂੰ ਆਪਣੇ ਆਪਣੇ ਘਰਾਂ ਵਿੱਚ ਹੀ ਵਿਸਾਖੀ ਦੀਆਂ ਖ਼ੁਸ਼ੀਆਂ ਵੱਖਰੇ-ਵੱਖਰੇ ਤਰੀਕਿਆਂ ਨਾਲ ਮਨਾਉਣ ਦੀ ਅਪੀਲ ਕਰਦੇ ਹਾਂ।