ETV Bharat / city

ਪੰਜਾਬ ਵੋਟਾਂ, ਸੋਨੂੰ ਸੂਦ ’ਤੇ ਘਰੋਂ ਨਿਕਲਣ ’ਤੇ ਲਾਈ ਪਾਬੰਦੀ - Sonu Sood was trying to enter a polling booth

ਫਿਲਮ ਸਟਾਰ ਸੋਨੂੰ ਸੂਦ ’ਤੇ ਘਰੋਂ ਨਿਕਲਣ ’ਤੇ ਪਾਬੰਦੀ ਲਗਾਈ (sonu sood restricted to home)। ਗੱਡੀ ਪੋਲਿੰਗ ਬੂਥ ਵਿੱਚ ਲਿਜਾਉਣ ਕਾਰਨ ਉਨ੍ਹਾਂ ’ਤੇ ਚੋਣ ਜਾਬਤੇ ਦੀ ਉਲੰਘਣਾ ਦਾ ਦੋਸ਼ ਲੱਗਿਆ ਹੈ।

ਘਰੋਂ ਨਿਕਲਣ ’ਤੇ ਪਾਬੰਦੀ ਲਗਾਈ
ਘਰੋਂ ਨਿਕਲਣ ’ਤੇ ਪਾਬੰਦੀ ਲਗਾਈ
author img

By

Published : Feb 20, 2022, 2:33 PM IST

Updated : Feb 20, 2022, 2:43 PM IST

ਮੋਗਾ: ਫਿਲਮ ਸਟਾਰ ਸੋਨੂੰ ਸੂਦ ’ਤੇ ਚੋਣ ਕਮਿਸ਼ਨ ਨੇ ਵੋਟਿੰਗ ਖਤਮ ਹੋਣ ਤੱਕ ਘਰੋਂ ਨਿਕਲਣ ’ਤੇ ਪਾਬੰਦੀ ਲਗਾ ਦਿੱਤੀ ਹੈ (sonu sood restricted to home) ਤੇ ਉਨ੍ਹਾਂ ਦੀ ਗੱਡੀ ਜਬਤ ਕਰ ਲਈ ਹੈ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਇਸੇ ਦੌਰਾਨ ਸੋਨੂੰ ਸੂਦ ਇੱਕ ਬੂਥ ਵਿੱਚ ਆਪਣੀ ਗੱਡੀ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ’ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਗੱਡੀ ਸਮੇਤ ਪੋਲਿੰਗ ਬੂਥ ਵਿੱਚ ਨਹੀਂ ਜਾਣ ਦਿੱਤਾ।

  • Sonu Sood was trying to enter a polling booth. During this, his car was confiscated and he was sent home. Action will be taken against him if he steps out of his house: Moga District PRO Pradbhdeep Singh

    His sister Malvika Sood is contesting from Moga as a Congress candidate. pic.twitter.com/Ueeb7CNy8t

    — ANI (@ANI) February 20, 2022 " class="align-text-top noRightClick twitterSection" data=" ">

ਏਐਨਆਈ ਨੇ ਟਵੀਟ ਕਰਕੇ ਕਿਹਾ ਹੈ ਕਿ ਮੋਗਾ ਦੇ ਪੀਆਰਓ ਪ੍ਰਭਦੀਪ ਸਿੰਘ ਨੇ ਚੋਣ ਜਾਬਤੇ ਦੀ ਉਲੰਘਣਾ ਕਾਰਨ ਸੋਨੂੰ ਸੂਦ ’ਤੇ ਕਾਰਵਾਈ ਕਰਨ ਦੀ ਜਾਣਕਾਰੀ ਦਿੱਤੀ ਹੈ। ਸੋਨੂੰ ਸੂਦ ਵਿਰੁੱਧ ਕਾਰਵਾਈ ਵੀ ਕੀਤੀ ਜਾਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਲੀ ਚੋਣ ਪ੍ਰਚਾਰ ਵੀ ਕਰਦੇ ਰਹੇ ਹਨ। ਚੋਣ ਕਮਿਸ਼ਨ ਦੀ ਕਾਰਵਾਈ ’ਤੇ ਸੋਨੂੰ ਸੂਦ ਦਾ ਬਿਆਨ ਵੀ ਏਐਨਆਈ ਤੋਂ ਆਇਆ ਹੈ।

  • We got to know of threat calls at various booths by opposition, especially the people of Akali Dal. Money being distributed at some booths. So it's our duty to go check & ensure fair elections. That's why we had gone out. Now, we're at home. There should be fair polls: Sonu Sood pic.twitter.com/Va93f3V7zH

ਏਐਨਆਈ ਮੁਤਾਬਕ ਸੋਨੂੰ ਸੂਦ ਨੇ ਕਿਹਾ, ‘ਸਾਨੂੰ ਵਿਰੋਧੀ ਧਿਰਾਂ ਖਾਸ ਕਰਕੇ ਅਕਾਲੀ ਦਲ ਦੇ ਲੋਕਾਂ ਵੱਲੋਂ ਵੱਖ-ਵੱਖ ਬੂਥਾਂ 'ਤੇ ਧਮਕੀਆਂ ਦੇਣ ਵਾਲੀਆਂ ਕਾਲਾਂ ਬਾਰੇ ਪਤਾ ਲੱਗਾ ਹੈ। ਕੁਝ ਬੂਥਾਂ 'ਤੇ ਪੈਸੇ ਵੰਡੇ ਜਾ ਰਹੇ ਹਨ। ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਾਂਚ ਕਰੀਏ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਈਏ। ਇਸੇ ਲਈ ਅਸੀਂ ਬਾਹਰ ਗਏ ਸੀ। ਹੁਣ, ਅਸੀਂ ਘਰ ਵਿੱਚ ਹਾਂ। ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ।’

ਸੋਨੂੰ ਸੂਦ ਨੇ ਆਪਣੇ ਵੱਖਰੇ ਟਵੀਟ ਵਿੱਚ ਇਹ ਵੀ ਕਿਹਾ ਹੈ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੋਟਾਂ ਦੀ ਖਰੀਦ ਫਰੋਖ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਬਾਰੇ ਵੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਸੋਨੂੰ ਸੂਦ ਨੇ ਮੋਗਾ ਪੁਲਿਸ, ਪੰਜਾਬ ਪੁਲਿਸ ਤੇ ਡੀਜੀਪੀ ਪੰਜਾਬ ਨੂੰ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ:ਵੋਟਾਂ ਦੌਰਾਨ ਹੋਇਆ ਵੱਡਾ ਕਾਂਡ, ਚੱਲੀਆਂ ਗੋਲੀਆਂ

Last Updated : Feb 20, 2022, 2:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.